ਰਾਮਾਂ ਮੰਡੀ, 10 ਮਾਰਚ (ਤਰਸੇਮ ਸਿੰਗਲਾ)- ਸਥਾਨਕ ਸ਼੍ਰੀ ਗੀਤਾ ਭਵਨ ਵਿਖੇ ਮਹਾਮੰਡਲੇਸ਼ਵਰ ਸ਼੍ਰੀ ਸ਼੍ਰੀ 1008 ਸਵਾਮੀ ਸੁਰੇਸ਼ ਮੁਨੀ ਜੀ ਮਹਾਰਾਜ ਦੀ ਅਗਵਾਈ ਹੇਠ ਮੰਡੀ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਸ਼੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦਾ ਅੱਜ ਸ਼ੁੱਭ ਆਰੰਭ ਕੀਤਾ ਗਿਆ | ਇਸ ਮੌਕੇ ਸੰਤ ਰਾਮਾਨੰਦ ਜੀ ਬ੍ਰਹਮਚਾਰੀ, ਸੰਤ ਨਰੋਤਮਾਨੰਦ ਜੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਸਮਾਗਮ ਦੌਰਾਨ ਰਾਮ ਬੰਗੀ ਵਲੋਂ ਪੂਜਨ, ਪੰਡਿਤ ਸੋਮ ਦੱਤ ਸ਼ਰਮਾ ਪ੍ਰਧਾਨ ਸ਼੍ਰੀ ਪਰਸ਼ੂਰਾਮ ਬ੍ਰਾਹਮਣ ਸਭਾ ਵਲੋਂ ਜੋਤੀ ਪ੍ਰਚੰਡ, ਗੋਲਡੀ ਮਹੇਸ਼ਵਰੀ ਅਤੇ ਵਿੱਕੀ ਮਹੇਸ਼ਵਰੀ ਵਲੋਂ ਝੰਡਾ ਰਸਮ ਅਤੇ ਸ਼ਿਵਜੀ ਰਾਮ ਬੰਗੀ ਵਲੋਂ ਮਾਲਾ ਅਰਪਣ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ | ਸਮੂਹ ਮਹਿਮਾਨਾਂ ਨੂੰ ਸਵਾਮੀ ਜੀ ਵਲੋਂ ਸਨਮਾਨਿਤ ਅਤੇ ਆਸ਼ੀਰਵਾਦ ਪ੍ਰਦਾਨ ਕੀਤਾ ਗਿਆ | ਇਸ ਮੌਕੇ ਸਵਾਮੀ ਸੁਰੇਸ਼ ਮੁਨੀ ਜੀ ਮਹਾਰਾਜ ਨੇ ਭਾਗਵਤ ਕਥਾ ਦੇ ਗਿਆਨ ਬਾਰੇ ਸ਼ਰਧਾਲੂਆਂ ਨੂੰ ਦੱਸਿਆ ਕਿ ਜੇਕਰ ਕੋਈ ਇਸ ਕਥਾ ਨੂੰ ਪੂਰੀ ਇਕਾਗਰਤਾ ਨਾਲ ਸੁਣਦਾ ਹੈ ਤਾਂ ਉਹ ਸਾਰੇ ਪਾਪਾ ਤੋਂ ਮੁਕਤ ਹੋ ਜਾਦਾ ਹੈ ਅਤੇ ਮੁਕਤੀ ਦੀ ਪ੍ਰਾਪਤੀ ਕਰਦਾ ਹੈ, ਪਰ ਕਥਾ ਸੁਣਨ ਲਈ ਮਨ ਸੁੱਧ ਅਤੇ ਸ਼ਰਧਾਵਾਨ ਹੋਣਾ ਚਾਹੀਦਾ ਹੈ, ਸ਼੍ਰੀਮਦ ਭਾਗਵਤ ਕਥਾ ਭਗਵਾਨ ਸ੍ਰੀ ਕਿ੍ਸ਼ਨ ਦਾ ਰੂਪ ਹੈ | ਕਥਾਵਾਚਕ ਪੰਡਿਤ ਅਸ਼ਵਨੀ ਕੁਮਾਰ ਸ਼ਾਸਤਰੀ ਜੀ ਕਾਲਿਆਂਵਾਲੀ ਨੇ ਸ਼ਰਧਾਲੂਆਂ ਨੂੰ ਸ਼੍ਰੀ ਪਰੀਕਸ਼ਿਤ ਮਹਾਰਾਜ ਦੇ ਜੀਵਨ ਦੀ ਕਥਾ ਸੁਣਾ ਕੇ ਨਿਹਾਲ ਕੀਤਾ | ਉਨ੍ਹਾਂ ਕਿਹਾ ਕਿ ਭਾਗਵਤ ਕਥਾ ਵਿਚ ਸ਼ਾਮਲ ਹੋ ਕੇ ਕਥਾ ਸਰਵਣ ਕਰਨ ਵਾਲੇ ਭਗਤ ਭਗਵਾਨ ਨੂੰ ਜ਼ਿਆਦਾ ਪਿਆਰੇ ਹੁੰਦੇ ਹਨ | ਇਸ ਮੌਕੇ ਸ਼੍ਰੀ ਗੀਤਾ ਭਵਨ ਕਮੇਟੀ ਦੇ ਸਰਪ੍ਰਸਤ ਉਦੈ ਰਾਮ ਬੰਗੀ, ਪ੍ਰਧਾਨ ਮੈਂਗਲ ਰਾਮ ਲੈਹਰੀ, ਸਟੇਜ ਸਕੱਤਰ ਅਸ਼ੋਕ ਸਿੰਗਲਾ, ਚਿਮਨ ਲਾਲ ਬਖਤੂ ਕੈਸ਼ੀਅਰ, ਵਿਸ਼ਾਲ ਗੋਇਲ ਸਕੱਤਰ, ਅਰੁਣ ਕੁਮਾਰ ਕਾਦੀ ਚੱਠਾ, ਸੁਰਿੰਦਰ ਛਿੰਦਾ ਬਖਤੂ ਪ੍ਰੈਸ ਸਕੱਤਰ, ਇੰਦਰ ਕੁਮਾਰ ਗੋਇਲ, ਪੁਜਾਰੀ ਕੈਲਾਸ਼ ਚੰਦਰ ਕੌਸ਼ਿਕ ਤੋਂ ਇਲਾਵਾ ਸੂਰਜ ਰਤਨ ਮਹੇਸ਼ਵਰੀ, ਬਿੱਟੂ ਬਸਾਤੀ, ਵਿਸ਼ਾਲ ਕਾਲੜਾ, ਪ੍ਰਵੀਨ ਕਾਂਸਲ, ਕਿ੍ਸ਼ਨ ਮਹੇਸ਼ਵਰੀ, ਮੋਹਨੀ ਬੰਗੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |