08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਪੰਜਾਬ ਸਰਕਾਰ ਨੂੰ ਆਲੂਆਂ ਦੀ ਖਰੀਦ ਕਰੇ-ਬਲਕਰਨ ਸਿੰਘ ਬਰਾੜ <br/> ਆਲੂਆਂ ਦੇ ਡਿੱਗੇ ਭਾਅ ਨਾਲ ਕਿਸਾਨ ਆਰਥਿਕ ਸੰਕਟ 'ਚ

Ad Position 21
No active advertisement
ਅਜੀਤ ਡੈਸਕ 11-03-2026
ਮਹਿਮਾ ਸਰਜਾ, 10 ਮਾਰਚ (ਬਲਦੇਵ ਸੰਧੂ)-ਇਕ ਪਾਸੇ ਹਰ ਸਾਲ ਪੰਜਾਬ ਵਿਚ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਲਿਆਉਣ ਲਈ ਕਣਕ ਤੇ ਝੋਨਾ ਛੱਡ ਕੇ ਹੋਰ ਫ਼ਸਲਾਂ ਦੀ ਬਿਜਾਈ ਦੇ ਗੁਣਗਾਨ ਕਰਦਾ ਹੈ, ਤੇ ਦੂਜੇ ਪਾਸੇ ਕਿਸਾਨਾਂ ਨੂੰ ਮੰਡੀਆਂ ਵਿਚ ਸਰਕਾਰ ਦੀ ਖਰੀਦ ਨਾ ਹੋਣ ਕਰਨ ਨਿੱਜੀ ਵਪਾਰੀਆਂ ਨੂੰ ਆਪਣੀ ਫ਼ਸਲ ਕੌਂਡੀਆਂ ਦੇ ਭਾਅ ਵੇਚਣੀ ਪੈਂਦੀ ਹੈ | ਇਸ ਵਾਰ ਪੰਜਾਬ ਵਿਚ ਆਲੂ ਦੇ ਭਾਅ ਵਿਚ ਆਈ ਮੰਦੀ ਨੇ ਆਲੂ ਉਤਪਾਦਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ | ਆਲੂ ਦੀ ਖੇਤੀ ਕਰਨ ਵਾਲੇ ਕਿਸਾਨ ਅਜਿਹੇ ਗੰਭੀਰ ਆਰਥਿਕ ਸੰਕਟ ਵਿਚ ਫਸ ਗਏ ਹਨ ਕਿ ਮੰਡੀਆਂ ਵਿਚ ਆਲੂ ਦੀ ਖਰੀਦ ਕਰਨ ਲਈ ਕੋਈ ਤਿਆਰ ਨਹੀਂ ਹੈ | ਜਿਸ ਕਾਰਨ ਆਲੂ ਦੀ ਫ਼ਸਲ ਦੀ ਬੇਕਦਰੀ ਹੋ ਰਹੀ ਹੈ | ਜਿਸ ਕਾਰਨ ਕਿਸਾਨ ਨੂੰ ਕਦੇ ਕੁਦਰਤੀ ਮਾਰ ਦਾ 'ਤੇ ਕਦੇ ਸਰਕਾਰ ਦੀਆਂ ਨੀਤੀਆਂ ਦੀ ਮਾਰ ਝੱਲਣੀ ਪੈਂਦੀ ਹੈ | ਮਾਲਵਾ ਪੱਟੀ ਦੇ ਆਲੂ ਉਤਪਾਦਕ ਕਿਸਾਨ ਲਖਵੀਰ ਸਿੰਘ ਲੱਖਾ ਅਤੇ ਅਮਨਦੀਪ ਸਿੰਘ ਬਰਾੜ ਮਹਿਮਾ ਸਵਾਈ ਨੇ ਦੱਸਿਆ ਕਿ ਉਨ੍ਹਾਂ ਵਲੋਂ 50 ਏਕੜ ਆਲੂ ਦੀ ਖੇਤੀ ਹਰ ਸਾਲ ਕੀਤੀ ਜਾਂਦੀ ਹੈ | ਪਰ ਇਸ ਵਾਰ ਆਲੂਆਂ ਦੀ ਖੇਤੀ ਨੇ ਉਨ੍ਹਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ | ਆਲੂਆਂ ਦੇ ਭਾਅ ਵਿਚ ਗਿਰਾਵਟ ਕਾਰਨ ਰੇਟ ਦੀ ਉਡੀਕ ਕਰਦਿਆਂ ਆਲੂਆਂ ਦੀ ਪੁਟਾਈ 15-20 ਦਿਨ ਰੋਕ ਲਈ ਸੀ | ਅੱਤ ਦੀ ਗਰਮੀ ਵੱਧ ਰਹੀ ਹੈ, ਤੇ ਦੂਜੇ ਪਾਸੇ ਮੱਕੀ ਦੀ ਬਿਜਾਈ ਲੇਟ ਹੋ ਰਹੀ ਹੈ | ਜਿਸ ਕਾਰਨ ਉਨ੍ਹਾਂ ਨੂੰ ਮਜ਼ਬੂਰ ਹੋ ਕੇ ਆਲੂਆਂ ਦੀ ਪੁਟਾਈ ਕਰਨੀ ਪੈ ਰਹੀ ਹੈ | ਉਨ੍ਹਾਂ ਕਿਹਾ ਮੰਡੀਆਂ ਵਿਚ ਪ੍ਰਾਈਵੇਟ ਪਲੇਅਰ ਵਲੋਂ ਕੌਡੀਆਂ ਦੇ ਭਾਅ ਖਰੀਦ ਕੀਤੀ ਜਾ ਰਹੀ | ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮਾਰਚ ਵਿਚ ਆਲੂਆਂ ਦੇ 50 ਕਿੱਲੋ ਦੇ ਗੱਟੇ ਦਾ ਭਾਅ 500 ਤੋਂ 600 ਰੁਪਏ ਸੀ, ਇਸ ਵਾਰ ਵਪਾਰੀ ਵਲੋਂ 300 ਰੁਪਏ ਵੇਚਿਆ ਹੈ | ਉਨ੍ਹਾਂ ਕਿਹਾ ਇਸ ਵਾਰ ਵਪਾਰੀ ਖੇਤਾਂ ਵਿਚ ਆਲੂਆਂ ਦੀ ਖੜ੍ਹੀ ਫ਼ਸਲ ਦਾ ਸੌਦਾ ਕਰਨ ਤੋਂ ਕੰਨੀ ਕਤਰਾ ਰਹੇ ਹਨ | ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਕਿਹਾ ਆਲੂਆਂ ਦੇ ਭਾਅ ਵਿਚ ਭਾਰੀ ਗਿਰਵਟ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿਤੇ ਹਨ | ਉਨ੍ਹਾਂ ਕਿਹਾ ਪ੍ਰਾਈਵੇਟ ਪਲੇਅਰ ਦੀ ਲੁੱਟ ਤੋਂ ਬਚਾਉਣ ਲਈ ਕਿਸਾਨ ਦੀ ਹਰ ਫ਼ਸਲ 'ਤੇ ਸਰਕਾਰ ਨੂੰ ਐਮ ਐਸ ਪੀ ਤਹਿ ਕਰਕੇ ਸਰਕਾਰੀ ਖਰੀਦ ਕਰਨੀ ਚਾਹੀਦੀ ਹੈ | ਉਧਰ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਬਲਕਰਨ ਸਿੰਘ ਬਰਾੜ ਨੇ ਆਲੂਆਂ ਦੇ ਡਿੱਗੇ ਭਾਅ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿਸਾਨਾਂ ਨੂੰ ਆਰਥਿਕ ਸੰਕਟ 'ਚੋਂ ਕੱਢਣ ਲਈ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ | ਬੋਰਡ ਬਣਾ ਕੇ ਆਲੂ ਦੀ ਖਰੀਦ ਕਰਨੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਆਪ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰ ਰਹੀ ਹੈ- ਚੇਅਰਮੈਨ ਨਛੱਤਰ ਸਿੰਘ ਵਰਪਾਲ ਅਗਲੀ ਖ਼ਬਰ ਪੂਹਲੀ ਦਾ ਹਾਕੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ <br/>
Ad Position 24