08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

27ਵਾਂ ਕੋਟਫੱਤਾ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸ਼ੁਰੂ <br/>

Ad Position 21
No active advertisement
ਕੋਟਫੱਤਾ ਕਬੱਡੀ ਕੱਪ ਦਾ ਉਦਘਾਟਨ ਕਰਨ ਸਮੇਂ ਬਾਬਾ ਜਗਤਾਰ ਸਿੰਘ ਅਤੇ ਨਾਲ ਕਲੱਬ ਅਹੁਦੇਦਾਰ | ਤਸਵੀਰ : ਰਣਜੀਤ ਸਿੰਘ ਬੁੱਟਰ <br/> 11-03-2026
ਕੋਟਫੱਤਾ, 10 ਮਾਰਚ (ਰਣਜੀਤ ਸਿੰਘ ਬੁੱਟਰ): ਇਲਾਕੇ ਦੇ ਪ੍ਰਸਿੱਧ ਖੇਡ ਮੇਲੇ 27ਵੇਂ ਕੋਟਫੱਤਾ ਕਬੱਡੀ ਕੱਪ ਦਾ ਅੱਜ ਸ਼ਾਨੋ-ਸ਼ੌਕਤ ਨਾਲ ਆਰੰਭ ਹੋ ਗਿਆ¢ ਖੇਡ ਮੇਲੇ ਦਾ ਉਦਘਾਟਨ ਮਹੰਤ ਬਾਬਾ ਜਗਤਾਰ ਸਿੰਘ ਵਲੋਂ ਰੀਬਨ ਕੱਟ ਕੇ ਕੀਤਾ ਗਿਆ ਅਤੇ ਉਨ੍ਹਾਂ ਖਿਡਾਰੀਆਂ ਨੂੰ ਆਸ਼ੀਰਵਾਦ ਦੇ ਕੇ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ¢ ਸਿੱਧ ਬਾਬਾ ਭਾਈ ਰਾਮ ਸਿੰਘ ਯੁਵਕ ਸੇਵਾਵਾਂ ਕਲੱਬ ਵਲੋਂ ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਰ.ਆਈਜ਼ ਦੇ ਸਹਿਯੋਗ ਨਾਲ ਕਰਵਾਏ ਗਏ ਖੇਡ ਮੇਲੇ ਦੇ ਪਹਿਲੇ ਦਿਨ ਕਬੱਡੀ 55 ਕਿੱਲੋ ਵਰਗ ਦੇ ਮੁਕਾਬਲਿਆਂ ਵਿਚ ਕੋਟਫੱਤਾ ਦੀਆਂ ਦੋਵੇਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ¢ ਜਦਕਿ ਕਬੱਡੀ 35 ਕਿੱਲੋ ਵਰਗ ਵਿਚ ਸਿੱਖਾਂ ਵਾਲਾ ਦੀ ਟੀਮ ਪਹਿਲੇ ਸਥਾਨ 'ਤੇ ਅਤੇ ਕੋਟਫੱਤਾ ਦੀ ਟੀਮ ਦੂਜੇ ਸਥਾਨ 'ਤੇ ਰਹੀ¢ 55 ਕਿੱਲੋ ਵਰਗ ਵਿਚੋਂ ਮੈਂਗਲ ਕੋਟਫੱਤਾ ਨੂੰ ਬੈੱਸਟ ਰੇਡਰ ਅਤੇ ਹਰਪ੍ਰੀਤ ਕੜੱਕਾਂ ਨੂੰ ਬੈੱਸਟ ਜਾਫ਼ੀ ਚੁਣਿਆ ਗਿਆ¢ ਜੇਤੂ ਖਿਡਾਰੀਆਂ ਨੂੰ ਪ੍ਰੈੱਸਾਂ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਕਲੱਬ ਪ੍ਰਧਾਨ ਸ਼ਨੀ ਢਿੱਲੋਂ, ਨਵੀ ਕੈਨੇਡਾ, ਬੱਬੂ ਆਸਟ੍ਰੇਲੀਆ, ਸੁਖਮੰਦਰ ਖਾਨ, ਗੁਰਪ੍ਰੀਤ ਢਿੱਲੋਂ, ਸੰਗੀਤ ਭਾਰਤੀ, ਬਲਜਿੰਦਰ ਸਿੰਘ ਢਿੱਲੋਂ, ਹਰਤੇਜ ਸਿੰਘ ਢਿੱਲੋਂ, ਇੰਦਰਜੀਤ ਢਿੱਲੋਂ, ਪੱਪੂ ਢਿੱਲੋਂ, ਸੁਖਜਿੰਦਰ ਢਿੱਲੋਂ, ਮਨਦੀਪ ਢਿੱਲੋਂ, ਕੁਲਵੰਤ ਰਤਨ, ਜਗਦੀਪ ਢਿੱਲੋਂ, ਸੂਬੇਦਾਰ ਰਾਜਵਿੰਦਰ ਸਿੰਘ, ਕਸ਼ਮੀਰ ਢਿੱਲੋਂ, ਰੋਮੀ ਢਿੱਲੋਂ, ਅਮਰੀਕ ਯੂਏਈ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਅਪਥਾਮਲੋਜੀਕਲ ਸੁਸਾਇਟੀ ਵਲੋਂ ਵਿਸ਼ਵ ਕਾਲਾ ਮੋਤੀਆ ਦਿਵਸ ਮੌਕੇ ਕੱਢੀ ਰੈਲੀ <br/> ਅਗਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਨੇ ਲਗਾਇਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ <br/>
Ad Position 24