08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਸਰਕਾਰ ਵਲੋਂ ਕਣਕ ਦੀ ਖ਼ਰੀਦ ਸ਼ੁਰੂ ਨਾ ਕਰਵਾਉਣਾ ਫੇਲ੍ਹੀਅਰ ਦੀ ਨਿਸ਼ਾਨੀ-ਪਰਮਿੰਦਰ ਸਿੰਘ ਢੀਂਡਸਾ

Ad Position 21
No active advertisement
ਅਜੀਤ ਡੈਸਕ 16-04-2026
ਮੂਨਕ/ਖਨੌਰੀ, 15 ਅਪ੍ਰੈਲ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ, ਪ੍ਰਵੀਨ ਮਦਾਨ, ਬਲਵਿੰਦਰ ਸਿੰਘ ਥਿੰਦ)-ਹਲਕੇ ਲਹਿਰੇ ਗਾਗੇ ਨਾਲ ਮੇਰਾ ਨੌਹ ਮਾਸ ਦਾ ਰਿਸ਼ਤਾ ਹੈ ਮੈਂ ਇਹ ਹਲਕਾ ਛੱਡ ਕੇ ਕਿਤੇ ਵੀ ਨਹੀਂ ਜਾਵਾਂਗਾ ਮੇਰੇ ਵਿਰੋਧੀ ਪਾਰਟੀ ਵਾਲੇ ਤਰ੍ਹਾਂ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾ ਰਹੇ ਹਨ ਕਿ ਢੀਂਡਸਾ ਸਾਹਿਬ ਕਾਂਗਰਸ ਵਿੱਚ ਜਾ ਰਹੇ ਹਨ, ਭਾਜਪਾ ਵਿੱਚ ਜਾ ਰਹੇ ਹਨ, ਸੁਖਬੀਰ ਸਿੰਘ ਬਾਦਲ ਨਾਲ ਸ਼ਾਮਿਲ ਹੋ ਰਹੇ ਹਨ ਜਾਂ ਸੁਨਾਮ ਤੋਂ ਜਾ ਕੇ ਚੋਣ ਲੜਨ ਗਏ ਮੈਂ ਇਨ੍ਹਾਂ ਸਾਰੀਆਂ ਅਫ਼ਵਾਹਾਂ ਦਾ ਦਿਲੋਂ ਖੰਡਣ ਕਰਦਾ ਹਾਂ ਅਤੇ ਹਲਕੇ ਲਹਿਰੇ ਗਾਗੇ ਦੇ ਲੋਕਾਂ ਦੀ ਸੇਵਾ ਪਹਿਲਾਂ ਦੀ ਤਰ੍ਹਾਂ ਕਰਦਾ ਰਹਾਂਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਖ਼ਜ਼ਾਨਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਅਨਾਜ ਮੰਡੀ ਮੂਨਕ ਵਿਖੇ ਕਿਸਾਨਾਂ ਦਾ ਹਾਲਚਾਲ ਪੁੱਛਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਇਸ ਮੌਕੇ ਸ੍ਰ ਢੀਂਡਸਾ ਨੇ ਕਈ ਕਈ ਦਿਨਾਂ ਤੋਂ ਮੰਡੀ ਵਿੱਚ ਬੈਠੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਨਾਲ ਪੂਰਨ ਸਹਿਯੋਗ ਦੇਣ ਅਤੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਕਣਕ ਦੀ ਬੋਲੀ ਜਲਦੀ ਸ਼ੁਰੂ ਕਰਵਾਓ ਦਾ ਭਰੋਸਾ ਵੀ ਦਿੱਤਾ | ਮੰਡੀ ਵਿੱਚ ਕਰੀਬ ਹਫ਼ਤਾ ਹਫ਼ਤਾ ਤੋਂ ਬੈਠੇ ਕਿਸਾਨਾਂ ਮੋਹਰ ਸਿੰਘ ਸੇਖੋ, ਸੁਖਚੈਨ ਸਿੰਘ ਚੀਮਾ, ਪਰਮਜੀਤ ਸਿੰਘ ਕੜੈਲ ਆਦਿ ਨੇ ਕਿਹਾ ਕਿ ਕਣਕ ਦੀ ਸਾਨੂੰ ਬੀਜਣ ਤੋਂ ਲੈ ਕੇ ਵੇਚਣ ਤੱਕ ਰਾਖੀ ਕਰਨੀ ਪੈ ਰਹੀ ਹੈ ਜਿਸ ਕਾਰਨ ਅਸੀਂ ਡਾਢੇ ਪਰੇਸ਼ਾਨ ਹਾਂ, ਸਾਨੂੰ ਰਾਤ ਨੂੰ ਮੱਛਰਾਂ ਦੀ ਮਾਰ ਝੱਲਣੀ ਪੈਂਦੀ ਹੈ ਅਤੇ ਦਿਨੇ ਮੰਡੀ ਵਿਚੋਂ ਕਣਕ ਚੋਰੀ ਹੋਣ ਦੀ ਲਈ ਰਾਖੀ ਤੇ ਬੈਠਣਾ ਪੈਂਦਾ ਹੈ ਉਨ੍ਹਾਂ ਕਿਹਾ ਕਿ ਇਸ ਵਾਰ ਤਾਂ ਕਿਸਾਨ ਮਜ਼ਦੂਰ ਆਤੀ ਸਭ ਸਰਕਾਰ ਦੇ ਸਿਸਟਮ ਤੋਂ ਪਰੇਸ਼ਾਨ ਹੋਏ ਪਏ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਬਿੱਲੂ ਖੰਡੇਬਾਦ, ਭੁਪਿੰਦਰ ਸਿੰਘ ਮਹਾਂ ਸਿੰਘ ਵਾਲਾ ਬਲਾਕ ਸੰਮਤੀ ਮੈਂਬਰ, ਜਸਵਿੰਦਰ ਭਿੰਦੂ ਬੱਲਰਾ, ਕਾਬਲ ਸਿੰਘ ਸੇਖੋ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਗੋਇਲ, ਬੰਟੀ ਮੱਕੜ, ਆੜ੍ਹਤੀ ਵਿਨੇ ਗਰਗ, ਕਸ਼ਿਸ਼ ਅਰੋੜਾ, ਮੋਹਿਕ ਗਰਗ, ਐਮ ਸੀ ਰਜੇਸ਼ ਡਫਲੀ, ਸੰਦੀਪ ਬੰਗਾਂ, ਦਰਸ਼ਨ ਸੈਣੀ, ਮੇਜਰ ਸਿੰਘ ਸੈਣੀ ਤੇ ਭੀਮ ਸੈਨ ਗਰਗ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਡਾ. ਬੀ.ਆਰ. ਅੰਬੇਡਕਰ ਦੀ ਜੈਅੰਤੀ ਉਤਸ਼ਾਹ ਨਾਲ ਮਨਾਈ <br/> ਅਗਲੀ ਖ਼ਬਰ ਗੋਲਡੀ ਨਾਗਰਾ ਅਨਾਜ ਮੰਡੀ ਵਿਚ ਖ਼ਰੀਦ ਪ੍ਰਬੰਧਾਂ ਤੋਂ ਅਸੰਤੁਸ਼ਟ ਹੋਏ
Ad Position 24