08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਵਿਸ਼ਾਲ ਰੋਜ਼ਗਾਰ ਮੇਲਾ 13 ਨੂੰ

Ad Position 21
No active advertisement
ਅਜੀਤ ਡੈਸਕ 11-03-2026
ਬਠਿੰਡਾ, 10 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵਲੋਂ 13 ਮਾਰਚ ਨੂੰ ਪੰਜਾਬੀ ਯੂਨੀਵਰਸਿਟੀ ਕਾਲਜ ਨੇੜੇ ਸਪੋਰਟਸ ਸਕੂਲ ਘੁੱਦਾ ਵਿਖੇ ਵਿਸ਼ਾਲ ਰੋਜ਼ਗਾਰ ਮੇਲੇ ਕਰਵਾਇਆ ਜਾ ਰਿਹਾ ਹੈ | ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਬਠਿੰਡਾ ਰਾਜੇਸ਼ ਧੀਮਾਨ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਦਾ ਉਦੇਸ਼ ਨੌਜਵਾਨਾਂ ਨੂੰ ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਵਿਚ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਆਪਣੇ ਹੁਨਰ ਅਤੇ ਯੋਗਤਾ ਦੇ ਅਨੁਸਾਰ ਨੌਕਰੀ ਪ੍ਰਾਪਤ ਕਰ ਸਕਣ | ਇਸ ਮੇਲੇ ਵਿਚ ਐਲ.ਆਈ.ਸੀ. ਆਫ਼ ਇੰਡੀਆ, ਵਿਜੈ ਰਾਜ ਜਿੰਦਲ ਐਂਡ ਕੰਪਨੀ, ਪੁਖਰਾਜ ਹੈਲਥ ਕੇਅਰ, ਐਕਸਪਰਟ ਸਲਿਊਸ਼ਨ, ਏ.ਵੀ.ਸੀ. ਮਹਿੰਦਰਾ, ਅਗਰਵਾਲ ਟਫਐਂਡ ਐਂਡ ਗਲਾਸਸ, ਚੈਕਮੇਟ ਸਕਿਓਰਿਟੀ ਸਰਵਿਸਜ਼, ਸਕਾਈ ਅਚੀਵਰਸ, ਅਥਰਵਾ ਟੈੱਕ ਪ੍ਰਾਈਵੇਟ ਲਿਮਟਿਡ, ਪੇਅਟੀਐਮ, ਐਸ.ਬੀ.ਆਈ. ਲਾਈਫ ਇੰਸੋਰੈਂਸ, ਅਗਰਵਾਲ ਗਲਾਸ ਵਰਕਸ, ਸ਼੍ਰੀਰਾਮ ਫ਼ਾਇਨਾਂਸ, ਇੰਦਰਾ ਇੰਨਫ਼ਰਾਟੈੱਕ ਪ੍ਰਾਈਵੇਟ ਲਿਮਟਿਡ, ਪੰਜਾਬ ਰੂਟਸ ਰਿਅਲਟੀ, ਦਵਾਰਾ ਲੋਨਸ ਅਤੇ ਗੋਲਡਨ ਸਕਿਓਰਿਟੀ ਸਰਵਿਸਜ਼ ਵਰਗੀਆਂ ਨਾਮਵਰ ਕੰਪਨੀਆਂ ਹਿੱਸਾ ਲੈਣਗੀਆਂ | ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ ਸੀ.ਈ.ਓ. ਡੀ.ਬੀ.ਈ.ਈ. ਬਠਿੰਡਾ ਮੈਡਮ ਕੰਚਨ ਨੇ ਦੱਸਿਆ ਕਿ ਵੱਖ-ਵੱਖ ਕੰਪਨੀਆਂ ਵਲੋਂ ਮਹਿਲਾ ਕਰੀਅਰ ਏਜੰਟ, ਟੈਲੀਕਾਲਰ, ਸਰਵਿਸ ਅਡਵਾਈਜ਼ਰ, ਬੈਕਐਂਡ ਆਫ਼ਿਸ ਐਗਜ਼ੀਕਿਊਟਿਵ, ਵੈਲਨੇਸ ਅਡਵਾਈਜ਼ਰ, ਟੀਮ ਲੀਡਰ, ਸੇਲਜ਼ ਐਗਜ਼ੀਕਿਊਟਿਵ, ਬ੍ਰਾਂਚ ਮੈਨੇਜਰ, ਡਿਵੈਲਪਮੈਂਟ ਮੈਨੇਜਰ, ਕੰਪਿਊਟਰ ਓਪਰੇਟਰ, ਅਕਾਊਟੈਂਟ, ਸਕਿਓਰਿਟੀ ਗਾਰਡ, ਪ੍ਰੋਸੈਸ ਕੋਆਰਡੀਨੇਟਰ ਅਤੇ ਰਿਲੇਸ਼ਨਸ਼ਿਪ ਮੈਨੇਜਰ ਆਦਿ ਅਸਾਮੀਆਂ ਲਈ ਚੋਣ ਕੀਤੀ ਜਾਵੇਗੀ | ਇਸ ਮੌਕੇ ਪ੍ਰਬੰਧਕੀ ਸ਼ਾਖਾ ਤੋਂ ਬਲਤੇਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣੇ ਨਾਲ ਘੱਟੋ-ਘੱਟ ਚਾਰ ਕਾਪੀਆਂ ਸੀ.ਵੀ. ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਆਧਾਰ ਕਾਰਡ ਲੈ ਕੇ 13 ਮਾਰਚ ਨੂੰ ਸਵੇਰੇ 10 ਵਜੇ ਪੰਜਾਬੀ ਯੂਨੀਵਰਸਿਟੀ ਕਾਲਜ ਨੇੜੇ ਸਪੋਰਟਸ ਸਕੂਲ ਪਿੰਡ ਘੁੱਦਾ, ਬਠਿੰਡਾ ਵਿਖੇ ਪਹੁੰਚ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਸੁਖਪਾਲ ਖਹਿਰਾ ਨੂੰ ਪੰਜਾਬ ਦੀਆਂ ਮਹਿਲਾਵਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ -ਗੁਰਪ੍ਰੀਤ ਕੌਰ <br/> ਅਗਲੀ ਖ਼ਬਰ ਬੀ.ਸੀ.ਐਲ. ਸੰਗਤ ਦੇ ਡੰਪ 'ਚ ਲੱਗੀ ਭਿਆਨਕ ਅੱਗ ਨਾਲ ਲੱਖਾਂ ਰੁਪਏ ਦੀਆਂ ਗੱਠਾਂ ਸੜ ਕੇ ਸੁਆਹ
Ad Position 24