08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਬਠਿੰਡਾ ਅਪਥਾਮਲੋਜੀਕਲ ਸੁਸਾਇਟੀ ਵਲੋਂ ਵਿਸ਼ਵ ਕਾਲਾ ਮੋਤੀਆ ਦਿਵਸ ਮੌਕੇ ਕੱਢੀ ਰੈਲੀ <br/>

Ad Position 21
No active advertisement
ਬਠਿੰਡਾ ਅਪਥਾਮਲੋਜੀਕਲ ਸੁਸਾਇਟੀ ਵਲੋਂ ਵਿਸ਼ਵ ਕਾਲਾ ਮੋਤੀਆ ਦਿਵਸ ਮੌਕੇ ਕੱਢੀ ਜਾ ਰਹੀ ਰੈਲੀ ਦਾ ਦਿ੍ਸ਼ | ਤਸਵੀਰ : ਲਵਲੀ <br/> 11-03-2026
ਬਠਿੰਡਾ, 10 ਮਾਰਚ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਅਪਥਾਮਲੋਜੀਕਲ ਸੁਸਾਇਟੀ ਵਲੋਂ ਵਿਸ਼ਵ ਕਾਲਾ ਮੋਤੀਆ ਦਿਵਸ ਮੌਕੇ ਬਠਿੰਡਾ ਦੇ ਰੋਜ਼ ਗਾਰਡਨ ਤੋਂ ਲੈਕੇ ਜੋਗਰ ਪਾਰਕ ਤੱਕ ਰੈਲੀ ਕੱਢੀ ਗਈ | ਇਸ ਦੌਰਾਨ ਬਠਿੰਡਾ ਦੇ ਅੱਖਾਂ ਦੇ ਨਾਮੀ ਹਸਪਤਾਲ ਦੇ ਡਾਕਟਰ, ਆਦੇਸ਼ ਹਸਪਤਾਲ ਅਤੇ ਏਮਜ਼ ਬਠਿੰਡਾ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲੈਂਦੇ ਹੋਏ ਵਿਸ਼ਵ ਕਾਲਾ ਮੋਤੀਆ ਦਿਵਸ ਨੂੰ ਸਮਰਪਿਤ ਇੱਕ ਨਾਟਕ ਪੇਸ਼ ਕੀਤਾ | ਸੁਸਾਇਟੀ ਦੇ ਪ੍ਰਧਾਨ ਡਾ. ਪੀ.ਐਸ ਬਰਾੜ, ਸਕੱਤਰ ਡਾ. ਪਾਰੁਲ ਗੁਪਤਾ ਅਤੇ ਡਾਕਟਰ ਰਿਤੇਸ਼ ਸਿੰਗਲਾ ਅਤੇ ਡਾਕਟਰ ਰਾਜਵਿੰਦਰ ਵਲੋਂ ਰੈਲੀ ਵਿਚ ਸ਼ਿਰਕਤ ਕਰਨ ਵਾਲਿਆ ਦਾ ਧੰਨਵਾਦ ਕਰਦੇ ਹੋਏ, ਕਾਲਾ ਮੋਤੀਆ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਲੋਕਾਂ ਨੂੰ ਕਾਲਾ ਮੋਤੀਆ ਸੰਬੰਧੀ ਜਾਗਰੂਕ ਕਰਦਿਆਂ ਅਪੀਲ ਕੀਤੀ ਕਿ ਹਰ ਇੱਕ ਇਨਸਾਨ ਨੂੰ ਆਪਣੀਆਂ ਅੱਖਾਂ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ, ਅਜਿਹਾ ਕਰਨ ਨਾਲ ਅਸੀ ਕਾਲਾ ਮੋਤੀਆ ਵਰਗਿਆਂ ਬਿਮਾਰੀਆਂ ਤੋਂ ਨਿਯਾਤ ਪਾ ਸਕਦੇ ਹਾਂ | ਇਸ ਮੌਕੇ ਪ੍ਰਧਾਨ ਡਾ. ਪੀ.ਐਸ ਬਰਾੜ ਨੇ ਕਿਹਾ ਕਿ ਰੈਲੀ ਕੱਢਣ ਦਾ ਮੁੱਖ ਮੰਤਵ ਹੈ ਕਿ ਸ਼ਹਿਰ ਦੇ ਲੋਕਾਂ ਵਿਚ ਕਾਲਾ ਮੋਤੀਆ ਨਾਮ ਦੀ ਬਿਮਾਰੀ ਸੰਬੰਧੀ ਜਾਗਰੂਕ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਜੇ ਕਾਲੇ ਮੋਤੀਏ ਦਾ ਸਹੀ ਸਮੇਂ 'ਤੇ ਇਲਾਜ ਨਾ ਹੋਵੇ ਤਾਂ ਅੰਨ੍ਹਾਪਨ ਵੀ ਹੋ ਸਕਦਾ ਹੈ ਜਾਂ ਨਿਗ੍ਹਾ ਕਾਫੀ ਘੱਟ ਸਕਦੀ ਹੈ | ਇਸ ਲਈ ਹਰ ਇਨਸਾਨ ਦਾ ਮੁੱਢਲਾ ਫ਼ਰਜ਼ ਬਣਦਾ ਹੈ ਕਿ ਉਹ ਆਪਣੀਆਂ ਅੱਖਾਂ ਦੀ ਜਾਂਚ ਜ਼ਰੂਰ ਕਰਵਾਉਣ |

Ad Position 22
No active advertisement
ਪਿਛਲੀ ਖ਼ਬਰ ਸ੍ਰੀਮਦ ਭਾਗਵਤ ਕਥਾ ਭਗਵਾਨ ਸ੍ਰੀ ਕਿ੍ਸ਼ਨ ਦਾ ਰੂਪ ਹੈ- ਸੁਰੇਸ਼ ਮੁਨੀ <br/> ਅਗਲੀ ਖ਼ਬਰ 27ਵਾਂ ਕੋਟਫੱਤਾ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸ਼ੁਰੂ <br/>
Ad Position 24