ਭਗਤਾ ਭਾਈਕਾ, 10 ਮਾਰਚ (ਸੁਖਪਾਲ ਸਿੰਘ ਸੋਨੀ)-'ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ' ਭਗਤਾ ਭਾਈਕਾ, ਦਾ ਨਾਂਅ ਰੌਸ਼ਨ ਕਰਦੇ ਹੋਏ ਸਕੂਲ ਦੇ ਇਕ ਹੋਣਹਾਰ ਵਿਦਿਆਰਥੀ ਨੇ ਆਪਣੀ ਨਵੀਂ ਸੋਚ ਅਤੇ ਮਿਹਨਤ ਦੇ ਬਲਬੂਤੇ ਅਠਲ਼ (ਅਟਲ ਟਿੰਕਰਿੰਗ ਲੈਬ) ਪ੍ਰੋਜੈਕਟ ਰਾਹੀਂ ਮਹੱਤਵਪੂਰਨ ਉਪਲੱਬਧੀ ਹਾਸਲ ਕੀਤੀ ਹੈ | ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਦੱਸਿਆ ਕਿ 'ਗਰਵਰਨਮੈਂਟ ਆਫ਼ ਇੰਡੀਆ ਮਨਿਸਟਰੀ ਆਫ਼ ਸਾਇੰਸ ਅਤੇ ਤਕਨਾਲੋਜੀ, ਡਿਪਾਰਟਮੈਂਟ ਆਫ਼ ਸਾਇੰਸ ਅਤੇ ਤਕਨਾਲੋਜੀ, ਦਿੱਲੀ ਵਲੋਂ ਹਰ ਸਾਲ ਕੁਝ ਅਜਿਹੇ ਵਿਦਿਆਰਥੀਆਂ ਦੀ ਚੋਣ ਕੀਤੀ ਜਾਂਦੀ ਹੈ, ਜੋ ਸਾਇੰਸ ਦੇ ਖੇਤਰ ਵਿਚ ਵਿਲੱਖਣ ਭੂਮਿਕਾ ਨਿਭਾਉਂਦੇ ਹੋਏ ਅਜਿਹੇ ਪੋ੍ਰਜੈਕਟ ਤਿਆਰ ਕਰਦੇ ਹਨ ਜੋ ਦੇਸ਼ ਦੀ ਤਰੱਕੀ ਅਤੇ ਸੁਰੱਖਿਆ ਵਿਚ ਯੋਗਦਾਨ ਪਾ ਸਕਦੇ ਹਨ | ਉਨ੍ਹਾਂ ਵਲੋਂ ਸ਼ੈਸਨ 2025-26 ਲਈ ਆਕਸਫੋਰਡ ਸਕੂਲ ਦੇ ਵਿਦਿਆਰਥੀ ਪਿ੍ਆਸ਼ ਬਾਂਸਲ ਵਾਸੀ ਭਗਤਾ ਭਾਈਕਾ ਦੀ ਚੋਣ ਹੋਈ ਹੈ | ਇਸ ਵਿਦਿਆਰਥੀ ਨੇ ਆਪਣੇ ਪ੍ਰੋਜੈਕਟ ਦੀ ਥਿਊਰੀ ਨੂੰ ਆਨ-ਲਾਈਨ ਹੀ ਇਸ ਸੰਸਥਾ ਨੂੰ ਜਮ੍ਹਾਂ ਕਰਵਾਇਆ ਸੀ | 'ਅਟਲ ਟਿੰਕਰਿੰਗ ਲੈਬ' ਦੇ ਇੰਚਾਰਜ ਹਰੀਸ਼ਰਨ ਅਗਰਵਾਲ ਨੇ ਵਧੇਰੇ ਵਿਸਥਾਰ ਨਾਲ ਦੱਸਿਆ ਕਿ ਪਿ੍ਆਸ਼ ਬਾਂਸਲ ਨੇ 'ਬਿਲਡ ਇਕਸਟਰੈਕਟਿੰਗ ਹਾਈ ਐਨਰਜੀ ਫਰਾਮ ਫੇਜ਼ ਸ਼ਿਫ਼ਟ ਇਨ ਵਾਟਰ' ਦਾ ਪ੍ਰੋਜੈਕਟ ਤਿਆਰ ਕਰਨਾ ਹੈ | ਉਨ੍ਹਾਂ ਨੇ ਦੱਸਿਆ ਕਿ ਇਹ ਪ੍ਰੋਜੈਕਟ ਸਰਕਾਰ ਵਲੋਂ ਦਿੱਤੀ ਮਿਤੀ ਦੇ ਅਨੁਸਾਰ ਬਠਿੰਡਾ ਵਿਖੇ ਡਿਸਪਲੇਅ ਕੀਤੇ ਜਾਵੇਗਾ | ਦਿੱਲੀ ਦੀ ਇਸ ਸੰਸਥਾ ਵਲੋਂ 10,000 ਰੁਪਏ ਇਸ ਵਿਦਿਆਰਥੀ ਦੀ ਹੌਂਸਲਾ ਅਫ਼ਜ਼ਾਈ ਕਰਦੇ ਹੋਏ ਉਸ ਨੂੰ ਬੈਂਕ ਖ਼ਾਤੇ ਰਾਹੀ ਇਨਾਮ ਵਜੋਂ ਭੇਜੇ ਗਏ ਜਨ ਤਾਂ ਜੋ ਉਹ ਇਸ ਪ੍ਰੋਜੈਕਟ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਸਕੇ | ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕੀਤੀ | ਇਸ ਸਮੇਂ ਸਕੂਲ ਦੇ ਚੇਅਰਮੈਨ ਹਰਗੁਰਪ੍ਰੀਤ ਸਿੰਘ ਗਗਨ ਬਰਾੜ ਅਤੇ ਗੁਰਮੀਤ ਸਿੰਘ ਗਿੱਲ (ਪ੍ਰਧਾਨ) ਨੇ ਵਿਦਿਆਰਥੀ ਪਿ੍ਆਸ਼ ਬਾਂਸਲ ਨੂੰ ਵਧਾਈ ਅਤੇ ਹੱਲਾਸ਼ੇਰੀ ਦਿੰਦੇ ਹੋਏ ਦੂਜੇ ਵਿਦਿਆਰਥੀਆਂ ਨੂੰ ਵੀ ਸਾਇੰਸ ਦੇ ਖੇਤਰ ਵਿਚ ਅੱਗੇ ਆਉਣ ਲਈ ਕਿਹਾ | ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਗਿਆਨ ਵਧਾਉ ਪ੍ਰੋਗਗਾਮਾਂ ਵਿਚ ਹਰ ਸਮੇਂ ਹਰ ਪ੍ਰਕਾਰ ਦੇ ਸਹਿਯੋਗ ਲਈ ਉਹ ਹਮੇਸ਼ਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਟੀਮ ਨਾਲ ਖੜ੍ਹੇ ਹਨ | ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਪਰਮਪਾਲ ਸਿੰਘ 'ਸ਼ੈਰੀ ਢਿੱਲੋਂ' (ਵਾਈਸ ਚੇਅਰਮੈਨ) ਨੇ ਵੀ ਇਸ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ |