ਸੰਗਤ ਮੰਡੀ, 15 ਅਪ੍ਰੈਲ (ਸੁਖਤੇਜ ਧਾਲੀਵਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਵਿਚੋਂ ਸੇਕਰਡ ਹਾਰਟ ਕਾਨਵੈਂਟ ਸਕੂਲ ਸੰਗਤ ਮੰਡੀ ਦੀਆਂ 2 ਵਿਦਿਆਰਥਣਾਂ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੀ ਮੈਰਿਟ ਸੂਚੀ ਵਿਚ ਆਪਣਾ ਨਾਂ ਸ਼ਾਮਿਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪਿੰ੍ਰਸੀਪਲ ਰਾਜਵਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10 ਅਪ੍ਰੈਲ ਨੂੰ ਅਕਾਦਮਿਕ ਸੈਸ਼ਨ 2025-26 ਦੇ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਵਿਚ ਸਕੂਲ ਦੀਆਂ 2 ਹੋਣਹਾਰ ਵਿਦਿਆਰਥਣਾਂ ਅਰਸ਼ ਗੋਇਲ ਨੇ ਕੁਲ 600 ਅੰਕਾਂ ਵਿਚੋਂ 589 (98.17) ਫ਼ੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਦੀ ਮੈਰਿਟ ਸੂਚੀ ਵਿਚ 11ਵਾਂ ਸਥਾਨ ਹਾਸਲ ਕੀਤਾ ਹੈ¢ ਇਸੇ ਤਰ੍ਹਾਂ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ 600 'ਚੋਂ 585 (97.50) ਫ਼ੀਸਦੀ ਅੰਕ ਪ੍ਰਾਪਤ ਕਰਕੇ 15ਵਾਂ ਸਥਾਨ ਹਾਸਲ ਕੀਤਾ ਹੈ¢ ਸਕੂਲ ਦੇ ਐਮ.ਡੀ. ਸੁਖਪਾਲ ਸਿੰਘ ਸਿੱਧੂ ਅਤੇ ਸਟਾਫ਼ ਵਲੋਂ ਇਨ੍ਹਾਂ ਹੋਣਹਾਰ ਵਿਦਿਆਰਥਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਗਲਾਂ ਵਿਚ ਹਾਰ ਪਹਿਨਾ ਕੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਇਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ¢ ਅੱਠਵੀਂ ਕਲਾਸ ਦੇ ਇੰਚਾਰਜ ਮੈਡਮ ਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਵਾਰ ਬੋਰਡ ਦੀ ਪ੍ਰੀਖਿਆ ਵਿਚ ਸਕੂਲ ਦੇ 23 ਵਿਦਿਆਰਥੀਆਂ ਵਲੋਂ ਇਮਤਿਹਾਨ ਦਿੱਤਾ ਗਿਆ ਸੀ ਜੋ ਸਾਰੇ ਪਹਿਲੇ ਦਰਜੇ ਵਿਚ ਪਾਸ ਹੋਏ ਹਨ¢ ਇਸ ਮੌਕੇ ਸਕੂਲ ਦੇ ਐਮ.ਡੀ. ਸੁਖਪਾਲ ਸਿੰਘ ਸਿੱਧੂ, ਪਿੰ੍ਰਸੀਪਲ ਰਾਜਵਿੰਦਰ ਕੁਮਾਰ, ਵਾਇਸ ਪਿ੍ੰਸੀਪਲ ਅਰਵਿੰਦਰ ਕੌਰ, ਮੈਡਮ ਭਿੰਦਰ ਕੋਰ ਸਿੱਧੂ, ਮੈਡਮ ਸੁਖਜੀਤ ਕÏਰ, ਮੈਡਮ ਰਾਜਵੀਰ ਕÏਰ, ਮੈਡਮ ਮਨਪ੍ਰੀਤ ਕÏਰ ਅਤੇ ਮੈਡਮ ਹਰਪ੍ਰੀਤ ਕÏਰ, ਹਾਜ਼ਰ ਸਨ¢