08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਪੀ.ਐੱਸ.ਯੂ. (ਸ਼ਹੀਦ ਰੰਧਾਵਾ) ਵਲੋਂ ਈਰਾਨ 'ਤੇ ਕੀਤੇ ਨਿਹੱਕੇ ਹਮਲੇ ਦਾ ਕੀਤਾ ਵਿਰੋਧ <br/>

Ad Position 21
No active advertisement
ਅਜੀਤ ਡੈਸਕ 11-03-2026
ਸੰਗਤ ਮੰਡੀ, 10 ਮਾਰਚ (ਸੁਖਤੇਜ ਧਾਲੀਵਾਲ)- ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵਲੋਂ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਇਜ਼ਰਾਈਲ-ਅਮਰੀਕਾ ਵਲੋਂ ਈਰਾਨ ਉੱਤੇ ਕੀਤੇ ਗਏ ਨਿਹੱਕੇ ਹਮਲੇ ਵਿਰੁੱਧ ਰੈਲੀ ਦੌਰਾਨ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਨੇ ਕਿਹਾ ਕਿ ਸਾਮਰਾਜੀ ਮੁਲਕ ਅਮਰੀਕਾ ਵਲੋਂ ਈਰਾਨ ਦੇ ਮੌਜੂਦਾ ਤੇਲ ਭੰਡਾਰ ਨੂੰ ਹੜੱਪ ਕੇ ਆਪਣੇ ਕਬਜ਼ੇ ਵਿਚ ਲੈਣ ਦੀ ਨੀਤੀ ਤਹਿਤ ਉਸ ਉਪਰ ਹਮਲਾ ਕੀਤਾ ਗਿਆ ਹੈ | ਔਰਤਾਂ ਨੂੰ ਅਖੌਤੀ ਆਜ਼ਾਦੀ ਦਿਵਾਉਣ ਦੇ ਨਾਂ ਹੇਠ 160 ਦੇ ਕਰੀਬ ਸਕੂਲੀ ਬੱਚਿਆਂ ਉੱਤੇ ਬੰਬ ਸੁੱਟਕੇ ਉਨ੍ਹਾਂ ਨੂੰ ਸਦਾ ਲਈ ਮੌਤ ਦੀ ਨੀਂਦ ਸੁਲ੍ਹਾ ਦਿੱਤਾ ਗਿਆ ਹੈ | ਆਰਥਿਕ ਸੰਕਟ ਵਿਚ ਘਿਰੇ ਸਾਮਰਾਜੀ ਮੁਲਕਾਂ ਨੂੰ ਨਿਹੱਕੀ ਜੰਗ ਲਗਾਉਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਲੱਭ ਰਿਹਾ | ਉਨ੍ਹਾਂ ਕਿਹਾ ਕਿ ਪਹਿਲਾ ਵੈਨੇਜ਼ੁਏਲਾ ਦੇ ਪ੍ਰਧਾਨ ਮੰਤਰੀ ਨੂੰ ਗਿ੍ਫ਼ਤਾਰ ਕਰਕੇ ਮੁਲਕ ਦੇ ਤੇਲ ਭੰਡਾਰ 'ਤੇ ਕਬਜ਼ਾ ਕੀਤਾ ਅਤੇ ਹੁਣ ਈਰਾਨ ਨੂੰ 'ਦਹਿਸ਼ਤਗਰਦ' ਦੱਸਦਿਆਂ ਉਨ੍ਹਾਂ ਦੇ ਮੁੱਖ ਆਗੂ 'ਤੇ ਬੰਬ ਸੁੱਟਕੇ ਪੂਰੇ ਮੱਧ-ਪੂਰਬ ਨੂੰ ਜੰਗ ਦੀ ਭੱਠੀ ਵਿਚ ਧੱਕ ਦਿੱਤਾ, ਜਿਸ ਨਾਲ ਸਾਰੇ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਪਾਸੇ ਕਰਕੇ ਦੁਨੀਆਂ ਪੱਧਰ 'ਤੇ ਅਸ਼ਾਂਤੀ ਫੈਲਾਉਣ ਦਾ ਕੰਮ ਕੀਤਾ ਹੈ | ਖਾੜੀ ਦੇ ਦੂਜੇ ਮੁਲਕਾਂ ਵਾਂਗ ਈਰਾਨ ਜੰਗਬਾਜ਼ ਅਮਰੀਕਾ ਅਤੇ ਉਸ ਦੇ ਲੱਠ ਮਾਰ ਇਜ਼ਰਾਈਲ ਦੀ ਦਹਿਸ਼ਤ ਅੱਗੇ ਨਹੀਂ ਝੁਕਿਆ ਅਤੇ ਸਾਮਰਾਜੀ ਮੁਲਕਾਂ ਨਾਲ ਟਾਕਰਾ ਕਰਕੇ ਸੱਚੀ ਦੇਸ਼ ਭਗਤੀ ਦੀ ਮਿਸਾਲ ਕਾਇਮ ਕੀਤੀ ਹੈ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਲਗਾਤਾਰ ਅਮਰੀਕੀ ਇਜ਼ਰਾਈਲ ਧੁੱਸ ਅੱਗੇ ਗੋਡੇ ਟੇਕਦੀ ਇਸ ਮਾਮਲੇ ਵਿਚ ਉਨ੍ਹਾਂ ਨਾਲ ਖੜ੍ਹੀ ਹੈ ਅਤੇ ਚੁੱਪ ਵੱਟ ਕੇ ਸਮਾਂ ਟਪਾ ਰਹੀ ਹੈ | ਇਸ ਮੌਕੇ ਵਿਦਿਆਰਥੀਆਂ ਨੇ ਅਮਰੀਕਾ-ਇਜ਼ਰਾਈਲ, ਭਾਰਤ ਸਰਕਾਰ ਵਿਰੁੱਧ ਅਤੇ ਈਰਾਨ ਉੱਤੇ ਮੜੀ ਨਿਹੱਕੀ ਜੰਗ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਈਰਾਨ ਦੇ ਲੋਕਾਂ ਨਾਲ ਜ਼ੋਰਦਾਰ ਹਮਦਰਦੀ ਪ੍ਰਗਟ ਕੀਤੀ | ਇਸ ਮੌਕੇ ਅਕਾਸ਼ਦੀਪ, ਗੁਰਦਾਤ ਸਿੰਘ, ਨਵਜੋਤ, ਅਮਰ ਬੁੱਟਰ ਆਦਿ ਵਿਦਿਆਰਥੀ ਆਗੂ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਪੂਹਲੀ ਦਾ ਹਾਕੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ <br/> ਅਗਲੀ ਖ਼ਬਰ ਵੈੱਲਫ਼ੇਅਰ ਕਲੱਬ ਵਲੋਂ ਸਿਹਤ ਵਿਭਾਗ ਦੀ ਮਦਦ ਨਾਲ ਲਗਾਇਆ ਜਾਵੇਗਾ ਸਿਹਤ ਜਾਗਰੂਕਤਾ ਕੈਂਪ-ਸੁਰਿੰਦਰ ਧੀਰ
Ad Position 24