ਬਠਿੰਡਾ, 16 ਅਪ੍ਰੈਲ (ਅਵਤਾਰ ਸਿੰਘ ਕੈਂਥ)-ਸਥਾਨਕ ਸਿਰਕੀ ਬਾਜ਼ਾਰ ਵਿਚ ਇਕ ਨੌਜਵਾਨ ਗੰਭੀਰ ਹਾਲਤ ਵਿਚ ਪਿਆ ਹੋਣ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ, ਵਿੱਕੀ ਕੁਮਾਰ, ਆਪਣੀ ਐਂਬੂਲੈਂਸ ਟੀਮ ਨਾਲ ਸਿਰਕੀ ਬਾਜ਼ਾਰ ਘਟਨਾ ਸਥਾਨ ਮੌਕੇ 'ਤੇ ਪਹੁੰਚੀ | ਇਕ ਨੌਜਵਾਨ ਗੰਭੀਰ ਹਾਲਤ ਵਿਚ ਬੇਹੋਸ਼ ਪਿਆ ਸੀ | ਸਹਾਰਾ ਟੀਮ ਨੇ ਨੌਜਵਾਨ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ | ਐਮਰਜੈਂਸੀ ਡਿਊਟੀ ਡਾਕਟਰ ਦੀ ਕੋਸ਼ਿਸ਼ ਤੋਂ ਬਾਅਦ ਇਕ ਘੰਟੇ ਬਾਅਦ ਨੌਜਵਾਨ ਨੂੰ ਹੋਸ਼ ਆਇਆ | ਹੋਸ਼ ਆਉਣ 'ਤੇ ਨੌਜਵਾਨ ਨੇ ਸਹਾਰਾ ਟੀਮ ਨੂੰ ਦੱਸਿਆ ਕਿ ਉਸਨੇ ਚਾਰ ਕੈਪਸੂਲ ਖਾ ਲਏ ਸਨ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ | ਨੌਜਵਾਨ ਅਰਮਾਨ ਵਾਸੀ ਮਹਿਣਾ ਚੌਕ ਦਾ ਰਹਿਣ ਵਾਲਾ ਹੈ | ਸਹਾਰਾ ਟੀਮ ਨੇ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ |