ਚਾਉਕੇ, 19 ਅਪ੍ਰੈਲ (ਮਨਜੀਤ ਸਿੰਘ ਘੜੈਲੀ)- ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਦੇ ਕੀਤੇ ਗਏ ਸੁਚੱਜੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ ਨੇ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਅਮਨਦੀਪ ਸਿੰਘ ਮੌੜ, ਹਲਕਾ ਇੰਚਾਰਜ ਕਿਸਾਨ ਵਿੰਗ ਕੇਵਲ ਸਿੰਘ ਘੜੈਲੀ, ਬਲਾਕ ਕੋਆਰਡੀਨੇਟਰ ਗੁਰਲਾਲ ਸਿੰਘ ਬੱਲ੍ਹੋ, ਸਿਕੰਦਰ ਸਿੰਘ, ਗੁਰਦੇਵ ਸਿੰਘ ਅਤੇ ਸਤਿਨਾਮ ਸਿੰਘ ਕੋਟਲੀ ਆਦਿ ਸਮੁੱਚੀ ਟੀਮ ਨਾਲ ਪਿੰਡ ਪਿੱਥੋ, ਚਾਉਕੇ, ਬੱਲ੍ਹੋ, ਬਦਿਆਲਾ ਆਦਿ ਮੰਡੀਆਂ 'ਚ ਪਹੁੰਚ ਕੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦਾ ਹਾਲ-ਚਾਲ ਪੁੱਛਿਆ¢ ਮੰਡੀਆਂ ਵਿਚ ਆ ਰਹੀਆਂ ਕੁਝ ਕੁ ਸਮੱਸਿਆਵਾਂ ਨੂੰ ਮੌਕੇ 'ਤੇ ਹੀ ਫੋਨ ਕਰਕੇ ਹੱਲ ਕਰਵਾਇਆ¢ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸਮੁੱਚੀ ਸਰਕਾਰ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨਾਲ ਹਿੱਕ ਠੋਕ ਕੇ ਖੜ੍ਹੀ ਹੈ¢ ਇਸ ਦੌਰੇ ਸਮੇਂ ਉਨ੍ਹਾਂ ਦÏਰਾਨ ਉਨ੍ਹਾਂ ਨੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਅਤੇ ਖ਼ਰੀਦ ਪ੍ਰਬੰਧਾਂ ਸਬੰਧੀ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਨੂੰ ਸੁਣਿਆ¢ ਪਿੰਡ ਬੱਲ੍ਹੋ ਦੀ ਦਾਣਾ ਮੰਡੀ ਦੇ ਦੌਰੇ ਦੌਰਾਨ ਕਿਸਾਨਾਂ ਨੇ ਬਰਦਾਨੇ ਅਤੇ ਚੁਕਾਈ ਦੀ ਹÏਲੀ ਰਫ਼ਤਾਰ ਸਬੰਧੀ ਮੁਸ਼ਕਿਲਾਂ ਨੂੰ ਚੇਅਰਮੈਨ ਨਵਦੀਪ ਸਿੰਘ ਜੀਦਾ ਦੇ ਧਿਆਨ 'ਚ ਲਿਆਂਦਾ ਅਤੇ ਚੇਅਰਮੈਨ ਜੀਦਾ ਨੇ ਮੌਕੇ 'ਤੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆ ਕਿ ਕਿਸਾਨਾਂ ਨੂੰ ਮੰਡੀਆਂ 'ਚ ਕਿਸੇ ਵੀ ਤਰ੍ਹਾਂ ਦੀ ਪੇ੍ਰਸ਼ਾਨੀ ਨਹੀ ਆਉਣੀ ਚਾਹੀਦੀ ਅਤੇ ਕਣਕ ਦੀ ਚੁਕਾਈ 'ਚ ਤੇਜ਼ੀ ਲਿਆਂਦੀ ਜਾਵੇ¢ ਚੇਅਰਮੈਨ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਚੁੱਕੇਗੀ ਅਤੇ ਅਦਾਇਗੀ ਸਿੱਧੀ ਖਾਤਿਆਂ 'ਚ ਸਮੇਂ ਸਿਰ ਯਕੀਨੀ ਬਣਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਵਚਨਬੱਧ ਹੈ | ਮੰਡੀ 'ਚ ਪੀਣ ਵਾਲੇ ਪਾਣੀ ਬਿਜਲੀ ਅਤੇ ਛਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ¢ ਇਸ ਮੌਕੇ ਨਿੱਜੀ ਸਹਾਇਕ ਗੋਗੀ ਮੰਡੀ ਕਲਾਂ, ਆਪ ਪਾਰਟੀ ਦੇ ਸੀਨੀਅਰ ਆਗੂਆਂ ਗੁਰਜੰਟ ਸਿੰਘ ਬੱਲ੍ਹੋ, ਅਮਨਦੀਪ ਸਿੰਘ ਬੱਲ੍ਹੋ, ਮਨਦੀਪ ਸਿੰਘ ਬੱਬਾ, ਗੁਰਦੀਪ ਸਿੰਘ ਪਿੱਥੋ, ਦਰਸ਼ਨ ਸਿੰਘ ਪਿੱਥੋ, ਪ੍ਰੇਮ ਸਿੰਘ ਚਾਉਕੇ, ਮੇਜਰ ਸਿੰਘ ਚਾਉਕੇ, ਜਗਸੀਰ ਸਿੰਘ ਬਦਿਆਲਾ, ਅੰਮਿ੍ਤਪਾਲ ਸਿੰਘ ਨੰਬਰਦਾਰ, ਸੁਖਚੈਨ ਸਿੰਘ, ਕੁਲਵੰਤ ਸਿੰਘ, ਸੁਰਜੀਤ ਸਿੰਘ ਮੰਡੀ ਕਲਾਂ, ਮਨਜਿੰਦਰ ਸਿੰਘ ਧੀਰਾ ਬੱਲ੍ਹੋ ਆਦਿ ਵੀ ਹਾਜ਼ਰ ਸਨ |