08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਮਹਿਰਾਜ ਦੇ ਸਰਕਾਰੀ ਸਕੂਲ ਦੀਆਂ ਧੀਆਂ ਨੇ ਮਾਰੀ ਬਾਜ਼ੀ, ਅੱਠਵੀਂ ਦਾ ਨਤੀਜਾ 100 ਫ਼ੀਸਦੀ <br/>

Ad Position 21
No active advertisement
ਅਜੀਤ ਡੈਸਕ 16-04-2026
ਮਹਿਰਾਜ, 15 ਅਪ੍ਰੈਲ (ਸੁਖਪਾਲ ਮਹਿਰਾਜ)- ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਿਰਾਜ ਦਾ ਅੱਠਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਿਹਾ ਅਤੇ ਸਕੂਲ ਨੇ 100 ਪ੍ਰਤੀਸ਼ਤ ਨਤੀਜਾ ਹਾਸਲ ਕੀਤਾ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਗੀਤਾ ਅਰੋੜਾ ਨੇ ਦੱਸਿਆ ਕਿ ਸਕੂਲ ਦੀਆਂ 48 ਵਿਦਿਆਰਥਣਾਂ ਨੇ ਅੱਠਵੀਂ ਜਮਾਤ ਦੇ ਇਮਤਿਹਾਨ ਦਿੱਤੇ ਸਨ ਅਤੇ ਸਾਰੀਆਂ ਵਿਦਿਆਰਥਣਾਂ ਚੰਗੇ ਅੰਕਾਂ ਨਾਲ ਕਾਮਯਾਬ ਰਹੀਆਂ¢ ਉਨ੍ਹਾਂ ਦੱਸਿਆ ਕਿ ਨਤੀਜਿਆਂ ਵਿੱਚ ਪ੍ਰਭਜੋਤ ਕÏਰ ਨੇ 600 ਵਿੱਚੋਂ 569 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ, ਨੂਰਪ੍ਰੀਤ ਕÏਰ ਨੇ 543 ਅੰਕਾਂ ਨਾਲ ਦੂਜਾ ਸਥਾਨ ਅਤੇ ਸ਼ਗਨਦੀਪ ਕÏਰ ਨੇ 521 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ¢ ਪਿ੍ੰਸੀਪਲ ਅਰੋੜਾ ਨੇ ਵਿਦਿਆਰਥਣਾਂ ਨੂੰ ਹੋਰ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿਚ ਕਰਵਾਉਣ ਅਤੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ¢ ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਸੰਤੋਸ਼ ਕੁਮਾਰੀ, ਗੁਰਦੀਪ ਸਿੰਘ ਢੂਲੇ ਵਾਲੇ ਅਤੇ ਮਾ.ਹਰਚਰਨ ਸਿੰਘ ਨੇ ਵਿਸ਼ੇਸ਼ ਤÏਰ 'ਤੇ ਪਹੁੰਚ ਕੇ ਵਿਦਿਆਰਥਣਾਂ ਅਤੇ ਸਮੂਹ ਸਟਾਫ ਨੂੰ ਇਸ ਸ਼ਾਨਦਾਰ ਨਤੀਜੇ ਲਈ ਮੁਬਾਰਕਬਾਦ ਦਿੱਤੀ¢ ਇਸ ਦੌਰਾਨ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ¢

Ad Position 22
No active advertisement
ਪਿਛਲੀ ਖ਼ਬਰ ਅੱਠਵੀਂ ਜਮਾਤ ਦੇ ਨਤੀਜੇ 'ਚੋਂ ਸੇਕਰਡ ਹਾਰਟ ਸਕੂਲ ਸੰਗਤ ਦੀਆਂ ਵਿਦਿਆਰਥਣਾਂ ਨੇ ਰਚਿਆ ਇਤਿਹਾਸ ਅਗਲੀ ਖ਼ਬਰ ਦਸਵੀਂ ਦੇ ਨਤੀਜੇ 'ਚ ਚਮਕੇ ਮੁੰਡੇ, ਮਾਯੰਕ ਬਾਂਸਲ ਨੇ 99.40 ਫ਼ੀਸਦੀ ਨਾਲ ਮਾਰੀ ਬਾਜ਼ੀ
Ad Position 24