26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਪੈਨਸ਼ਨਰਾਂ ਦੀਆਂ ਸਮੱਸਿਆਵਾਂ ਅਤੇ 8ਵੇਂ ਤਨਖ਼ਾਹ ਕਮਿਸ਼ਨ ਸੰਬੰਧੀ ਵਿਚਾਰ-ਵਟਾਂਦਰਾ

ਬਠਿੰਡਾ, 26 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸਾਬਕਾ ਡਾਕ ਅਤੇ ਰੇਲ ਡਾਕ ਸੇਵਾ ਕਰਮਚਾਰੀ ਵੈੱਲਫੇਅਰ ਐਸੋਸੀਏਸ਼ਨ ਬਠਿੰਡਾ ਬ੍ਰਾਂਚ ਦੀ ਜਨਰਲ ਬਾਡੀ ਦੀ ਮੀਟਿੰਗ ਪ੍ਰਧਾਨ ਗੋਬਿੰਦ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਡਵੀਜ਼ਨਲ ਸਕੱਤਰ ਮੱਘਰ ਸਿੰਘ ਨੇ ਪ੍ਰਧਾਨ ਤੋਂ ਪ੍ਰਵਾਨਗੀ ਲੈ ਕੇ ਦੂਰੋਂ-ਨੇੜਿਓਂ ਪਹੁੰਚੇ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਕਿਹਾ।

Ad Position 21
No active advertisement
ਨਵੇਂ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਸਾਬਕਾ ਡਾਕ ਅਤੇ ਰੇਲ ਡਾਕ ਸੇਵਾ ਕਰਮਚਾਰੀ ਵੈੱਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰ। ਅਜੀਤ ਤਸਵੀਰ 27-09-2026
ਬਠਿੰਡਾ, 26 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸਾਬਕਾ ਡਾਕ ਅਤੇ ਰੇਲ ਡਾਕ ਸੇਵਾ ਕਰਮਚਾਰੀ ਵੈੱਲਫੇਅਰ ਐਸੋਸੀਏਸ਼ਨ ਬਠਿੰਡਾ ਬ੍ਰਾਂਚ ਦੀ ਜਨਰਲ ਬਾਡੀ ਦੀ ਮੀਟਿੰਗ ਪ੍ਰਧਾਨ ਗੋਬਿੰਦ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਡਵੀਜ਼ਨਲ ਸਕੱਤਰ ਮੱਘਰ ਸਿੰਘ ਨੇ ਪ੍ਰਧਾਨ ਤੋਂ ਪ੍ਰਵਾਨਗੀ ਲੈ ਕੇ ਦੂਰੋਂ-ਨੇੜਿਓਂ ਪਹੁੰਚੇ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਲੁਧਿਆਣਾ ਤੋਂ ਪਹੁੰਚੇ ਲਛਮਣ ਸਿੰਘ, ਪਰਮਜੀਤ ਸਿੰਘ, ਮੁਖ਼ਤਿਆਰ ਸਿੰਘ ਅਤੇ ਸੁਰਜੀਤ ਸਿੰਘ ਅਤੇ ਸੈਂਟਰਲ ਗੌਰਮਿੰਟ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਜਸਵੰਤ ਸਿੰਘ ਸੰਧੂ ਦਾ ਮੀਟਿੰਗ ਵਿਚ ਪਹੁੰਚਣ ‘ਤੇ ਧੰਨਵਾਦ ਕੀਤਾ ਗਿਆ।ਡਵੀਜ਼ਨਲ ਸਕੱਤਰ ਮੱਘਰ ਸਿੰਘ ਨੇ ਨੇਪਾਲ ਵਿਚ ਆਏ ਹੜ੍ਹਾਂ ਅਤੇ ਕੁਦਰਤ ਦੇ ਕਹਿਰ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸੀਜੀਐਚਐਸ ਸਬੰਧੀ ਪੈਨਸ਼ਨਰਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੋਰਟ ਕੇਸਾਂ ਸਬੰਧੀ ਵੈਲੀਡੇਸ਼ਨ ਦੀ ਤਾਰੀਖ਼ 3 ਨਵੰਬਰ 2026 ਅਤੇ ਟੀ.ਓ.ਆਰ. ਦੀ ਤਾਰੀਖ਼ 14 ਅਕਤੂਬਰ 2026 ਹੈ। ਉਨ੍ਹਾਂ ਦੱਸਿਆ ਕਿ ਡਾਇਰੈਕਟਰ ਜਨਰਲ ਪੋਸਟ ਵਲੋਂ ਇਕ ਪੱਤਰ ਜਾਰੀ ਕਰਕੇ ਹਰ ਮਹੀਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਡਵੀਜ਼ਨਲ ਦਫ਼ਤਰ ਵਿਚ ਪੈਨਸ਼ਨ ਅਦਾਲਤ ਲਗਾਉਣ ਦਾ ਫ਼ੈਸਲਾ ਕੀਤਾ ਗਿਆ। ਇਸੇ ਤਰ੍ਹਾਂ ਐਡੀਸ਼ਨਲ ਡਾਇਰੈਕਟਰ (ਸੀਜੀਐਚਐਸ), ਚੰਡੀਗੜ੍ਹ ਵਲੋਂ ਨਵੇਂ ਕਾਰਡ ਬਣਾਉਣ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੱਤੀ ਗਈ। ਨੰਦ ਕਿਸ਼ੋਰ, ਆਰਐਮਐਸ ਅਤੇ ਰਾਮ ਦਾਸ ਸਿੰਘ, ਬੀਐਸਐਨਐਲ ਦੇ ਮਾਮਲਿਆਂ ਵਿਚ ਵੀ ਅਪਰੂਵਲ ਨਾ ਆਉਣ ਦਾ ਮੁੱਦਾ ਮੀਟਿੰਗ ਵਿਚ ਰੱਖਿਆ ਗਿਆ। ਮੱਘਰ ਸਿੰਘ ਨੇ ਅਪੀਲ ਕੀਤੀ ਕਿ ਹਰ ਮੈਂਬਰ ਆਪਣੇ ਨਾਲ ਘੱਟੋ-ਘੱਟ ਦੋ ਪੈਨਸ਼ਨਰਾਂ ਨੂੰ ਐਸੋਸੀਏਸ਼ਨ ਦੀਆਂ ਮੀਟਿੰਗਾਂ ਵਿਚ ਲੈ ਕੇ ਆਵੇ। ਦਵਿੰਦਰ ਸਿੰਘ ਸਿਵੀਆ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪੈਨਸ਼ਨਰਾਂ ਦੀ ਮੈਂਬਰਸ਼ਿਪ ਵਧਾਉਣ ‘ਤੇ ਜ਼ੋਰ ਦਿੱਤਾ। ਆਲ ਇੰਡੀਆ ਪੋਸਟਲ ਐਂਡ ਆਰਐਮਐਸ ਪੈਨਸ਼ਨਰ ਐਸੋਸੀਏਸ਼ਨ ਲੁਧਿਆਣਾ ਦੇ ਪ੍ਰਧਾਨ ਲਛਮਣ ਸਿੰਘ ਨੇ 8ਵੇਂ ਤਨਖ਼ਾਹ ਕਮਿਸ਼ਨ ਨਾਲ ਸਬੰਧਿਤ ਵੈਲੀਡੇਸ਼ਨ ਅਤੇ ਟੀ.ਓ.ਆਰ. ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਅਖੀਰ ਵਿਚ ਨਵੇਂ ਬਣੇ ਮੈਂਬਰ ਜੇ.ਐਸ. ਵਾਲੀਆਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। ਪ੍ਰਧਾਨ ਗੋਬਿੰਦ ਸਿੰਘ ਨੇ ਮੀਟਿੰਗ ਵਿਚ ਪਹੁੰਚੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਪੇਰੈਂਟ-ਟੀਚਰ ਮੀਟਿੰਗ ਕਰਵਾਈ ਅਗਲੀ ਖ਼ਬਰ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਲਈ ਵੋਟਾਂ ਅੱਜ
Ad Position 24