ਕੋਟਫੱਤਾ, 22 ਅਪ੍ਰੈਲ (ਰਣਜੀਤ ਸਿੰਘ ਬੁੱਟਰ)- ਬੀਤੀ ਦੇਰ ਰਾਤ ਜੰਗਲਾਤ ਵਿਭਾਗ ਵਿਚ ਦਰਜਾ ਚਾਰ ਕਰਮਚਾਰੀ ਵਜੋਂ ਕੰਮ ਕਰਦੇ ਰੇਸ਼ਮ ਸਿੰਘ (55) ਪੁੱਤਰ ਗੁਰਚਰਨ ਸਿੰਘ ਵਾਸੀ ਜੀਵਨ ਸਿੰਘ ਵਾਲਾ ਨੂੰ ਕੋਟਸ਼ਮੀਰ ਸੂਏ ਕੋਲ ਕੋਈ ਅਣਪਛਾਤਾ ਵਾਹਨ ਉਸ ਸਮੇਂ ਫੇਟ ਮਾਰ ਗਿਆ ਜਦੋਂ ਉਹ ਆਪਣੇ ਕੰਮ ਤੋਂ ਆਪਣੇ ਸਾਈਕਲ ਰਾਹੀਂ ਘਰ ਵਾਪਸ ਆ ਰਿਹਾ ਸੀ¢ ਮਿ੍ਤਕ ਦੇ ਮਾਮੇ ਦੇ ਲੜਕੇ ਅੰਮਿ੍ਤਪਾਲ ਸਿੰਘ ਲੋਧੀ ਨੇ ਦੱਸਿਆ ਕਿ ਮਿ੍ਤਕ ਜੰਗਲਾਤ ਵਿਭਾਗ ਵਿੱਚ ਕੱਚੇ ਕਾਮੇ ਵਜੋਂ ਕੰਮ ਕਰਦਾ ਸੀ ਤੇ ਤਿੰਨ ਧੀਆਂ ਦਾ ਬਾਪ ਸੀ ਜਿਨ੍ਹਾਂ ਵਿਚੋਂ ਇੱਕ ਧੀ ਦਾ ਵਿਆਹ ਹੋ ਚੁੱਕਾ ਹੈ ਜਦੋਂ ਕਿ ਦੋ ਧੀਆਂ ਵਿਆਹੁਣਯੋਗ ਹੈ¢ ਅਣਪਛਾਤੇ ਵਾਹਨ ਦੀ ਫੇਟ ਨਾਲ ਜ਼ਖ਼ਮੀ ਹੋਏ ਰੇਸ਼ਮ ਸਿੰਘ ਨੂੰ ਸਿਵਲ ਹਸਪਤਾਲ ਬਠਿੰਡਾ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੰੂ ਮਿ੍ਤਕ ਐਲਾਨ ਦਿੱਤਾ¢ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਜੰਗਲਾਤ ਵਿਭਾਗ ਮਿ੍ਤਕ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਕਰੇ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਹਮਦਰਦੀ ਵਜੋਂ ਨÏਕਰੀ ਦਿੱਤੀ ਜਾਵੇ¢ ਉਧਰ ਕੋਟਸ਼ਮੀਰ ਚੌਕੀ ਇੰਚਾਰਜ ਐਸਆਈ ਬਲਜੀਤ ਸਿੰਘ ਸਿੱਧੂ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਤਫ਼ਤੀਸ਼ ਆਰੰਭ ਕਰ ਦਿੱਤੀ ਹੈ¢