08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਸਿਲਵਰ ਓਕਸ ਸਕੂਲ ਦੇ ਵਿਦਿਆਰਥੀਆਂ ਨੇ ਫਲਾਵਰ ਫੈਸਟੀਵਲ 'ਚ ਮਾਰੀਆਂ ਮੱਲਾਂ

Ad Position 21
No active advertisement
ਅਜੀਤ ਡੈਸਕ 11-03-2026
ਬਠਿੰਡਾ, 10 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਿਲਵਰ ਓਕਸ ਸਕੂਲ, ਸੁਸ਼ਾਂਤ ਸਿਟੀ-2, ਬਠਿੰਡਾ ਦੇ ਵਿਦਿਆਰਥੀਆਂ ਨੇ 'ਫਲਾਵਰ ਫੈਸਟੀਵਲ' ਵਿਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਸ਼ੰਮੀ (ਗਰੁੱਪ ਡਾਂਸ) ਵਿਚ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ¢ ਜੇਤੂ ਟੀਮ ਵਿਚ ਜਸਬੀਰ ਕੌਰ, ਗੁਰਨੀਰ ਕੌਰ, ਗੁਰਲੀਨ ਕੌਰ, ਮਨਸੀਰਤ ਕੌਰ (ਸਾਰੀਆਂ ਦਸਵੀਂ ਜਮਾਤ), ਮਨਜੋਤ ਕੌਰ (ਛੇਵੀਂ), ਗੁਰਜੋਤ ਕੌਰ (ਅੱਠਵੀਂ), ਅਮਾਨਤ ਕੌਰ, ਤੇਜਸ਼ਮਨੀ ਕੌਰ, ਜੈਸਮੀਨ ਕੌਰ ਅਤੇ ਗੁਰਸੀਰਤ ਕੌਰ (ਸਾਰੀਆਂ ਸੱਤਵੀਂ ਜਮਾਤ) ਸ਼ਾਮਲ ਸਨ¢ ਸੋਲੋ ਡਾਂਸ (10 ਸਾਲ ਤੋਂ ਘੱਟ) ਵਿਚ ਪਹਿਲੀ ਜਮਾਤ ਦੀ ਪਰਗੁਣ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਪਹਿਲਾ ਇਨਾਮ ਜਿੱਤਿਆ, ਜਦਕਿ ਯੂ. ਕੇ. ਜੀ. ਦੇ ਗੁਰਮਨਜੋਤ ਨੇ ਦੂਜਾ ਇਨਾਮ ਹਾਸਲ ਕੀਤਾ¢ ਫੈਂਸੀ ਡਰੈੱਸ ਮੁਕਾਬਲੇ ਵਿਚ ਯੂ.ਕੇ.ਜੀ. ਦੀ ਨੇਹਲ ਗੋਂਦਾਰਾ (ਯੂਕੇਜੀ) ਨੇ ਪਹਿਲਾ, ਕਾਇਨਾਤ ਕੌਰ ਢਿੱਲੋਂ (ਯੂਕੇਜੀ) ਨੇ ਦੂਜਾ ਅਤੇ ਦੂਜੀ ਜਮਾਤ ਦੀ ਸ਼ਰਨ ਕੌਰ ਸੰਧੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ¢ ਗਰੁੱਪ ਡਾਂਸ ਵਿਚ ਸਕਸ਼ਮ ਗੰਗਵਾਰ (ਅੱਠਵੀਂ), ਸਹਿਜਵੀਰ ਸਿੰਘ ਬਰਾੜ (ਛੇਵੀਂ), ਨਿਮਰਤ ਕੌਰ (ਅੱਠਵੀਂ), ਭਵਨੂਰ ਸਿੰਘ (ਦਸਵੀਂ), ਮਨਜੋਤ ਸਿੰਘ (ਦਸਵੀਂ), ਗੁੰਜਨ ਸ਼ਰਮਾ (ਅੱਠਵੀਂ) ਅਤੇ ਕਮਲਪ੍ਰੀਤ ਕੌਰ ਚਾਹਲ (ਅੱਠਵੀਂ) ਨੇ ਵੀ ਜੋਸ਼ੀਲੀ ਪੇਸ਼ਕਾਰੀ ਦਿੱਤੀ¢ ਬੰਨੀ ਕਲਾਕਾਰ ਸ਼੍ਰੇਣੀ ਵਿਚ ਅਰਨਾਜ਼ ਕੌਰ ਸਿੱਧੂ (ਪਹਿਲੀ ਕਲਾਸ), ਪ੍ਰਭਕਿਰਤ ਸਿੰਘ (ਪਹਿਲੀ), ਅਵਿਆਨ ਠਕਰਾਲ (ਪਹਿਲੀ), ਦਿਲਾਵਰ ਸਿੰਘ (ਪਹਿਲੀ) ਅਤੇ ਗੁਰਸ਼ਬਦ ਸਿੰਘ (ਦੂਜੀ) ਨੂੰ ਜੇਤੂ ਐਲਾਨਿਆ ਗਿਆ¢ਸ਼ਿਸ਼ੂ ਕਲਾਕਾਰ ਸ਼੍ਰੇਣੀ ਵਿਚ ਅਭੈ ਪ੍ਰਤਾਪ ਸਿੰਘ (ਛੇਵੀਂ-ਏ) ਦੇ ਕੰਮ ਨੂੰ 'ਹਾਈਲੀ ਰਿਕਮੈਂਡਡ' (ਵਿਸ਼ੇਸ਼ ਤੌਰ 'ਤੇ ਸ਼ਲਾਘਾਯੋਗ) ਚੁਣਿਆ ਗਿਆ¢ ਬਾਲ ਕਲਾਕਾਰ ਸ਼੍ਰੇਣੀ ਵਿਚ ਨਿਮਰਤ ਕੌਰ (ਅੱਠਵੀਂ) ਨੂੰ ਵੀ ਉਸਦੀ ਕਲਾਕਾਰੀ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ¢ਸਕੂਲ ਪਿ੍ੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਅਤੇ ਡਾਇਰੈਕਟਰ ਸ਼੍ਰੀਮਤੀ ਬਰਨਿੰਦਰਪਾਲ ਸੇਖੋਂ ਨੇ ਜੇਤੂਆਂ ਅਤੇ ਭਾਗੀਦਾਰਾਂ ਨੂੰ ਵਧਾਈ ਦਿੱਤੀ¢ ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਅਧਿਆਪਕਾਂ ਤੇ ਮਾਪਿਆਂ ਦਾ ਉਨ੍ਹਾਂ ਦੇ ਲਗਾਤਾਰ ਸਹਿਯੋਗ ਲਈ ਧੰਨਵਾਦ ਕੀਤਾ¢ ਉਨ੍ਹਾਂ ਕਿਹਾ ਕਿ ਸਿਲਵਰ ਓਕਸ ਸਕੂਲ ਹਮੇਸ਼ਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ¢
Ad Position 22
No active advertisement
ਪਿਛਲੀ ਖ਼ਬਰ ਆਕਸਫੋਰਡ ਦੇ ਵਿਦਿਆਰਥੀ ਪਿ੍ਆਸ਼ ਬਾਂਸਲ ਨੇ ਅਠਲ਼ ਖੇਤਰ ਵਿਚ ਮਾਰੀਆਂ ਮੱਲਾਂ' ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਜ਼ਿਲ੍ਹੇ ਦੀਆਂ 7 ਮਹਿਲਾ ਬੀ.ਐਲ.ਓਜ਼ ਸਨਮਾਨਿਤ <br/>
Ad Position 24