ਬਠਿੰਡਾ, 15 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸੀ.ਬੀ.ਐਸ.ਈ. ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਇਸ ਵਾਰ ਬਠਿੰਡਾ ਦੇ ਮੁੰਡੇ ਚਮਕੇ ਹਨ | ਜਿਨ੍ਹਾਂ ਵਿਚੋਂ ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀ ਮਾਯੰਕ ਬਾਂਸਲ ਨੇ 99.40 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕਰਕੇ ਬਾਜੀ ਮਾਰੀ ਹੈ | ਜਦਕਿ ਸੇਂਟ ਜੇਂਵੀਅਰਜ਼ ਸਕੂਲ ਦੇ ਵਿਦਿਆਰਥੀ ਰਾਘਵ ਗਰਗ ਨੇ 99.2 ਫ਼ੀਸਦੀ ਅੰਕ ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਸੇਂਟ ਜੇਂਵੀਅਰ ਸਕੂਲ ਦੀ ਵਿਦਿਆਰਥਣ ਜਾਨਵੀ ਬਾਂਸਲ ਨੇ 99 ਫ਼ੀਸਦੀ ਅੰਕ ਲੈ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ¢ ਸੇਂਟ ਜੈਵੀਅਰ ਸਕੂਲ ਦੀ ਕੋਆਰਡੀਨੇਟਰ ਅਰਚਨਾ ਨੇ ਦੱਸਿਆ ਕਿ ਇਸ ਸਾਲ ਸੀਬੀਐਸਈ ਦੀ ਦਸਵੀਂ ਜਮਾਤ ਦੀ ਪ੍ਰੀਖਿਆ ਵਿਚ ਕੁਲ 289 ਵਿਦਿਆਰਥੀਆਂ ਨੇ ਭਾਗ ਲਿਆ ਸੀ ਅਤੇ ਸਾਰੇ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ ਹਨ | ਇਸੇ ਤਰ੍ਹਾਂ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਮਲਾ ਨਹਿਰੂ ਨਗਰ ਬਠਿੰਡਾ ਦੀ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਸਕੂਲ ਦੇ ਪਿ੍ੰਸੀਪਲ ਜਸਦੀਪ ਕੌਰ ਮਾਨ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਦਿਪਾਂਸ਼ੂ ਬਾਂਸਲ ਨੇ 96 ਫ਼ੀਸਦੀ ਅੰਕ ਲੈ ਕੇ ਪਹਿਲਾ, ਅਨਾਮਿਕਾ ਨੇ 92 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਮਨੀਸ਼ਾ ਨੇ 90 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ | ਜਦਕਿ ਜਸਕਰਨ ਸਿੰਘ ਨੇ 88.40 ਫ਼ੀਸਦੀ, ਸਨੇਹਪ੍ਰੀਤ ਕੌਰ ਨੇ 87 ਫ਼ੀਸਦੀ, ਅਰਾਧਿਆ ਭਾਟੀਆ ਨੇ 86 ਫ਼ੀਸਦੀ, ਹਿਮਾਂਸ਼ੀ ਨੇ 85.40 ਫ਼ੀਸਦੀ, ਵੰਸ਼ਪ੍ਰਤਾਪ ਸਿੰਘ ਸਿੱਧੂ ਨੇ 85.40 ਫ਼ੀਸਦੀ, ਕੈਫਰੀਨ ਢਿੱਲੋ ਨੇ 85.0 ਫ਼ੀਸਦੀ, ਤਨੀਸ਼ਾ ਨੇ 85 ਫ਼ੀਸਦੀ, ਐਵਲੀਨ ਨੇ 84.40 ਫ਼ੀਸਦੀ, ਸਿਮਰਨ ਨੇ 84 ਫ਼ੀਸਦੀ, ਮਰੀਦੁਲ ਨੇ 83.80 ਫ਼ੀਸਦੀ, ਸ਼ਕਸਮ ਕੁਮਾਰ ਨੇ 83.60 ਫ਼ੀਸਦੀ, ਮਨਪ੍ਰੀਤ ਕੌਰ ਦਰਦੀ ਨੇ 82.80, ਗੁਰਜੋਤ ਕੌਰ ਨੇ 82.60 ਫ਼ੀਸਦੀ, ਜਸਕਨਵਲ ਸਿੰਘ ਨੇ 81.20 ਫ਼ੀਸਦੀ, ਟੀਨਾ ਗੁਪਤਾ ਨੇ 81.40 ਫ਼ੀਸਦੀ, ਦੀਕਸ਼ਾ ਕਾਂਗੜਾ ਨੇ 80.80 ਫ਼ੀਸਦੀ, ਚਾਹਤ ਨੇ 80.20 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਪ੍ਰਬੰਧਕ ਕਮੇਟੀ ਤੇ ਪਿ੍ੰਸੀਪਲ ਜਸਦੀਪ ਕੌਰ ਮਾਨ ਨੇ ਚੰਗੇ ਨਤੀਜਿਆਂ ਲਈ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ ਹੈ | ਇਸੇ ਤਰ੍ਹਾਂ ਪੁਲਿਸ ਪਬਲਿਕ ਸਕੂਲ ਬਠਿੰਡਾ ਦੀ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਜਿਸ ਵਿਚ ਸਕੂਲ ਦੇ ਵਿਦਿਆਰਥੀ ਸਹਿਜਦੀਪ ਸਿੰਘ ਨੇ 96.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ | ਜਦਕਿ ਸ਼ਿਵਮ ਸ਼ਰਮਾ ਨੇ 96.6 ਫ਼ੀਸਦੀ ਨਾਲ ਦੂਜਾ ਸਥਾਨ ਅਤੇ ਵੰਸ਼ਿਕਾ ਸਿੰਘ ਤੇ ਰਘੂਵੰਸ਼ੀ ਨੇ 95.6 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ, ਸਾਚੀ ਨੇ 95.2 ਫ਼ੀਸਦੀ ਅੰਕਾਂ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਕਾਰਜਕਾਰੀ ਪਿ੍ੰਸੀਪਲ ਮੈਡਮ ਅਨੂ ਸਿੰਗਲਾ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਇਸ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਲੇ ਭਵਿੱਖ ਦੀ ਕਾਮਨਾ ਕੀਤੀ ਹੈ | ਇਸੇ ਤਰ੍ਹਾਂ ਲਾਰਡ ਰਾਮਾ ਪਬਲਿਕ ਸਕੂਲ ਬਠਿੰਡਾ ਦੀ ਦਸਵੀਂ ਕਲਾਸ ਦਾ ਵੀ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਦੇ ਪਿ੍ੰਸੀਪਲ ਸੂਰਜ ਸੇਤੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀ ਗੈਵਿਨ ਨੇ 98.4 ਫ਼ੀਸਦੀ, ਓਜਸ ਨੇ 97.4 ਫ਼ੀਸਦੀ ਅਤੇ ਅਨਾਇਤ ਨੇ 96.6 ਫ਼ੀਸਦੀ ਅੰਕ ਲੈ ਕੇ ਸਕੂਲ ਵਿਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ ਨੇ ਸਕੂਲ ਦੇ ਸ਼ਾਨਦਾਰ ਨਤੀਜੇ ਲਈ ਸਕੂਲ ਸਟਾਫ਼, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ | ਇਸ ਤਰ੍ਹਾਂ ਦਿੱਲੀ ਪਬਲਿਕ ਸਕੂਲ ਦੀ ਵਿਦਿਆਰਥਣ ਹਰਸ਼ਿਕਾ ਬਾਂਸਲ ਨੇ 98.40 ਫ਼ੀਸਦੀ ਨਾਲ ਸਕੂਲ 'ਚੋਂ ਦੂਜਾ, ਤਾਨੀਸ਼ਕਾ ਗੁਪਤਾ ਨੇ 98.20 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ |