ਕੋਟਫੱਤਾ, 10 ਮਾਰਚ (ਰਣਜੀਤ ਸਿੰਘ ਬੁੱਟਰ)-ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਕੋਟਸ਼ਮੀਰ ਵੱਲੋਂ ਕਲੱਬ ਪ੍ਰਧਾਨ ਸੁਖਮੰਦਰ ਸਿੰਘ ਦੀ ਅਗਵਾਈ ਚ ਏਕਜੋਤ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਕੋਟਸ਼ਮੀਰ ਦੇ ਗੁਰਦੁਆਰਾ ਬੁੰਗਾ ਸਾਹਿਬ ਵਿਚ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪੇ੍ਰਸ਼ਨ ਕੈਂਪ ਲਗਾਇਆ ਗਿਆ¢ ਕੈਂਪ ਦÏਰਾਨ 300 ਦੇ ਲਗਭਗ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਡਾਕਟਰ ਅਸ਼ੀਸ਼ ਗੁਪਤਾ ਦੀ ਟੀਮ ਦੁਆਰਾ ਕੀਤੀ ਗਈ ਅਤੇ ਲੋੜਵੰਦਾਂ ਨੂੰ ਐਨਕਾਂ ਤੇ ਦਵਾਈਆਂ ਮੁਫ਼ਤ ਵੰਡੀਆਂ ਗਈਆਂ¢ 35 ਮਰੀਜ਼ਾਂ ਨੂੰ ਚਿੱਟੇ ਮੋਤੀਏ ਦੀ ਸ਼ਿਕਾਇਤ ਪਾਈ ਗਈ, ਜਿਨ੍ਹਾਂ ਦੀਆਂ ਅੱਖਾਂ ਦੀ ਲੈਂਜ਼ ਮੁਫ਼ਤ ਪਾਏ ਗਏ¢ ਇਸ ਮÏਕੇ ਕਲੱਬ ਵਰਕਰ ਸੁਰਿੰਦਰ ਅੰਬੀ ਮਹਿਰਾਜ, ਸੁਖਮੰਦਰ ਸਿੰਘ ਬੱਬੂ, ਜਸਵੀਰ ਸਿੰਘ ਸੀਰਾ, ਲੱਖਾ ਸਿੰਘ, ਜਸਪਾਲ ਸਿੰਘ ਜੱਸੂ, ਜਸਵੰਤ ਸਿੰਘ ਖਾਲਸਾ ਅਤੇ ਹੋਰ ਕਲੱਬ ਵਰਕਰ ਹਾਜ਼ਰ ਸਨ¢