ਨਥਾਣਾ, 10 ਮਾਰਚ (ਗੁਰਦਰਸ਼ਨ ਲੁੱਧੜ)-ਪਿੰਡ ਪੂਹਲੀ ਵਿਖੇ ਟੂਰਨਾਮੈਂਟ ਕਮੇਟੀ, ਐਨ.ਆਰ.ਆਈ ਸਭਾਵਾਂ ਅਤੇ ਪਿੰਡ ਦੀ ਪੰਚਾਇਤ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤਿੰਨ ਰੋਜਾ ਹਾਕੀ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਵਿਚ ਹਾਕੀ ਦੀਆਂ ਕੁੱਲ 24 ਟੀਮਾਂ ਨੇ ਭਾਗ ਲਿਆ, ਜਿੰਨ੍ਹਾਂ ਵਿਚੋਂ ਪਿੰਡ ਮੀਨੀਆ ਦੀ ਟੀਮ ਨੇ ਫਾਈਨਲ ਮੈਚ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ |ਦੂਜੇ ਸਥਾਨ 'ਤੇ ਘੋਲੀਆ, ਤੀਜੇ ਸਥਾਨ 'ਤੇ ਬਲਰਾਜ ਹਾਕੀ ਕਲੱਬ ਪੂਹਲੀ ਅਤੇ ਚੌਥੇ ਸਥਾਨ 'ਤੇ ਸਿੰਘ ਸਭਾ ਕਲੱਬ ਪੂਹਲੀ ਦੀ ਟੀਮ ਰਹੀ | ਬਜ਼ੁਰਗਾਂ ਦੀਆਂ ਦੌੜਾਂ ਦੇ ਮੁਕਾਬਲਿਆਂ ਵਿਚੋਂ ਇੰਜੀਨੀਅਰ ਪਰਮਜੀਤ ਸਿੰਘ ਨੇ ਪਹਿਲਾ, ਆਸਾ ਸਿੰਘ ਨੇ ਦੂਸਰਾ ਅਤੇ ਮੱਖਣ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ | ਰੱਸਾਕਸ਼ੀ ਦੇ ਮੁਕਾਬਲਿਆਂ ਵਿਚ ਸੁਖਰਾਜ ਸਿੰਘ ਅਤੇ ਸੁਖਵੰਤ ਸਿੰਘ ਸੰਧੂ ਦੀਆਂ ਟੀਮਾਂ ਨੇ ਵਧੀਆ ਪ੍ਰਦਰਸ਼ਨ ਕੀਤਾ | ਇਸ ਟੂਰਨਾਮੈਂਟ ਦੌਰਾਨ ਸੁਖਪਾਲ ਸਿੰਘ ਹਾਂਗਕਾਂਗ ਵੱਲੋਂ ਨੈਸ਼ਨਲ ਪੱਧਰ 'ਤੇ ਖੇਡ ਚੁੱਕੇ ਪਿੰਡ ਦੇ ਚਾਰ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ਵਿਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਵਰਨ ਸਿੰਘ, ਜ਼ਿਲ੍ਹਾ ਪੰਚਾਇਤ ਅਫ਼ਸਰ ਅਭਿਨਵ ਗੋਇਲ, ਬਲਾਕ ਪੰਚਾਇਤ ਅਫ਼ਸਰ ਪ੍ਰਭਜੀਤ ਸਿੰਘ ਅਤੇ ਸਕੱਤਰ ਰੁਪਿੰਦਰ ਸਿੰਘ ਬਿੱਟਾ ਨੇ ਵੀ ਸ਼ਿਰਕਤ ਕੀਤੀ | ਟੂਰਨਾਮੈਂਟ ਦੀ ਸਫਲਤਾ ਲਈ ਪਿੰਡ ਦੇ ਸਰਪੰਚ ਹਰਮਨਦੀਪ ਸਿੰਘ ਮੋਹਣਾ, ਸਾਬਕਾ ਸਰਪੰਚ ਅਮਨਦੀਪ ਸਿੰਘ, ਪ੍ਰਧਾਨ ਗੁਰਟੇਕ ਸਿੰਘ, ਸੁਮਨਪ੍ਰੀਤ ਸਿੰਘ ਨੰਬਰਦਾਰ, ਜਗਤਾਰ ਸਿੰਘ, ਡਾ: ਗੁਰਜੀਤ ਸਿੰਘ, ਇਕਬਾਲਜੀਤ ਸਿੰਘ ਸਿੱਧੂ, ਗੁਣਜੀਤ ਸਿੰਘ, ਜਗਵਿੰਦਰ ਸਿੰਘ ਕਾਕਾ, ਨਿਰਧੀਰ ਸਿੰਘ ਧੀਰਾ, ਦਿਲਜੋਤ ਸਿੰਘ ਕੈਨੇਡਾ, ਗੁਰਪ੍ਰੀਤ ਸਿੰਘ ਭੋਲੂ, ਸੰਦੀਪ ਸਿੰਘ ਭੁੱਲਰ ਮਾਸਟਰ ਨਿਰਮਲ ਸਿੰਘ ਅਤੇ ਡਾ: ਕੁਲਜੀਤ ਸਿੰਘ ਕੈਨੇਡਾ ਨੇ ਵਿਸ਼ੇਸ਼ ਸਹਿਯੋਗ ਦਿੱਤਾ |