ਡਾ. ਬੀ.ਆਰ. ਅੰਬੇਡਕਰ ਦੀ ਜੈਅੰਤੀ ਉਤਸ਼ਾਹ ਨਾਲ ਮਨਾਈ <br/>
ਅਜੀਤ ਡੈਸਕ
16-04-2026
• ਸੰਗਰੂਰ, (ਅਮਨਦੀਪ ਸਿੰਘ ਬਿੱਟਾ) - ਸਫ਼ਾਈ ਸੇਵਕ ਯੂਨੀਅਨ ਸੰਗਰੂਰ ਵੱਲੋਂ ਭਾਰਤ ਬੇਦੀ ਜ਼ਿਲ੍ਹਾ ਪ੍ਰਧਾਨ, ਊਸ਼ਾ ਦੇਵੀ, ਅਜੈ ਬੇਦੀ, ਰਮੇਸ਼ ਕੁਮਾਰ, ਸੁਰੇਸ਼ ਕੁਮਾਰ, ਰਾਜੇਸ਼ ਕੁਮਾਰ, ਕਰਨ ਮੇਟ, ਸੰਜੇ ਮੇਟ, ਅਮਨ ਕੁਮਾਰ, ਵਿੱਕੀ ਬਹਾਦਰ, ਕਮਲ ਕੁਮਾਰ ਦੀ ਅਗਵਾਈ ਹੇਠ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਉ ਅੰਬੇਡਕਰ ਦਾ 135 ਵਾਂ ਜਨਮ ਦਿਵਸ ਮਨਾਇਆ ਗਿਆ | ਡੀ.ਸੀ. ਦਫ਼ਤਰ ਵਿਖੇ ਡਾ. ਭੀਮ ਰਾਉ ਅੰਬੇਡਕਰ ਦੀ ਪ੍ਰਤਿਭਾ ਨਜ਼ਦੀਕ ਮਨਾਏ ਇਸ ਦਿਹਾੜੇ ਦੌਰਾਨ ਆਗੂਆਂ ਨੇ ਕਿਹਾ ਕਿ ਡਾ. ਅੰਬੇਡਕਰ ਨੇ ਸਾਰੇ ਸਮਾਜ ਨੂੰ ਸੰਵਿਧਾਨ ਵਿੱਚ ਮਾਨਤਾ ਦਿੱਤੀ | ਦੇਸ਼ ਦਾ ਸੰਵਿਧਾਨ ਬਣਨ ਤੋਂ ਪਹਿਲਾ ਗ਼ਰੀਬ ਵਿਅਕਤੀ ਨਾ ਪੜ੍ਹ ਸਕਦਾ ਸੀ, ਨਾ ਹੀ ਅਫ਼ਸਰ ਲੱਗ ਸਕਦਾ ਸੀ | ਅਮੀਰ ਹੀ ਉਸ ਵੇਲੇ ਅਫ਼ਸਰ ਅਤੇ ਅਮੀਰ ਹੀ ਵਾਪਰ ਕਰਦਾ ਸੀ ਅਤੇ ਕਿਸੇ ਵੀ ਅÏਰਤ ਨੂੰ ਪੜ੍ਹਨ ਲਿਖਣ ਦੀ ਇਜਾਜ਼ਤ ਵੀ ਨਹੀਂ ਸੀ | ਡਾ. ਅੰਬੇਡਕਰ ਨੇ ਸੰਵਿਧਾਨ ਵਿੱਚ ਗ਼ਰੀਬ ਨੂੰ ਪੜ੍ਹਨ ਦਾ ਅਧਿਕਾਰ ਦਿੱਤਾ ਅਤੇ ਇਹ ਡਾ. ਅੰਬੇਡਕਰ ਦੀ ਹੀ ਦੇਣ ਹੈ ਜਿਨ੍ਹਾਂ ਨੇ ਦਲਿਤ ਵਰਗ ਨੂੰ ਪੜ੍ਹਨ ਲਿਖਣ ਅਤੇ ਆਜ਼ਾਦੀ ਨਾਲ ਰਹਿਣ ਦਾ ਅਧਿਕਾਰ ਦਿਵਾਇਆ ਹੈ | ਸਫ਼ਾਈ ਸੇਵਕ ਯੂਨੀਅਨ ਨੇ ਪ੍ਰਣ ਕੀਤਾ ਕਿ ਉਹ ਆਪਣੇ ਬੱਚਿਆ ਨੂੰ ਪੜਾ ਲਿਖਾ ਕੇ ਸਮਾਜ ਅਤੇ ਦੇਸ਼ ਦੀ ਸੇਵਾ ਲਈ ਸਮਰਪਿਤ ਰਹਿਣ ਦੀ ਸਿੱਖਿਆ ਦੇਣਗੇ |
• ਧੂਰੀ, (ਲਖਵੀਰ ਸਿੰਘ ਧਾਂਦਰਾ) -ਅੱਜ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ ਦੇ ਜਨਮ ਦਿਨ ਅਤੇ ਬਹੁਜਨ ਸਮਾਜ ਪਾਰਟੀ ਦੇ ਸਥਾਪਨਾ ਦਿਵਸ ਦੇ ਸ਼ੁੱਭ ਅਵਸਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਵਿਖੇ ਬਹੁਜਨ ਸਮਾਜ ਪਾਰਟੀ ਵੱਲੋਂ ਇੱਕ ਵਿਸ਼ਾਲ 'ਸੱਤਾ ਪ੍ਰਾਪਤ ਕਰੋ ਇਤਿਹਾਸਕ ਰੈਲੀ' ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਪਾਰਟੀ ਲੀਡਰਸ਼ਿਪ ਨੇ ਪੰਜਾਬ ਦੀ ਮੌਜੂਦਾ ਕਾਨੂੰਨ ਵਿਵਸਥਾ ਅਤੇ ਦਲਿਤਾਂ ਵਿਰੁੱਧ ਹੋ ਰਹੇ ਅੱਤਿਆਚਾਰਾਂ ਨੂੰ ਲੈ ਕੇ ਸਰਕਾਰ ਨੂੰ ਕਰੜੇ ਹੱਥੀਂ ਲਿਆ | ਸ੍ਰੀ ਰਣਧੀਰ ਸਿੰਘ ਬੈਣੀਵਾਲ (ਕੇਂਦਰੀ ਕੋਆਰਡੀਨੇਟਰ, ਬਸਪਾ) ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਰਣਧੀਰ ਸਿੰਘ ਬੈਣੀਵਾਲ ਨੇ ਕਿਹਾ, 'ਬਾਬਾ ਸਾਹਿਬ ਡਾ. ਅੰਬੇਡਕਰ ਨੇ ਦੇਸ਼ ਨੂੰ ਜੋ ਸੰਵਿਧਾਨ ਦਿੱਤਾ, ਉਸ ਦਾ ਮਕਸਦ ਸਭ ਨੂੰ ਬਰਾਬਰੀ ਦੇਣਾ ਸੀ | ਅੱਜ ਬਹੁਜਨ ਸਮਾਜ ਪਾਰਟੀ ਉਨ੍ਹਾਂ ਦੀ ਸੋਚ ਦੇ ਪਹਿਰੇਦਾਰ ਵਜੋਂ ਪੂਰੇ ਦੇਸ਼ ਵਿੱਚ ਕੰਮ ਕਰ ਰਹੀ ਹੈ | ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਬਸਪਾ ਦੇ ਝੰਡੇ ਹੇਠ ਇਕੱਠੇ ਹੋਣ, ਪ੍ਰਤਾਪ ਸਿੰਘ (ਕੇਂਦਰੀ ਇੰਚਾਰਜ, ਬਸਪਾ ਪੰਜਾਬ) ਪ੍ਰਤਾਪ ਸਿੰਘ ਨੇ ਕਿਹਾ, 'ਅੱਜ ਦਾ ਦਿਨ ਸਾਡੇ ਲਈ ਇਤਿਹਾਸਕ ਹੈ | ਜਿੱਥੇ ਅਸੀਂ ਬਾਬਾ ਸਾਹਿਬ ਦਾ ਜਨਮ ਦਿਨ ਮਨਾ ਰਹੇ ਹਾਂ, ਉੱਥੇ ਹੀ ਬਸਪਾ ਦੇ ਸਥਾਪਨਾ ਦਿਵਸ 'ਤੇ ਅਸੀਂ ਪ੍ਰਣ ਕਰਦੇ ਹਾਂ ਕਿ ਪੰਜਾਬ ਵਿੱਚ ਫੈਲੀ ਬਦਹਾਲੀ ਨੂੰ ਖ਼ਤਮ ਕਰਕੇ ਬਹੁਜਨਾਂ ਦੀ ਸੱਤਾ ਸਥਾਪਿਤ ਕੀਤੀ ਜਾਵੇਗੀ | ਡਾ. ਅਵਤਾਰ ਸਿੰਘ ਕਰੀਮਪੁਰੀ (ਪ੍ਰਧਾਨ, ਬਸਪਾ ਪੰਜਾਬ) ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਜਿੱਥੇ ਬਾਬਾ ਸਾਹਿਬ ਦੇ ਜਨਮ ਦਿਨ, ਵਿਸਾਖੀ ਅਤੇ ਪਾਰਟੀ ਦੇ ਸਥਾਪਨਾ ਦਿਵਸ ਦੀ ਵਧਾਈ ਦਿੱਤੀ, ਉੱਥੇ ਹੀ 'ਮੁੱਖ ਮੰਤਰੀ ਭਗਵੰਤ ਮਾਨ 'ਤੇ ਸਵਾਲਾਂ ਦੀ ਬੌਛਾੜ ਕਰਦਿਆਂ ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ | ਡਾ. ਕਰੀਮਪੁਰੀ ਨੇ ਤਿੱਖੇ ਸਵਾਲ ਕਰਦਿਆਂ' ਪੁੱਛਿਆ: ਤੁਹਾਡੇ ਰਾਜ ਵਿੱਚ ਪੰਜਾਬ ਅੰਦਰ 9 ਜਗ੍ਹਾ ਡਾ ਅੰਬੇਡਕਰ ਜੀ ਦੇ ਬੁੱਤ ਕਿਉਂ ਤੋੜੇ ਗਏ? ਸਰਕਾਰ ਜਵਾਬ ਦੇਵੇ ਕਿ ਇਹਨਾਂ ਬੁੱਤਾਂ ਦੀ ਸੁਰੱਖਿਆ ਕਿਉਂ ਨਹੀਂ ਕੀਤੀ ਗਈ | ਪਿੰਡ ਕਲੋਲੀ ਵਿਖੇ ਰਜਵਾੜਿਆਂ ਵੱਲੋਂ ਬਾਬਾ ਸਾਹਿਬ ਦਾ ਬੁੱਤ ਅਖਾੜਿਆਂ ਗਿਆ, ਪਰ ਸਰਕਾਰ ਨੇ ਹਾਲੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਅਤੇ ਨਾ ਹੀ ਬੁੱਤ ਦੁਬਾਰਾ ਲਗਵਾਇਆ | ਸਰਕਾਰ ਦੇ ਆਪਣੇ ਰਾਜ ਸਭਾ ਮੈਂਬਰ ਦੀ ਯੂਨੀਵਰਸਿਟੀ ਵਿੱਚ ਪੋਸਟ ਮੈਟਿ੍ਕ ਸਕਾਲਰਸ਼ਿਪ ਕਿਉਂ ਲਾਗੂ ਨਹੀਂ ਕੀਤੀ ਗਈ? ਪਿੰਡ ਬਠੋਈ ਕਲਾਂ ਵਿੱਚ ਗ਼ਰੀਬ ਦਲਿਤਾਂ ਵੱਲੋਂ ਪੰਚਾਇਤੀ ਜ਼ਮੀਨ ਦੇ 1/3 ਹਿੱਸੇ ਲਈ ਸਾਢੇ 11 ਲੱਖ ਰੁਪਏ ਜਮ੍ਹਾ ਕਰਾਉਣ ਦੇ ਬਾਵਜੂਦ ਉਨ੍ਹਾਂ ਨੂੰ ਕਬਜ਼ਾ ਕਿਉਂ ਨਹੀਂ ਦਿੱਤਾ ਗਿਆ? ਲੈਂਡ ਮਾਫੀਆ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਸਰਕਾਰ ਬੇਬਸ ਕਿਉਂ ਨਜ਼ਰ ਆ ਰਹੀ ਹੈ | ਸੰਗਰੂਰ ਵਿੱਚ ਜ਼ਮੀਨ ਵਿੱਚ ਹਿੱਸਾ ਮੰਗਣ ਵਾਲੀਆਂ ਹਜ਼ਾਰਾਂ ਗ਼ਰੀਬ ਅÏਰਤਾਂ ਅਤੇ ਬਜ਼ੁਰਗਾਂ ਨੂੰ ਜੇਲ੍ਹਾਂ ਵਿੱਚ ਕਿਉਂ ਡੱਕਿਆ ਗਿਆ | ਇਸ ਸਮੇਂ ਬਲਦੇਵ ਸਿੰਘ ਮਹਿਰਾ ਮੀਤ ਪ੍ਰਧਾਨ ਪੰਜਾਬ, ਅਮਰਜੀਤ ਸਿੰਘ ਜਲੂਰ ਜ਼ੋਨ ਇੰਚਾਰਜ ਪਟਿਆਲਾ, ਜੋਗਾ ਸਿੰਘ ਪਨੌਦੀਆਂ ਜ਼ੋਨ ਇੰਚਾਰਜ, ਹਰਭਜਨ ਸਿੰਘ ਬਜਹੇੜੀ, ਡਾਕਟਰ ਮੱਖਣ ਸਿੰਘ ਜਨਰਲ ਸਕੱਤਰ, ਚਮਕੌਰ ਸਿੰਘ ਵੀਰ ਸੂਬਾ ਜਨਰਲ ਸਕੱਤਰ, ਨਿਰਮਲ ਸਿੰਘ ਨਿੰਮਾ ਸਾਬਕਾ ਵਿਧਾਇਕ, ਪ੍ਰੀਤਮ ਸਿੰਘ ਜੌਹਲ ਸਾਬਕਾ ਏ ਡੀ ਸੀ, ਅਮਰੀਕ ਸਿੰਘ ਕੈਂਥ ਸਾਬਕਾ ਕੌਂਸਲਰ, ਬਲਜੀਤ ਸਿੰਘ ਸਲਾਣਾ ਸੂਬਾ ਜਨਰਲ ਸਕੱਤਰ, ਡਾ. ਸਰੂਪ ਸਿੰਘ ਸੂਬਾ ਸਕੱਤਰ, ਸ਼ਮਸ਼ਾਦ ਅੰਸਾਰੀ ਸੂਬਾ ਸਕੱਤਰ, ਸ੍ਰੀ ਅਮਨ ਬੋਧ ਲੋਕ ਸਭਾ ਇੰਚਾਰਜ, ਜਗਜੀਤ ਸਿੰਘ ਛੜਬੜ, ਬਲਵਿੰਦਰ ਸਿੰਘ ਬੁਗਰਾ, ਸਤਗੁਰ ਸਿੰਘ ਕੋਹਰੀਆਂ ਜ਼ਿਲ੍ਹਾ ਪ੍ਰਧਾਨ ਸੰਗਰੂਰ, ਸਰਬਜੀਤ ਸਿੰਘ ਖੇੜੀ ਜ਼ਿਲ੍ਹਾ ਪ੍ਰਧਾਨ ਬਰਨਾਲਾ ਜਗਤਾਰ ਸਿੰਘ ਨਾਰੀਕੇ ਜ਼ਿਲ੍ਹਾ ਪ੍ਰਧਾਨ ਮਲੇਰਕੋਟਲਾ, ਬਲਜੀਤ ਕੌਰ ਵਿਰਕ, ਸਰਿੰਦਰ ਕੌਰ ਸ਼ਰ੍ਹਾ, ਪਰਮਿੰਦਰ ਕੌਰ, ਦਰਸ਼ਨ ਸਿੰਘ ਬਾਜਵਾ, ਰਾਮਸਰੂਪ ਸਿੰਘ, ਪਰਮਜੀਤ ਕੌਰ, ਵਾਸਨਾ ਪ੍ਰਵੀਨ, ਸੁਖਤੇਜ ਕੌਰ, ਜਗਤਾਰ ਸਿੰਘ ਚੰਗਾਲ, ਜਗਦੀਪ ਸਿੰਘ, ਮੇਜਰ ਸਿੰਘ ਟਿੱਬੀ, ਡਾ. ਜਗਜੀਵਨ ਸਿੰਘ, ਡਾਕਟਰ ਮਿੱਠੂ ਸਿੰਘ, ਭੋਲਾ ਸਿੰਘ ਰਾਮਪਾਲ ਸਿੰਘ, ਰਾਜ ਕੁਮਾਰ ਬੋਪਰ, ਰਾਮ ਸਿੰਘ ਲੌਂਗੋਵਾਲ, ਹਾਕਮ ਸਿੰਘ ਭੌਰਾ, ਬਾਬਾ ਕਰਨੈਲ ਸਿੰਘ ਲਹਿਰਾ, ਗੁਲਾਬ ਸਿੰਘ ਛਾਛੀਆ, ਗੁਰਮੇਲ ਸਿੰਘ ਰੰਗੀਲਾ, ਅਮਰੀਕ ਸਿੰਘ ਕੈਂਥ, ਗੁਰਮੇਲ ਸਿੰਘ ਧੂਰੀ, ਪਿ੍ੰਸੀਪਲ ਗੁਰਬਖ਼ਸ਼ ਸਿੰਘ, ਤਰਸੇਮ ਸਿੰਘ ਨੰਬਰਦਾਰ, ਸੂਬੇਦਾਰ ਰਣਧੀਰ ਸਿੰਘ ਨਾਗਰਾ, ਜੋਗਿੰਦਰ ਸਿੰਘ, ਹਰਮੇਲ ਸਿੰਘ ਦਰਸ਼ਨ ਸਿੰਘ ਤਪਾ, ਜਗਰੂਪ ਸਿੰਘ ਪੱਖੋਂਕੇ, ਓਮ ਪ੍ਰਕਾਸ਼, ਸੰਤੋਖ ਸਿੰਘ ਅਮਰਗੜ੍ਹ, ਜਥੇਦਾਰ ਹਰਬੰਸ ਸਿੰਘ ਛੀਨੀਵਾਲ, ਸੁਖਵਿੰਦਰ ਸਿੰਘ ਢੋਲੂ, ਤਾਰਾ ਸਿੰਘ ਰੋਹੀੜਾ, ਬਾਵਾ ਸਿੰਘ, ਜਗਤਾਰ ਸਿੰਘ ਬੀਹਲਾ, ਸ੍ਰੀ ਹਰੀ ਰਾਮ, ਹੰਸ ਰਾਜ, ਹਰਜੋਤ ਸਿੰਘ, ਹਰਜੀਤ ਸਿੰਘ ਵੀਰ, ਤਰਨਜੀਤ ਸਿੰਘ, ਚਰਨਜੀਤ ਸਿੰਘ ਕੈਂਥ, ਜਰਨੈਲ ਸਿੰਘ ਆਦਿ ਹਜ਼ਾਰਾਂ ਦੀ ਗਿਣਤੀ ਵਿੱਚ ਬਸਪਾ ਦੇ ਆਗੂ ਤੇ ਵਰਕਰ ਮੌਜੂਦ ਸਨ |
• ਧਰਮਗੜ੍ਹ, (ਗੁਰਜੀਤ ਸਿੰਘ ਚਹਿਲ) - ਕੇ.ਸੀ.ਟੀ. ਕਾਲਜ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ ਵਿਖੇ ਡਾ. ਭੀਮ ਰਾਓ ਅੰਬੇਦਕਰ ਦੀ ਜਨਮ ਜਯੰਤੀ ਉਤਸ਼ਾਹ ਨਾਲ ਮਨਾਈ ਗਈ | ਇਸ ਮੌਕੇ ਕਰਵਾਏ ਸਮਾਗਮ 'ਚ ਵਿਦਿਆਰਥੀਆਂ ਅਤੇ ਸਟਾਫ਼ ਨੇ ਭਾਗ ਲਿਆ ਅਤੇ ਡਾ. ਅੰਬੇਦਕਰ ਦੇ ਜੀਵਨ ਅਤੇ ਉਨ੍ਹਾਂ ਦੇ ਸੰਵਿਧਾਨਕ ਯੋਗਦਾਨ ਨੂੰ ਯਾਦ ਕੀਤਾ | ਇਸ ਮੌਕੇ ਬੀ.ਏ. ਵਿਭਾਗ ਦੇ ਮੁਖੀ ਗੁਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾ. ਅੰਬੇਦਕਰ ਭਾਰਤੀ ਸੰਵਿਧਾਨ ਦੇ ਨਿਰਮਾਤਾ, ਮਹਾਨ ਸਮਾਜ ਸੁਧਾਰਕ, ਅਤੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਸਨ | ਡਾ. ਅੰਬੇਦਕਰ ਦੀ ਸੋਚ ਸਾਨੂੰ ਸਿੱਖਿਆ, ਸਮਾਨਤਾ ਅਤੇ ਅਧਿਕਾਰਾਂ ਲਈ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ | ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਿੰਦਗੀ 'ਚ ਉੱਚੇ ਲਕਸ਼ ਬਣਾਉਣ ਅਤੇ ਸਮਾਜ ਲਈ ਯੋਗਦਾਨ ਪਾਉਣ | ਕਾਲਜ ਚੇਅਰਮੈਨ ਮੌਂਟੀ ਗਰਗ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਡਾ. ਅੰਬੇਡਕਰ ਜੀ ਦਾ ਜੀਵਨ ਸਾਨੂੰ ਸੰਘਰਸ਼ ਅਤੇ ਸਫਲਤਾ ਦੀ ਪੇ੍ਰਰਨਾ ਦਿੰਦਾ ਹੈ | ਉਨ੍ਹਾਂ ਨੇ ਸਿੱਖਿਆ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਵਿਦਿਆਰਥੀਆਂ ਨੂੰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਕਾਲਜ ਦੇ ਜਨਰਲ ਸਕੱਤਰ ਰਾਮ ਗੋਪਾਲ ਗਰਗ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਡਾ. ਅੰਬੇਡਕਰ ਜੀ ਦੇ ਆਦਰਸ਼ ਅੱਜ ਵੀ ਸਾਡੇ ਲਈ ਮਾਰਗ ਦਰਸ਼ਕ ਹਨ ਅਤੇ ਸਾਨੂੰ ਉਨ੍ਹਾਂ ਦੇ ਰਾਹ ਤੇ ਚੱਲਣਾ ਚਾਹੀਦਾ ਹੈ | ਇਸ ਮੌਕੇ ਕਾਲਜ ਸਰਪ੍ਰਸਤ ਕਾਮਰੇਡ ਸਤਵੰਤ ਸਿੰਘ ਖੰਡੇਬਾਦ, ਪ੍ਰਧਾਨ ਜਸਵੰਤ ਸਿੰਘ ਵੜੈਚ, ਪਿ੍ੰਸੀਪਲ ਮਨੋਜ ਕੁਮਾਰ, ਕਾਲਜ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ |
• ਧੂਰੀ, (ਲਖਵੀਰ ਸਿੰਘ ਧਾਂਦਰਾ) -ਅੱਜ ਦੇਸ਼ ਭਰ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਮਾਨਵਤਾ ਦੇ ਰਹਿਬਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸੇ ਲੜੀ ਤਹਿਤ ਧੂਰੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਧੂਰੀ ਤੋਂ ਆਗੂ ਪ੍ਰੋਫੈਸਰ ਉਂਕਾਰ ਸਿੰਘ ਸਿੱਧੂ ਨੇ ਸਥਾਨਕ ਅੰਬੇਡਕਰ ਚੌਂਕ ਵਿਖੇ ਪਹੁੰਚ ਕੇ ਬਾਬਾ ਸਾਹਿਬ ਦੇ ਬੁੱਤ 'ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਅਤੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੋ. ਉਂਕਾਰ ਸਿੰਘ ਸਿੱਧੂ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਨੇ ਦੇਸ਼ ਨੂੰ ਅਜਿਹਾ ਸੰਵਿਧਾਨ ਦਿੱਤਾ ਜੋ ਹਰ ਨਾਗਰਿਕ ਨੂੰ ਬਰਾਬਰ ਦੇ ਅਧਿਕਾਰ ਪ੍ਰਦਾਨ ਕਰਦਾ ਹੈ | ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਸਿਰਫ਼ ਇੱਕ ਵਰਗ ਦੇ ਨਹੀਂ, ਸਗੋਂ ਸਮੁੱਚੀ ਮਾਨਵਤਾ ਦੇ ਮਸੀਹਾ ਸਨ, ਜਿਨ੍ਹਾਂ ਨੇ ਸਾਰੀ ਉਮਰ ਦੱਬੇ-ਕੁਚਲੇ ਲੋਕਾਂ ਦੀ ਭਲਾਈ ਅਤੇ ਸਮਾਜਿਕ ਨਿਆਂ ਲਈ ਸੰਘਰਸ਼ ਕੀਤਾ | ਉਨ੍ਹਾਂ ਨੇ ਸਮਾਜ ਨੂੰ ਬਾਬਾ ਸਾਹਿਬ ਦੇ 'ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ' ਦੇ ਨਾਅਰੇ ਨੂੰ ਅਪਣਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਸਾਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਜਾਤ-ਪਾਤ ਅਤੇ ਭੇਦਭਾਵ ਤੋਂ ਉੱਪਰ ਉੱਠ ਕੇ ਇੱਕ ਮਜ਼ਬੂਤ ਰਾਸ਼ਟਰ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਵਾਂਗੇ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਗਰਗ ਅਤੇ ਸੂਬਾ ਕਾਰਜਕਾਰੀ ਮੈਂਬਰ ਬਰਜੇਸ਼ਵਰ ਗੋਇਲ, ਹਮੀਰ ਸਿੰਘ , ਜਗਦੇਵ ਜਿੰਦਲ, ਨੀਲੂ ਮਿੱਤਲ, ਭੁਪੇਸ਼ ਜਿੰਦਲ, ਕੌਂਸਲਰ ਨਰਪਿੰਦਰ ਸਿੰਘ ਗੋਰਾ, ਲਾਡੀ ਧਾਲੀਵਾਲ ਅਤੇ ਜੱਸੀ ਧੂਰੀ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਸਥਾਨਕ ਨਿਵਾਸੀ ਹਾਜ਼ਰ ਸਨ |
• ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਫੱਗੂਵਾਲਾ ਵਿਖੇ ਡਾ. ਭੀਮ ਰਾਓ ਅੰਬੇਡਕਰ ਸਪੋਰਟਸ ਐਂਡ ਵੈੱਲਫੇਅਰ ਕਲੱਬ ਵੱਲੋਂ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਸਬੰਧੀ ਸਮਾਗਮ ਕਰਾਇਆ ਗਿਆ, ਜਿਸ ਵਿਚ ਉੱਘੇ ਸੰਘਰਸ਼ਸ਼ੀਲ ਆਗੂ ਕਰਮਜੀਤ ਸਿੰਘ ਹਰੀਗੜ੍ਹ, ਚੰਦ ਸਿੰਘ ਰਾਮਪੁਰਾ, ਗੁਰਮੀਤ ਸਿੰਘ ਕਾਲਾ ਝਾੜ, ਕੈਪਟਨ ਹਰਭਜਨ ਸਿੰਘ, ਕੈਪਟਨ ਗੁਲਾਬ ਸਿੰਘ, ਪਰਗਟ ਸਿੰਘ ਧੂਰੀ ਅਤੇ ਕਰਨੈਲ ਸਿੰਘ ਨੀਲੋਵਾਲ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸੰਵਿਧਾਨ ਦੇ ਰਚੇਤਾ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਉਨ੍ਹਾਂ ਵੱਲੋਂ ਸਮਾਜ ਦਿੱਤੀ ਵੱਡੀ ਦੇਣ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰੀ ਸਿੰਘ ਫੱਗੂਵਾਲਾ, ਸਾਬਕਾ ਸਰਪੰਚ ਗੁਰਦੀਪ ਸਿੰਘ ਫੱਗੂਵਾਲਾ, ਕਲੱਬ ਦੇ ਪ੍ਰਧਾਨ ਸਿਕੰਦਰ ਸਿੰਘ, ਖ਼ਜ਼ਾਨਚੀ ਸਿਲੰਦਰ ਸਿੰਘ ਨੀਟੂ, ਸਕੱਤਰ ਜਸਪਾਲ ਸਿੰਘ ਮਾਹੀ, ਸੁਖਦਰਸ਼ਨ ਸਿੰਘ, ਰਣਧੀਰ ਸਿੰਘ ਕਰਮਜੀਤਸਿੰਘ, ਟਹਿਲ ਸਿੰਘ, ਲਾਭ ਸਿੰਘ, ਜਗਸੀਰ ਸਿੰਘ, ਗੁਰਤੇਜ ਸਿੰਘ ਤੋਂ ਇਲਾਵਾ ਪਿੰਡ ਫੱਗੂਵਾਲਾ ਦੇ ਸਰਪੰਚ ਗੁਰਪ੍ਰੀਤ ਸਿੰਘ, ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਆਗੂ ਨਛੱਤਰ ਸਿੰਘ ਘੁਮਾਣ, ਉੱਘੇ ਲੇਖਕ ਪਰਮਜੀਤ ਸਿੰਘ ਪੰਮੀ ਫੱਗੂਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਆਗੂਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੂੰ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ |