ਲਹਿਰਾਗਾਗਾ, 15 ਅਪ੍ਰੈਲ (ਅਸ਼ੋਕ ਗਰਗ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਅਨਾਜ ਮੰਡੀ ਲਹਿਰਾਗਾਗਾ ਵਿਖੇ ਪਹੁੰਚ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਕਣਕ ਦੀ ਸਰਕਾਰੀ ਖ਼ਰੀਦ ਹੁਣ ਤੱਕ ਸ਼ੁਰੂ ਨਾ ਹੋਣ 'ਤੇ ਸਵਾਲ ਉਠਾਏ ਹਨ | ਸਰਦਾਰ ਢੀਂਡਸਾ ਨੇ ਕਿਹਾ ਹੈ ਕਿ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਅੱਠ ਦਸ ਦਿਨਾਂ ਤੋਂ ਮੰਡੀਆਂ ਵਿੱਚ ਰੁਲ ਰਿਹਾ ਹੈ ਕੋਈ ਖ਼ਰੀਦਦਾਰ ਮੰਡੀਆਂ ਵਿੱਚ ਨਹੀਂ ਆਇਆ ਅਤੇ ਸਰਕਾਰ ਆਨਾ ਬਹਾਨਾ ਬਣਾ ਰਹੀ ਹੈ | ਉਨ੍ਹਾਂ ਕਿਹਾ ਕਿ ਇੱਕ ਪਾਸੇ ਦਿੱਲੀ ਵਾਲੇ ਲੀਡਰ ਦੇਸ਼ ਵਿੱਚ ਜਾ ਕੇ ਰੌਲਾ ਪਾਉਂਦੇ ਹਨ ਕਿ ਅਸੀਂ ਪੰਜਾਬ ਵਿੱਚ ਇੰਨਾ ਵਧੀਆ ਸਿਸਟਮ ਬਣਾ ਦਿੱਤਾ ਹੈ ਕਿ ਕਿਸਾਨ ਸਵੇਰੇ ਮੰਡੀ ਵਿੱਚ ਆਉਂਦਾ ਹੈ ਅਤੇ ਆਪਣੀ ਫ਼ਸਲ ਵੇਚਣ ਕੇ ਸ਼ਾਮ ਵੇਲੇ ਘਰ ਚਲਾ ਜਾਂਦਾ ਹੈ ਅਤੇ ਉਸ ਤੋਂ ਅਗਲੇ ਦਿਨ ਹੀ ਉਨ੍ਹਾਂ ਦੇ ਅਕਾਊਾਟ ਵਿੱਚ ਪੇਮੈਂਟ ਪਾ ਦਿੱਤੀ ਜਾਂਦੀ ਹੈ | ਜਦ ਕਿ ਹਕੀਕਤ ਇਹ ਹੈ ਕਿ ਪੰਜਾਬ ਦਾ ਅੰਨਦਾਤਾ ਮੰਡੀ ਵਿੱਚ ਰੁਲ ਰਿਹਾ ਹੈ ਸਰਕਾਰ ਨੇ ਅਜੇ ਤੱਕ ਇੱਕ ਦਾਣਾ ਵੀ ਮੰਡੀਆਂ ਵਿਚੋਂ ਖ਼ਰੀਦ ਨਹੀਂ ਕੀਤਾ | ਉਨ੍ਹਾਂ ਇਸੇ ਦੌਰਾਨ ਖ਼ਰੀਦ ਏਜੰਸੀ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਣਕ ਦੀ ਖ਼ਰੀਦ ਵਿੱਚ ਹੋ ਰਹੀ ਦੇਰੀ ਬਾਰੇ ਪੁੱਛਿਆ ਅਤੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਉਣ ਦੀ ਮੰਗ ਕੀਤੀ | ਇਸੇ ਦੌਰਾਨ ਕਿਸਾਨਾਂ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਇਹ ਵੀ ਦੱਸਿਆ ਕਿ ਮੰਡੀਆਂ ਵਿਚੋਂ ਹਰ ਰੋਜ਼ ਕਣਕ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ,ਸਾਬਕਾ ਚੇਅਰਮੈਨ ਗੁਰਸੰਤ ਸਿੰਘ ਭਟਾਲ, ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸਿੰਗਲਾ, ਜਗਦੀਸ਼ ਰਾਏ ਠੇਕੇਦਾਰ, ਸੁਖਵਿੰਦਰ ਸਿੰਘ ਬਿੱਲੂ ਖੰਡੇਬਾਦ, ਕੌਂਸਲਰ ਕਿਰਪਾਲ ਸਿੰਘ ਨਾਥਾ, ਸਾਬਕਾ ਕੌਂਸਲਰ ਮਹੇਸ਼ ਸ਼ਰਮਾ, ਸੱਤ ਪਾਲ ਪਾਲੀ, ਸੁਰੇਸ਼ ਕੁਮਾਰ ਪਾਲਾ, ਜਸਵੰਤ ਸਿੰਘ ਹੈਪੀ ਮੌਜੂਦ ਸਨ |