ਬਠਿੰਡਾ, 6 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)-ਕਾਮਗਰ ਕਰਮਚਾਰੀ ਕਾਂਗਰਸ ਅਤੇ ਦਲਿਤ ਮਹਾਂ ਪੰਚਾਇਤ ਪੰਜਾਬ ਦੇ ਚੇਅਰਮੈਨ ਉੱਘੇ ਦਲਿਤ ਆਗੂ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ 'ਚ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਪਿੰਡਾਂ 'ਚ ਲੋਕ ਹਿੱਤ ਮੋਟਰਸਾਈਕਲ ਮਾਰਚ ਸ਼ੁਰੂ ਕੀਤਾ ਗਿਆ ਹੈ, ਜੋ ਬਠਿੰਡਾ ਦੇ ਡਾ. ਅੰਬੇਦਕਰ ਭਵਨ ਤੋਂ ਸ਼ੁਰੂ ਹੋ ਕੇ ਪਿੰਡ ਬੁਲਾਡੇਵਾਲਾ, ਬੁਰਜ ਮਹਿਮਾ, ਭਿਸੀਆਣਾ, ਵਿਰਕ ਕਲਾਂ, ਵਿਰਕ ਖ਼ੁਰਦ ਤੇ ਬੱਲੂਆਣਾ ਵਿਖੇ 'ਚ ਪੁੱਜਿਆ | ਇਸ ਮੌਕੇ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਇਹ ਮਾਰਚ ਮਨਰੇਗਾ ਰੋਜ਼ਗਾਰ ਬਚਾਉਣ, ਲਾਲ ਲਕੀਰ ਖ਼ਤਮ ਕਰਵਾਉਣ ਅਤੇ ਨਸ਼ਿਆਂ ਦੇ ਖ਼ਿਲਾਫ਼ ਲੋਕਾਂ ਨੂੰ ਇੱਕਜੁੱਟ ਕਰਨ ਦੇ ਮਕਸਦ ਨਾਲ ਸ਼ੁਰੂ ਕੀਤਾ ਹੈ, ਜੋ ਹਲਕਾ ਬਠਿੰਡਾ ਦਿਹਾਤੀ ਦੇ ਹਰ ਪਿੰਡ ਤੱਕ ਪੁੱਜੇਗਾ ਤੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ | ਇਸ ਮੌਕੇ ਗੁਰਜੰਟ ਸਿੰਘ ਗਹਿਰੀ, ਜਸਵੀਰ ਗੋਬਿੰਦਪੁਰਾ, ਮਨਜੀਤ ਨਰੂਆਣਾ, ਰਾਮਜੀ ਸਿੰਘ ਚੁੱਘੇ, ਗੁਰਤੇਜ ਬੱਲੂਆਣਾ, ਮਿੱਠੂ ਸਿੰਘ ਸਰਪੰਚ, ਰਾਜਾ ਸਿਵੀਆਂ, ਗੁਰਮੇਲ ਸਿਵੀਆਂ, ਬਸੰਤ ਸਿੰਘ ਸਰਪੰਚ, ਗੁਰਚਰਨ ਸਿੰਘ ਸਰਪੰਚ, ਨਛੱਤਰ ਵਿਰਕ, ਕਿਰਨਦੀਪ ਕੌਰ ਵਿਰਕ, ਠਾਣਾ ਸਿੰਘ ਬੁਰਜ, ਜਰਨੈਲ ਸਿੰਘ ਸਰਪੰਚ, ਜੀਤ ਸਿੰਘ ਰਾਈਆ, ਕਾਕਾ ਸਿੰਘ ਪੰਚ, ਮੋਦਨ ਸਿੰਘ ਪੰਚ, ਬੇਅੰਤ ਸਿੰਘ ਲੱਖੀਜੰਗਲ, ਲਵਪ੍ਰੀਤ ਹੁਸਨਰ, ਗਾਂਧੀ ਸਿੱਧੂ, ਹਰਦੇਵ ਬੁਰਜ ਡੱਲਾ, ਅਵਤਾਰ ਸਹੋਤਾ, ਹਰਪਾਲ ਕੋਟਗੁਰੂ, ਜਗਦੇਵ ਭੈਣੀ, ਬਿੱਟੂ ਸਿੰਘ ਸਮੇਤ ਵੱਡੀ ਗਿਣਤੀ ਵਰਕਰ ਮੌਜੂਦ ਸਨ |