ਬਾਲਿਆਂਵਾਲੀ, 23 ਅਪ੍ਰੈਲ (ਕੁਲਦੀਪ ਮਤਵਾਲਾ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੂੰਦੜ 'ਚ ਬਤੌਰ ਈ.ਟੀ.ਟੀ. ਅਧਿਆਪਕਾ ਸ੍ਰੀਮਤੀ ਰਾਜਿੰਦਰ ਕੌਰ ਵਲੋਂ ਨਿਭਾਈਆਂ 16 ਸਾਲ ਦੀਆਂ ਬਿਹਤਰ ਸੇਵਾਵਾਂ ਉਪਰੰਤ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ ਕੀਤੀ ਗਈ¢ ਮੁੱਖ ਅਧਿਆਪਕ ਨਿਰਭੈ ਸਿੰਘ ਭੁੱਲਰ ਨੇ ਦੱਸਿਆ ਕਿ ਰਾਜਿੰਦਰ ਕੌਰ ਦਾ ਬੱਚਿਆਂ ਨੰੂ ਪੜ੍ਹਾਉਣ ਦਾ ਤਰੀਕਾ ਹਮਦਰਦੀ ਵਾਲਾ ਤੇ ਸਕੂਲ ਪ੍ਰਤੀ ਚੰਗੇ ਸਲਾਹਕਾਰ ਅਤੇ ਸਹਿਯੋਗੀ ਵਾਂਗ ਰਿਹੈ¢ ਲਖਵਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੇ ਕਿਹਾ ਕਿ ਰਾਜਿੰਦਰ ਕੌਰ ਇਕ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਹਨ ਜੋ ਬੱਚਿਆਂ ਨੂੰ ਪੜ੍ਹਾਉਣ ਤੋਂ ਇਲਾਵਾ ਉਨ੍ਹਾਂ ਨੂੰ ਜ਼ਿੰਦਗੀ ਜਿਊਣ ਦੀ ਜਾਂਚ ਵੀ ਸਿਖਾਉਂਦੇ ਰਹੇ¢ ਸਰਬਜੀਤ ਕੌਰ ਸਰਪੰਚ ਨੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮੈਡਮ ਰਾਜਿੰਦਰ ਕੌਰ ਵਰਗੇ ਕਾਬਿਲ ਅਧਿਆਪਕਾ ਦੀ ਅਣਹੋਂਦ ਪਿੰਡ 'ਚ ਰੜਕਦੀ ਰਹੇਗੀ¢ ਮੁੱਖ ਮਹਿਮਾਨ ਹਰਮੰਦਰ ਸਿੰਘ ਬਰਾੜ ਮਾਲਵਾ ਸਿੱਖਿਆ ਕੋਆਰਡੀਨੇਟਰ ਵਲੋਂ ਮੈਡਮ ਰਾਜਿੰਦਰ ਕੌਰ ਨੰੂ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਬੱਚਿਆਂ ਦੀ ਬਿਹਤਰੀ ਅਤੇ ਸਕੂਲ ਦੀ ਤਰੱਕੀ ਲਈ ਅਹਿਮ ਯੋਗਦਾਨ ਪਾਇਆ, ਹਰਮੰਦਰ ਬਰਾੜ ਵਲੋਂ ਸਕੂਲ ਭਲਾਈ ਫ਼ੰਡ ਲਈ ਪੰਜ ਹਜ਼ਾਰ ਰੁਪਏ ਦਿੱਤੇ¢ ਸਮਾਗਮ 'ਚ ਮੈਡਮ ਰਾਜਿੰਦਰ ਕੌਰ ਨਾਲ ਉਨ੍ਹਾਂ ਦੇ ਪਤੀ ਕੁਲਵੰਤ ਸਿੰਘ, ਬੇਟਾ ਪ੍ਰਭਜੋਤ ਸਿੰਘ ਜੇ.ਈ, ਨੂੰ ਹ ਸਿਮਰਨਜੀਤ ਕੌਰ, ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹਾਜ਼ਰ ਸਨ¢ ਮੈਡਮ ਰਾਜਿੰਦਰ ਕੌਰ ਨੇ ਸੰਬੋਧਨ ਦੌਰਾਨ ਸਮੂਹ ਸਟਾਫ਼, ਸਮਕ, ਪੰਚਾਇਤ, ਬੱਚਿਆਂ ਅਤੇ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਵਿਚ ਬਿਤਾਏ ਪਲ ਉਹ ਤਾਂ ਉਮਰ ਮੇਰੇ ਚੇਤਿਆਂ 'ਚ ਰਹਿਣਗੇ¢ ਮੈਡਮ ਰਾਜਿੰਦਰ ਨੇ 21 ਹਜਾਰ ਰੁਪਏ ਸਕੂਲ ਭਲਾਈ ਫ਼ੰਡ ਲਈ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਰਾਮਪੁਰਾ ਲਈ ਪੰਜ ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ¢ ਇਸ ਮੌਕੇ ਮੈਡਮ ਮਨਜਿੰਦਰ ਕੌਰ ਸੀ.ਐਚ.ਟੀ, ਗੁਰਵੀਰ ਸਿੰਘ ਡੀ.ਆਰ.ਸੀ ਅਤੇ ਸੁਖਜੀਤ ਸਿੰਘ ਬੀ.ਆਰ.ਸੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ¢ ਇਸ ਮੌਕੇ ਮਨਪ੍ਰੀਤ ਕੌਰ ਵਾਇਸ ਚੇਅਰਪਰਸਨ, ਗੁਰਮੀਤ ਸਿੰਘ ਨਿੱਕਾ ਸਮਾਜ ਸੇਵੀ ਤੇ ਸਮੂਹ ਪੰਚ ਅਤੇ ਸਕੂਲ ਸਟਾਫ਼ ਮੌਜੂਦ ਸਨ¢ ਮੈਡਮ ਸਰਬਜੀਤ ਕੌਰ ਵਲੋਂ ਮੰਚ ਸੰਚਾਲਨ ਬਾਖ਼ੂਬੀ ਨਿਭਾਇਆ ਗਿਆ¢