ਬਠਿੰਡਾ, 19 ਅਪ੍ਰੈਲ (ਪ.ਪ.)-ਸੀ.ਬੀ.ਐੱਸ.ਈ. ਦੇ ਦਸਵੀਂ ਜਮਾਤ ਦੇ ਨਤੀਜਿਆਂ ਵਿਚੋਂ ਬੈਂਕ ਕਾਲੋਨੀ ਬਠਿੰਡਾ ਦੀ ਫਰੀਡਮ ਫਾਈਟਰ ਪਰਿਵਾਰ ਨਾਲ ਸੰਬੰਧਿਤ ਟਵੀਸ਼ਾ ਗਰਗ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 98.6 ਫ਼ੀਸਦੀ ਨੰਬਰ ਹਾਸਲ ਕਰਕੇ ਕੁਐਸਟ ਇੰਟਰਨੈਸ਼ਨਲ ਸਕੂਲ ਬਠਿੰਡਾ ਵਿਚੋਂ ਪਹਿਲਾ ਸਥਾਨ ਅਤੇ ਬਠਿੰਡਾ ਜ਼ਿਲ੍ਹੇ ਵਿਚੋਂ ਉੱਚੀ ਪੁਜ਼ੀਸ਼ਨ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ¢ ਟਵੀਸ਼ਾ ਗਰਗ ਦੇ ਦਾਦਾ ਰਮੇਸ਼ ਗਰਗ ਨੇ ਦੱਸਿਆ ਕਿ ਉਨ੍ਹਾਂ ਦੀ ਪੋਤੀ ਸ਼ੁਰੂ ਤੋਂ ਹੀ ਪੜ੍ਹਾਈ ਵਿਚ ਹੋਣਹਾਰ ਰਹੀ ਹੈ, ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਆਪਣੇ ਛੋਟੇ ਭਰਾ ਗਤੇਸ਼ ਗਰਗ ਦੀ ਵੀ ਪੜ੍ਹਾਈ ਵਿਚ ਮਦਦ ਕਰਦੀ ਹੈ ਅਤੇ ਇਸ ਨੇ ਇਹ ਸਫਲਤਾ ਬਿਨ੍ਹਾਂ ਕਿਸੇ ਟਿਊਸ਼ਨ ਦੇ ਸਿਰਫ਼ ਆਪਣੇ ਮਿਹਨਤ ਅਤੇ ਲਗਨ ਨਾਲ ਹਾਸਲ ਕੀਤੀ ਹੈ¢