23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਬਾਹਰਲੇ ਰਾਜਾਂ ਤੋਂ ਅਣ-ਅਧਿਕਾਰਤ ਤੌਰ 'ਤੇ ਆਉਣ ਵਾਲੀ ਕਣਕ ਨੂੰ ਰੋਕਣ ਸੰਬੰਧੀ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਨਾਕੇ <br/>

Ad Position 21
No active advertisement
ਅਜੀਤ ਡੈਸਕ 21-04-2026
ਬਠਿੰਡਾ, 20 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ): ਹਾੜੀ ਸੀਜ਼ਨ 2026-27 ਦੌਰਾਨ ਬਾਹਰਲੇ ਰਾਜਾਂ ਤੋਂ ਅਣ-ਅਧਿਕਾਰਤ ਤੌਰ 'ਤੇ ਆਉਣ ਵਾਲੀ ਕਣਕ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਥਾਵਾਂ 'ਤੇ 9 ਨਾਕੇ ਬਣਾਏ ਗਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਇਨ੍ਹਾਂ 9 ਨਾਕਿਆਂ 'ਤੇ ਜ਼ਿਲ੍ਹਾ ਕੰਟਰੋਲਰ ਖ਼ੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਬਠਿੰਡਾ ਵਲੋਂ ਆਪਣੇ ਨਿਰੀਖਕ ਅਤੇ ਸਹਾਇਕ ਖ਼ੁਰਾਕ ਅਤੇ ਸਪਲਾਈ ਅਫ਼ਸਰ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ | ਇਨ੍ਹਾਂ ਨਾਲ ਪੰਜਾਬ ਮੰਡੀ ਬੋਰਡ ਵਲੋਂ ਵੀ ਉਕਤ ਨਾਕਿਆਂ 'ਤੇ ਆਪਣੇ ਕਰਮਚਾਰੀ ਤੈਨਾਤ ਕੀਤੇ ਗਏ ਹਨ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਲਿਸ ਸਹਾਇਤਾ ਵੀ ਮੁਹੱਈਆ ਕਰਵਾਈ ਗਈ ਹੈ | ਜੇਕਰ ਕੋਈ ਵਿਅਕਤੀ ਜਾਂ ਫ਼ਰਮ ਬਾਹਰਲੇ ਰਾਜ ਤੋਂ ਕਣਕ ਮੰਗਵਾਉਂਦਾ ਹੈ ਤਾਂ ਉਸ ਵਿਅਕਤੀ ਜਾਂ ਫ਼ਰਮ ਵਿਰੁੱਧ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ | ਜ਼ਿਲ੍ਹਾ ਮੰਡੀ ਅਫ਼ਸਰ ਗੌਰਵ ਗਰਗ ਨੇ ਦੱਸਿਆ ਕਿ ਜੋ ਨਾਕੇ ਲਗਾਏ ਗਏ ਹਨ, ਇਨ੍ਹਾਂ ਵਿਚ ਬਠਿੰਡਾ-ਡੱਬਵਾਲੀ ਰੋਡ 'ਤੇ ਡੂੰਮਵਾਲੀ ਵਿਖੇ, ਚੱਕ ਰੁਲਦੂ ਸਿੰਘ ਵਾਲਾ ਤੋਂ ਪੰਨੀਵਾਲਾ ਰੋਡ 'ਤੇ ਚੱਕ ਰੁਲਦੂ ਸਿੰਘ ਵਾਲਾ ਵਿਖੇ, ਸੇਖੂ ਤੋਂ ਦੇਸੂ ਜੋਧਾ ਰੋਡ 'ਤੇ ਦੇਸੂ ਜੋਧਾ ਵਿਖੇ, ਤਲਵੰਡੀ ਤੋਂ ਸਰਦੂਲਗੜ੍ਹ ਮੇਨ ਰੋਡ 'ਤੇ ਪਿੰਡ ਨਥੇਹਾ ਵਿਖੇ, ਤਿਉਣਾ ਪੁਜਾਰੀਆ ਤੋਂ ਸਿੰਘਪੁਰਾ ਰੋਡ 'ਤੇ ਤਿਉਣਾ ਪੁਜਾਰੀਆ ਵਿਖੇ, ਕਣਕਵਾਲ ਤੋਂ ਦੇਸੂ ਮਲਕਾਨਾ ਰੋਡ 'ਤੇ ਕਣਕਵਾਲ ਵਿਖੇ, ਗਿਆਨਾ ਤੋਂ ਤਖਤਮਲ ਰੋਡ 'ਤੇ ਗਿਆਨਾ ਵਿਖੇ, ਪਿੰਡ ਚੱਠੇ ਵਿਖੇ ਅਤੇ ਨਾਕਾ ਲਿੰਕ ਰੋਡ ਪਿੰਡ ਗਾਟਵਾਲੀ ਤੋਂ ਕਿਉਲ 'ਤੇ ਪਿੰਡ ਗਾਟਵਾਲੀ ਵਿਖੇ ਲਗਾਏ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦਾ ਔਰਤ ਵਿਰੋਧੀ ਚਿਹਰਾ ਬੇਨਕਾਬ, ਮਹਿਲਾ ਰਾਖਵਾਂਕਰਨ ਬਿੱਲ ਦੀ ਆੜ 'ਚ ਹਲਕਾਬੰਦੀ ਦੀ ਸੀ ਸਾਜਿਸ਼-ਵਿਜੇ ਇੰਦਰ ਸਿੰ... ਅਗਲੀ ਖ਼ਬਰ ਹਰਿਆਣਾ ਦੇ 1984 ਸਿੱਖ ਕਤਲੇਆਮ ਪੀੜਤ ਪਰਿਵਾਰਾਂ ਨੇ ਭਾਈ ਘੋਲੀਆ ਦੀ ਅਗਵਾਈ 'ਚ ਜਥੇ: ਦਾਦੂਵਾਲ ਨੂੰ ਦਿੱਤਾ ਮੰਗ-ਪੱਤਰ...
Ad Position 24