ਰਾਮਾਂ ਮੰਡੀ, 16 ਅਪ੍ਰੈਲ (ਤਰਸੇਮ ਸਿੰਗਲਾ)- ਸਥਾਨਕ ਸ੍ਰੀ ਅਗਰਵਾਲ ਪੀਰ ਮੰਦਰ ਵਿਖੇ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੇ ਧਾਰਮਿਕ ਸੰਗਠਨਾਂ ਦੇ ਸਹਿਯੋਗ ਨਾਲ 11ਵਾਂ ਸਾਲਾਨਾ ਸਮਾਗਮ 'ਮੇਲਾ ਪੀਰਾਂ ਦਾ' ਦਾ ਆਯੋਜਨ 23 ਅਪ੍ਰੈਲ ਨੂੰ ਸ਼ਾਮ 6:00 ਵਜੇ ਕੀਤਾ ਜਾਵੇਗਾ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀਰ ਮੰਦਰ ਕਮੇਟੀ ਦੇ ਪ੍ਰਧਾਨ ਨਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਸਮਾਗਮ ਦੌਰਾਨ ਪੀਰ ਲੱਖਦਾਤਾ ਸਾਹਿਬ ਅਤੇ ਪੀਰ ਮੀਰਾਂ ਸਾਹਿਬ ਜੀ ਮਲੇਰਕੋਟਲੇ ਵਾਲਿਆਂ ਦੇ ਸ਼ੁੱਭ ਦੀਵਾਨ ਆਯੋਜਿਤ ਕੀਤੇ ਜਾਣਗੇ ਅਤੇ ਭੰਡਾਰਾ ਅਤੁੱਟ ਵਰਤੇਗਾ¢