26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਪੰਚਾਇਤੀ ਗਊਸ਼ਾਲਾ ਵਿਖੇ ਸ੍ਰੀਮਦ ਭਾਗਵਤ ਕਥਾ ਨੂੰ ਸਮਰਪਿਤ ਕਲਸ਼ ਯਾਤਰਾ ਕੱਢੀ

ਗੋਨਿਆਣਾ, 26 ਸਤੰਬਰ (ਲਛਮਣ ਦਾਸ ਗਰਗ)- ਸਥਾਨਕ ਸ੍ਰੀ ਪੰਚਾਇਤੀ ਗਊਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਨੂੰ ਸਮਰਪਿਤ ਅੱਜ ਸ਼ਾਮ ਔਰਤਾਂ ਵਲੋਂ ਕਲਸ਼ ਯਾਤਰਾ ਕੱਢੀ ਗਈ, ਜੋ ਸਥਾਨਕ ਪੰਚਾਇਤੀ ਗਊਸ਼ਾਲਾ ਤੋਂ ਸ੍ਰੀ ਕ੍ਰਿਸ਼ਨ ਦੀ ਪਾਲਕੀ ਸਜਾ ਕੇ ਰੱਥ ਦੀ ਸਵਾਰੀ ਨਾਲ, ਬੈਂਡ ਵਾਜਿਆਂ ਨਾਲ ਸ਼ੁਰੂ ਹੋ ਕੇ ਸ਼ਹਿਰ ਵਿਚੋਂ ਦੀ ਹੁੰਦੀ ਹੋਈ ਮੁੜ ਪੰਚਾਇਤੀ ਗਊਸ਼ਾਲਾ ਵਿਖੇ ਹੀ ਸਮਾਪਤ ਹੋਈ। ਇੱਥੇ ਇਹ ਦੱਸਣਯੋਗ ਹੈ ਕਿ ਅੱਜ ਤੋਂ ਸਥਾਨਕ ਪੰਚਾਇਤੀ ਗਊਸ਼ਾਲਾ ਵਿਖੇ ਸ੍ਰੀ ਸ੍ਰੀ 1008 ਸੁਆਮੀ ਸ੍ਰੀ ਕੇਸਵਾ ਨੰਦ ਦੀ 18ਵੀਂ ਪੁਨਯਤਿਥੀ ਦੇ ਮੌਕੇ ’ਤੇ ਸ੍ਰੀਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ ।

Ad Position 21
No active advertisement
ਅਜੀਤ ਡੈਸਕ 27-09-2026
ਗੋਨਿਆਣਾ, 26 ਸਤੰਬਰ (ਲਛਮਣ ਦਾਸ ਗਰਗ)- ਸਥਾਨਕ ਸ੍ਰੀ ਪੰਚਾਇਤੀ ਗਊਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਨੂੰ ਸਮਰਪਿਤ ਅੱਜ ਸ਼ਾਮ ਔਰਤਾਂ ਵਲੋਂ ਕਲਸ਼ ਯਾਤਰਾ ਕੱਢੀ ਗਈ, ਜੋ ਸਥਾਨਕ ਪੰਚਾਇਤੀ ਗਊਸ਼ਾਲਾ ਤੋਂ ਸ੍ਰੀ ਕ੍ਰਿਸ਼ਨ ਦੀ ਪਾਲਕੀ ਸਜਾ ਕੇ ਰੱਥ ਦੀ ਸਵਾਰੀ ਨਾਲ, ਬੈਂਡ ਵਾਜਿਆਂ ਨਾਲ ਸ਼ੁਰੂ ਹੋ ਕੇ ਸ਼ਹਿਰ ਵਿਚੋਂ ਦੀ ਹੁੰਦੀ ਹੋਈ ਮੁੜ ਪੰਚਾਇਤੀ ਗਊਸ਼ਾਲਾ ਵਿਖੇ ਹੀ ਸਮਾਪਤ ਹੋਈ। ਇੱਥੇ ਇਹ ਦੱਸਣਯੋਗ ਹੈ ਕਿ ਅੱਜ ਤੋਂ ਸਥਾਨਕ ਪੰਚਾਇਤੀ ਗਊਸ਼ਾਲਾ ਵਿਖੇ ਸ੍ਰੀ ਸ੍ਰੀ 1008 ਸੁਆਮੀ ਸ੍ਰੀ ਕੇਸਵਾ ਨੰਦ ਦੀ 18ਵੀਂ ਪੁਨਯਤਿਥੀ ਦੇ ਮੌਕੇ ’ਤੇ ਸ੍ਰੀਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਹ ਧਾਰਮਿਕ ਸਮਾਗਮ ਸ੍ਰੀ ਸ੍ਰੀ 1008 ਮਹਾਂ ਮੰਡਲੇਸ਼ਵਰ ਸੁਆਮੀ ਸੁਰੇਸ਼ ਮੁਨੀ ਹਰਿਦੁਆਰ ਵਾਲਿਆਂ ਦੀ ਹਾਜ਼ਰੀ ’ਚ ਕਰਵਾਇਆ ਜਾਵੇਗਾ। ਕਥਾ ਦਾ ਵਾਚਨ ਆਚਾਰੀਆ ਕੁਲਦੀਪ ਸ਼ਾਸਤਰੀ ਵਲੋਂ ਕੀਤਾ ਜਾਵੇਗਾ, ਜੋ ਬਾਅਦ ਦੁਪਹਿਰ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਹੋਇਆ ਕਰੇਗੀ ਅਤੇ 3 ਅਕਤੂਬਰ ਨੂੰ ਸਵੇਰ ਸਮੇਂ ਹਵਨ ਹੋਵੇਗਾ। ਉਕਤ ਸਮਾਗਮ ਦੇ ਅੱਜ ਕਲਸ਼ ਯਾਤਰਾ ਮੌਕੇ ਸੁਧੀਰ ਕੁਮਾਰ ਗਰਗ ਪ੍ਰਧਾਨ, ਰਾਕੇਸ਼ ਕੁਮਾਰ ਰੋਮਾਂ ਪ੍ਰਧਾਨ ਨਗਰ ਕੌਸ਼ਲ, ਮਨਪ੍ਰੀਤ ਸਿੰਘ ਪੀਤਾ ਸੀਨੀਅਰ ਮੀਤ ਪ੍ਰਧਾਨ, ਸੰਦੀਪ ਕੁਮਾਰ ਬਿੰਟਾਂ ਮੀਤ ਪ੍ਰਧਾਨ, ਕਸ਼ਮੀਰੀ ਲਾਲ ਗਰਗ ਸਾਬਕਾ ਪ੍ਰਧਾਨ, ਰਮੇਸ਼ ਕੁਮਾਰ ਮੱਟੂ, ਜੋਨੀ ਬਾਂਸਲ, ਬਿਪਨ ਟੰਡਨ, ਨਰੋਤਮ ਦਾਸ ਸਿੰਗਲਾ, ਰਾਕੇਸ਼ ਕੁਮਾਰ ਗਰਗ, ਵਿਨੋਦ ਕੁਮਾਰ ਸਿੰਗਲਾ, ਮੰਗਤ ਰਾਏ ਗਰਗ, ਰਾਜਿੰਦਰ ਅਹੂਜਾ, ਰਾਜ ਕੁਮਾਰ ਅਤੇ ਮੁਰਾਰੀ ਲਾਲ ਆਦਿ ਸਮੇਤ ਸੈਂਕੜੇ ਸ਼ਰਧਾਲੂ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ 53 ਗ੍ਰਾਮ ਹੈਰੋਇਨ ਸਣੇ ਇਕ ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ‘ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹਾਕੀ ਅੰਡਰ-14 ’ਚ ਪੀ.ਆਈ.ਐਸ. ਬਠਿੰਡਾ ਦੀਆਂ ਲੜਕੀਆਂ ਨੇ ਜਿੱਤਿਆ ‘ਸੋਨ ਤਗਮਾ’
Ad Position 24