01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਬੀਤੀ ਰਾਤ ਮੁੜ ਹੋਈ ਮੋਹਲੇਧਾਰ ਬਾਰਿਸ਼ ਤੇ ਗੜੇਮਾਰੀ ਨੇ ਕਿਸਾਨਾਂ ਦੇ ਬਚੇ-ਖੁਚੇ ਸਾਹ ਵੀ ਸੂਤੇ <br/>

Ad Position 21
No active advertisement
ਕੋਟਸ਼ਮੀਰ ਵਿਖੇ ਧਰਤੀ ਤੇ ਵਿਛੀ ਕਣਕ ਦੀ ਫ਼ਸਲ | ਤਸਵੀਰ: ਰਣਜੀਤ ਸਿੰਘ ਬੁੱਟਰ <br/> 09-04-2026
ਕੋਟਫੱਤਾ, 8 ਅਪ੍ਰੈਲ (ਰਣਜੀਤ ਸਿੰਘ ਬੁੱਟਰ)-ਬੀਤੀ ਰਾਤ ਇਕ ਵਾਰ ਫੇਰ ਹੋਈ ਮੋਹਲੇਧਰ ਬਾਰਿਸ਼ ਤੇ ਭਾਰੀ ਗੜੇਮਾਰੀ ਨੇ ਕਿਸਾਨ ਦੇ ਬਚੇ ਖੁਚੇ ਸਾਹ ਵੀ ਸੂਤ ਲਏ ਤੇ ਰਾਤ 11 ਵਜੇ ਡਿੱਗੇ ਗੜਿਆਂ ਤੇ ਮੀਂਹ ਨੇ ਕਿਸਾਨਾਂ ਦੀ ਨੀਂਦ ਹਰਾਮ ਕਰ ਦਿੱਤੀ | ਕੋਟਫੱਤਾ ਸਰਕਲ ਦੇ ਪਿੰਡਾਂ ਕੋਟਫੱਤਾ, ਕੋਟਸ਼ਮੀਰ, ਕੋਟਭਾਰਾ, ਧੰਨ ਸਿੰਘ ਖਾਨਾ, ਗਹਿਰੀ ਭਾਗੀ, ਜੱਸੀ ਪੌ ਵਾਲੀ, ਕਟਾਰ ਸਿੰਘ ਵਾਲਾ, ਗੁਲਾਬਗੜ੍ਹ, ਭਾਗੂ, ਫੂਸਮੰਡੀ ਤੇ ਜੋਧਪੁਰ ਰੋਮਾਣਾ ਵਿਚ ਕਣਕ ਦੀ ਪੱਕੀ ਖੜੀ ਫ਼ਸਲ 30 ਤੋਂ 50 ਪ੍ਰਤੀਸ਼ਤ ਨੁਕਸਾਨੇ ਜਾਣ ਦੀ ਉਮੀਦ ਹੈ | ਅਜੇ ਤੱਕ ਭਾਰਤੀ ਮੌਸਮ ਵਿਭਾਗ ਅਨੁਸਾਰ ਅਗਲੇ 24 ਤੋਂ 48 ਘੰਟਿਆਂ ਤੱਕ ਮੌਸਮ ਕਿਸਾਨਾਂ 'ਤੇ ਹੋਰ ਭਾਰੀ ਪੈ ਸਕਦਾ ਹੈ | ਕਈ ਥਾਂ ਕਣਕਾਂ ਬੁਰੀ ਤਰ੍ਹਾਂ ਧਰਤੀ 'ਤੇ ਵਿਛ ਗਈਆਂ, ਜਿਸ ਨਾਲ ਝਾੜ 'ਤੇ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ | ਭਾਵੇਂ ਇੱਕਾ-ਦੱੁਕਾ ਕਿਸਾਨਾਂ ਨੇ ਕੁਦਰਤੀ ਕਰੋਪੀ ਦੇ ਚੱਲਦਿਆਂ ਕਣਕ ਦੀ ਫ਼ਸਲ ਦੀ ਕਟਾਈ ਕਰਕੇ ਦਾਣੇ ਮੰਡੀ 'ਚ ਲਿਆ ਢੇਰੀ ਕਰ ਦਿੱਤੇ ਪਰ ਬਹੁਤੀਆਂ ਮੰਡੀਆਂ ਵਿਚ ਵੀ ਇਸ ਵਰ੍ਹਦੇ ਮੀਂਹ ਵਿਚ ਕਣਕ ਦੀ ਫ਼ਸਲ ਨੂੰ ਨੁਕਸਾਨ ਪੁੱਜਣ ਤੋਂ ਬਚਾਇਆ ਨਹੀਂ ਜਾ ਸਕਦੇ | ਖੇਤਰ ਦੇ ਕਿਸਾਨ ਆਗੂਆਂ ਜਸਵੀਰ ਸਿੰਘ ਗਹਿਰੀ ਭਾਗੀ, ਬੂਟਾ ਸਿੰਘ ਗਹਿਰੀ ਭਾਗੀ, ਰਾਜ ਮਹਿੰਦਰ ਸਿੰਘ ਕੋਟਭਾਰਾ, ਜਗਜੀਤ ਸਿੰਘ ਕੋਟਸ਼ਮੀਰ ਤੇ ਕੁਲਦੀਪ ਸਿੰਘ ਕੋਟਸ਼ਮੀਰ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਜ਼ਮੀਨ ਠੇਕੇ ਤੇ ਲੈ ਕੇ ਫ਼ਸਲ ਬੀਜੀ ਸੀ, ਉਹ ਕਿਸਾਨ ਅਸਲੋਂ ਹੀ ਕੱਖੋਂ ਹੌਲੇ ਹੋ ਗਏ ਹਨ | ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਤੁਰੰਤ ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਤੁਰੰਤ ਬਣਦਾ ਮੁਆਵਜ਼ਾ ਦੇਵੇ |

Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਦੀ ਅਗਵਾਈ 'ਚ ਹਰ ਸੰਕਟ 'ਚ ਕਿਸਾਨਾਂ ਦੇ ਨਾਲ ਅਕਾਲੀ ਦਲ-ਬ੍ਰਹਮਪੁਰ ਅਗਲੀ ਖ਼ਬਰ ਹੜਤਾਲ ਮੁਲਤਵੀ...ਮੌਸਮ ਵਿਚ ਤਬਦੀਲੀ ਦੇ ਬਾਵਜੂਦ ਮਹਿਮਾ ਸਰਜਾ ਅਨਾਜ ਮੰਡੀ 'ਚ ਕਣਕ ਦੀ ਆਮਦ ਨਹੀਂ ਹੋਈ ਖਰੀਦ <br/>
Ad Position 24