14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਵਿਦਿਆਰਥੀ ਵਰਗ ਦੇ ਚੰਗੇ ਜੀਵਨ ਲਈ ਪੜ੍ਹਾਈ ਅਤੇ ਖੇਡਾਂ ਜ਼ਰੂਰੀ- ਚੇਅਰਮੈਨ ਮਲੂਕਾ <br/>

Ad Position 21
No active advertisement
ਅਜੀਤ ਡੈਸਕ 17-04-2026
ਭਗਤਾ ਭਾਈਕਾ, 16 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਅੱਜ ਦੇ ਆਧੁਨਿਕ ਸਮੇਂ ਵਿਚ ਹਰ ਵਿਦਿਆਰਥੀ ਦੇ ਚੰਗੇ ਜੀਵਨ ਲਈ ਪੜ੍ਹਾਈ ਅਤੇ ਖੇਡਾਂ ਦੋਵੇਂ ਹੀ ਇਕਸਾਰ ਜ਼ਰੂਰੀ ਹਨ | ਪੜ੍ਹਾਈ ਮਨੁੱਖ ਦੇ ਜੀਵਨ ਨੂੰ ਸਹੀ ਦਿਸ਼ਾ ਦਿੰਦੀ ਹੈ ਅਤੇ ਉਸ ਨੂੰ ਗਿਆਨ ਵਾਨ ਬਣਾਉਂਦੀ ਹੈ, ਜਦਕਿ ਖੇਡਾਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਬਹੁਤ ਜ਼ਰੂਰੀ ਹਨ | ਜੀਵਨ ਵਿਚ ਸਫ਼ਲਤਾ ਹਾਸਲ ਕਰਨ ਲਈ ਦੋਂਹਾਂ ਵਿਚ ਸੰਤੁਲਨ ਬਣਾਈ ਰੱਖਣਾ ਚਾਹੀਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੁਲਵੰਤ ਸਿੰਘ ਮਲੂਕਾ ਚੇਅਰਮੈਨ ਮਾਤਾ ਬਲਜਿੰਦਰ ਕੌਰ ਮੈਮੋਰੀਅਲ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਨੇ ਪ੍ਰੈੱਸ ਰਿਲੀਜ਼ ਰਾਹੀਂ ਕੀਤਾ | ਚੇਅਰਮੈਨ ਮਲੂਕਾ ਨੇ ਕਿਹਾ ਕਿ ਪੜ੍ਹਾਈ ਸਾਨੂੰ ਸਿੱਖਿਆ ਪ੍ਰਦਾਨ ਕਰਦੀ ਹੈ, ਜਿਸ ਨਾਲ ਅਸੀਂ ਆਪਣਾ ਭਵਿੱਖ ਸੁਨਿਹਰਾ ਬਣਾ ਸਕਦੇ ਹਾਂ | ਇਹ ਸਾਡੇ ਵਿਚ ਸੋਚਣ ਦੀ ਸਮਰੱਥਾ ਨੂੰ ਵਧਾਉਂਦੀ ਹੈ ਤੇ ਸਾਨੂੰ ਸਮਾਜ ਵਿਚ ਇਕ ਚੰਗਾ ਇਨਸਾਨ ਬਣਾਉਂਦੀ ਹੈ | ਦੂਜੇ ਪਾਸੇ, ਖੇਡਾਂ ਸਾਡੇ ਜੀਵਨ ਵਿਚ ਖੁਸ਼ੀ ਤੇ ਤਾਜ਼ਗੀ ਲਿਆਉਂਦੀਆਂ ਹਨ | ਇਹ ਸਰੀਰ ਨੂੰ ਮਜ਼ਬੂਤ ਬਣਾਉਂਦੀਆਂ ਹਨ ਤੇ ਹਰ ਮਨੁੱਖ ਨੂੰ ਬਿਮਾਰੀਆਂ ਤੋਂ ਬਚਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਅਕਸਰ ਕਿਹਾ ਜਾਂਦਾ ਹੈ ਕਿ 'ਸਿਹਤ ਹੀ ਧਨ ਹੈ' ਸਿਹਤਮੰਦ ਸਰੀਰ ਵਿਚ ਸਿਹਤਮੰਦ ਦਿਮਾਗ ਹੁੰਦਾ ਹੈ | ਚੇਅਰਮੈਨ ਨੇ ਕਿਹਾ ਕਿ ਸਰੀਰ ਤੰਦਰੁਸਤ ਨਹੀਂ ਹੋਵੇਗਾ ਤਾਂ ਪੜ੍ਹਾਈ ਵਿਚ ਵੀ ਪੂਰਾ ਧਿਆਨ ਨਹੀਂ ਜਾਵੇਗਾ | ਇਸ ਲਈ ਖੇਡਾਂ ਸਾਡੇ ਲਈ ਬਹੁਤ ਜ਼ਰੂਰੀ ਹਨ, ਖੇਡਾਂ ਨਾਲ ਸਾਡਾ ਮਨ ਤਾਜ਼ਾ ਰਹਿੰਦਾ | ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਦੱਸਿਆ ਕਿ ਉਨ੍ਹਾਂ ਵਿਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਮੋਗਾ ਦੇ ਪੇਂਡੂ ਇਲਾਕੇ ਸਮਾਧ ਭਾਈ ਵਿਚ ਆਈ ਸੀ ਐਸ ਈ ਬੋਰਡ ਦਾ ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਖੋਲ੍ਹ ਕੇ ਜਿੱਥੇ ਵਿੱਦਿਆ ਦਾ ਪਸਾਰ ਕੀਤਾ ਹੈ | ਸਕੂਲ ਖੇਡਾਂ ਦੇ ਮਹੱਤਵ ਨੂੰ ਦੇਖਦੇ ਹੋਏ ਤੇ ਖੇਡਾਂ ਦੇ ਮਿਆਰ ਨੂੰ ਉੱਚਾ ਚੱੁਕਣ ਦੀ ਹਮੇਸ਼ਾ ਤਤਪਰ ਹੈ | ਮਲੂਕਾ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਮਾਤਾ ਬਲਜਿੰਦਰ ਕੌਰ ਮੈਮੋਰੀਅਲ ਪਬਲਿਕ ਸਕੂਲ ਸਮਾਧ ਭਾਈ ਵਿਖੇ ਸਪੋਰਟਸ ਅਧਿਆਪਕਾਂ ਸਦਕਾ ਸੰਸਥਾ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਕਈ ਖੇਤਰ ਜਿਵੇਂ ਕਿ੍ਕਟ, ਹਾਕੀ, ਰਗਬੀ, ਹੈਂਡਬਾਲ ਵਿਚ ਐਸ ਜੀ ਐਫ ਆਈ ਤੱਕ ਬੱਚਿਆਂ ਦੀ ਚੋਣ ਹੋ ਚੁੱਕੀ ਹੈ | ਕਈ ਬੱਚੇ ਬੈਸਟ ਅਥਲੀਟ ਦੇ ਤੌਰ ਤੇ ਨੈਸ਼ਨਲ ਤੇ ਪੰਜਾਬ ਲੈਵਲ ਤੇ ਖੇਡਾਂ ਵਿਚ ਮੱਲਾਂ ਮਾਰ ਚੁੱਕੇ ਹਨ | ਮਲੂਕਾ ਨੇ ਕਿਹਾ ਕਿ ਨਵਾਂ ਸੈਸ਼ਨ ਸ਼ੁਰੂ ਹੁੰਦਿਆਂ ਹੀ ਸਕੂਲ ਵਿਚ ਨਰਸਰੀ ਤੋਂ ਲੈ ਕੇ ਬਾਰ•ਵੀਂ ਤੱਕ ਦੇ ਵਿਦਿਆਰਥੀਆਂ ਦੀ ਅਥਲੈਟਿਕ ਮੀਟ ਵੀ ਕਰਵਾਈ ਜਾਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਜਥੇ: ਬਾਬਾ ਟੇਕ ਸਿੰਘ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਹੋਏ ਨਤਮਸਤਕ <br/> ਅਗਲੀ ਖ਼ਬਰ 11ਵਾਂ ਸਾਲਾਨਾ 'ਮੇਲਾ ਪੀਰਾਂ ਦਾ' 23 ਅਪ੍ਰੈਲ ਨੂੰ
Ad Position 24