08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਫ਼ੈਕਟਰੀ ਮਾਲਕ ਖ਼ਿਲਾਫ਼ ਫ਼ੈਕਟਰੀ ਦੇ ਕਾਮਿਆਂ ਵਲੋਂ ਧਰਨਾ <br/>

Ad Position 21
No active advertisement
ਅਜੀਤ ਡੈਸਕ 16-04-2026
ਮਹਿਮਾ ਸਰਜਾ, 15 ਅਪ੍ਰੈਲ (ਬਲਦੇਵ ਸੰਧੂ): ਪਿੰਡ ਬੱਲੂਆਣਾ ਕੋਲ ਇਕ ਨਿੱਜੀ ਫ਼ੈਕਟਰੀ ਦੇ ਕਾਮਿਆਂ ਵਲੋਂ ਆਪਣੀ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ ਤੋਂ ਫ਼ੈਕਟਰੀ ਦੇ ਬਾਹਰ ਧਰਨਾ ਲਗਾ ਕੇ ਬੈਠੇ ਹੋਏ ਸਨ | ਜਿੱਥੇ ਕਾਮਿਆਂ ਵਲੋਂ ਫ਼ੈਕਟਰੀ ਮਾਲਕ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੁੰਬਾ ਵਲੋਂ ਆਪਣੇ ਸਾਥੀਆਂ ਨਾਲ ਫ਼ੈਕਟਰੀ ਕਾਮਿਆਂ ਦੀ ਹਮਾਇਤ ਵਿਚ ਆ ਡਟੇ ਸਨ | ਉਧਰ ਡੀ.ਐਸ.ਪੀ ਹਰਵਿੰਦਰ ਸਿੰਘ ਸਰਾਂ, ਥਾਣਾ ਸਦਰ ਦੇ ਐਸ.ਐਚ.ਓ ਮੁਨੀਸ਼ ਕੁਮਾਰ ਨੇ ਧਰਨਾਕਾਰੀਆਂ ਕੋਲ ਪਹੁੰਚ ਕੇ ਫ਼ੈਕਟਰੀ ਮਾਲਕਾਂ ਦੀ ਕਾਮਿਆਂ ਨਾਲ ਮੀਟਿੰਗ ਕਰਵਾਈ ਗਈ, ਪਰ ਦੋਨਾਂ ਧਿਰਾਂ ਵਿਚ ਗੱਲਬਾਤ ਕਿਸੇ ਸਿੱਟੇ 'ਤੇ ਨਹੀਂ ਪਹੁੰਚੀ | ਪੁਲਿਸ ਨੇ ਧਰਨੇ 'ਤੇ ਬੈਠੇ ਕੁਝ ਨੌਜਵਾਨਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ, ਤਾਂ ਖਿੱਚ ਧੂਹ ਦੌਰਾਨ ਇੱਕ ਕਾਮਾ ਹਰਪ੍ਰੀਤ ਸਿੰਘ ਕੋਟਭਾਈ ਬੇਹੋਸ਼ ਹੋ ਗਿਆ | ਜਿਸ ਨੂੰ ਡਾਕਟਰ ਕੋਲ ਲਿਜਾਣਾ ਪਿਆ | ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜਿਸ ਕਾਰਨ ਉਨ੍ਹਾਂ ਨੂੰ ਧਰਨਾ ਚੁੱਕਣਾ ਪਿਆ | ਉਨ੍ਹਾਂ ਕਿਹਾ ਕਿ ਫ਼ੈਕਟਰੀ ਮਾਲਕ ਬਿਨਾਂ ਕਿਸੇ ਗ਼ਲਤੀ ਤੋਂ ਕਾਮਿਆਂ ਨੂੰ ਕੱਢ ਰਹੇ ਹਨ | ਕਲਵਿੰਦਰ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਕਾਮੇ ਦੀ ਤਨਖ਼ਾਹ ਵਧਾਉਣ ਤੋਂ ਮਾਲਕ ਔਖੇ ਸਨ, ਜਿਸ ਕਾਰਨ ਉਸ ਦਾ ਜਬਰੀ ਹਿਸਾਬ ਕੀਤਾ ਗਿਆ | ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਧਰਨਾ ਲਗਾਉਣਾ ਪਿਆ | ਉਨ੍ਹਾਂ ਕਿਹਾ ਕਿ ਫ਼ੈਕਟਰੀ ਮਾਲਕ ਉਨ੍ਹਾਂ ਤੋਂ ਅੱਠ ਘੰਟੇ ਤੋਂ ਵੱਧ ਘੰਟੇ ਕੰਮ ਲੈਂਦਾ ਹੈ ਤੇ ਜਦੋਂ ਉਨ੍ਹਾਂ ਨੂੰ ਘਰਾਂ ਨੂੰ ਪਰਤਣ ਸਮੇਂ ਉਨ੍ਹਾਂ ਦੀ ਤਲਾਸ਼ੀ ਦੇ ਨਾਂਅ 'ਤੇ ਜ਼ਲੀਲ ਕੀਤਾ ਜਾਂਦਾ ਹੈ | ਇਸ ਤੋਂ ਇਲਾਵਾ ਕਈ ਕਾਮਿਆਂ ਦੇ ਫ਼ੈਕਟਰੀ ਦੀਆਂ ਮਸ਼ੀਨਾਂ 'ਤੇ ਕੰਮ ਕਰਦਿਆਂ ਸੱਟਾਂ ਵੀ ਲੱਗਦੀਆਂ ਹਨ | ਫ਼ੈਕਟਰੀ ਵਲੋਂ ਫਾਸਟ ਏਡ ਨਹੀਂ ਦਿੱਤੀ ਜਾਂਦੀ | ਇਹ ਗੱਲਬਾਤ ਦੌਰਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਗਸੀਰ ਸਿੰਘ ਝੁੰਬਾ ਨੇ ਕਿਹਾ ਕਿ ਉਹ ਫ਼ੈਕਟਰੀ ਦੇ ਕਾਮਿਆਂ ਨਾਲ ਖੜੇ ਹਨ | ਉਧਰ ਸਦਰ ਬਠਿੰਡਾ ਦੇ ਐਸ.ਐਚ.ਓ ਮਨੀਸ਼ ਕੁਮਾਰ ਨੇ ਕਿਹਾ ਕਿ ਮਾਲਕਾਂ ਨਾਲ ਕਾਮਿਆਂ ਦੀ ਮੀਟਿੰਗ ਦੌਰਾਨ ਸਹਿਮਤੀ ਨਹੀਂ ਬਣੀ ਸੀ, ਇਸ ਦੌਰਾਨ ਕੁਝ ਕਾਮੇ ਅੜੇ ਰਹੇ, ਜਿਸ

Ad Position 22
No active advertisement
ਪਿਛਲੀ ਖ਼ਬਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਨੇ ਸਜਾਇਆ ਰਵਾਇਤੀ ਮਹੱਲਾ <br/> ਅਗਲੀ ਖ਼ਬਰ ਪਰਮਿੰਦਰ ਸਿੰਘ ਢੀਂਡਸਾ ਨੇ ਦਾਣਾ ਮੰਡੀ ਵਿੱਚ ਪਹੁੰਚ ਕੇ ਕਿਸਾਨਾਂ ਦੀਆਂ ਸੁਣੀਆਂ ਮੁਸ਼ਕਿਲਾਂ
Ad Position 24