14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

2500 ਤੋਂ ਵੱਧ ਲੋਕਾਂ ਨੂੰ ਅੱਗ ਸੁਰੱਖਿਆ ਸੰਬੰਧੀ ਕੀਤਾ ਗਿਆ ਜਾਗਰੂਕ <br/> ਐਨ. ਐਫ. ਐਲ. ਬਠਿੰਡਾ 'ਚ ਅੱਗ ਬੁਝਾਊ ਸੇਵਾ ਹਫ਼ਤਾ ਸਮਾਪਤ

Ad Position 21
No active advertisement
ਅਜੀਤ ਡੈਸਕ 24-04-2026
ਬਠਿੰਡਾ, 23 ਅਪ੍ਰੈਲ (ਪ੍ਰੀਤਪਾਲ ਸਿੰਘ ਰੋਮਾਣਾ)-ਐਨ.ਐਫ.ਐਲ. ਬਠਿੰਡਾ ਵਿਖੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ.) ਦੀ ਅੱਗ ਬੁਝਾਊ ਸ਼ਾਖਾ ਵਲੋਂ ਮਨਾਇਆ ਜਾ ਰਿਹਾ ਅੱਗ ਬੁਝਾਊ ਸੇਵਾ ਹਫ਼ਤਾ ਅੱਜ ਸਮਾਪਤ ਹੋ ਗਿਆ | ਇਸ ਮੌਕੇ ਕਰਵਾਏ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਮੁੱਖ ਮਹਾਂਪ੍ਰਬੰਧਕ ਤਰੁਣ ਕੁਮਾਰ ਬੱਤਰਾ, ਉਪ-ਕਮਾਂਡੈਂਟ/ਸੀਆਈਐਸਐਫ ਕੁਮਾਰ ਸ਼ਿਵੇਂਦਰ, ਸਹਾਇਕ ਕਮਾਂਡੈਂਟ ਮੁਕੇਸ਼ ਚਤੁਰਵੇਦੀ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ | ਇਸ ਮੌਕੇ ਮੁੱਖ ਮਹਾਂਪ੍ਰਬੰਧਕ ਤਰੁਣ ਕੁਮਾਰ ਨੇ ਦੱਸਿਆ ਕਿ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਮਨਾਏ ਗਏ ਇਸ ਹਫ਼ਤੇ ਦੌਰਾਨ ਆਮ ਲੋਕਾਂ ਵਿਚ ਅੱਗ ਸੁਰੱਖਿਆ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ | ਇਸ ਦੌਰਾਨ ਪ੍ਰੋਗਰਾਮ 'ਚ ਲੇਖ ਲਿਖਣ, ਨਾਅਰਾ, ਚਿੱਤਰਕਲਾ ਅਤੇ ਪ੍ਰਸ਼ਨੋਤਰੀ ਮੁਕਾਬਲੇ ਸ਼ਾਮਲ ਸਨ, ਜਿਨ੍ਹਾਂ ਵਿਚ ਸਕੂਲੀ ਬੱਚਿਆਂ, ਕਰਮਚਾਰੀਆਂ ਅਤੇ ਮਹਿਲਾਵਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਸੀ.ਆਈ.ਐਸ.ਐਫ. ਅਧਿਕਾਰੀਆਂ ਮੁਤਾਬਿਕ, ਇਸ ਮੁਹਿੰਮ ਦੌਰਾਨ ਕੁੱਲ 2574 ਸਕੂਲੀ ਬੱਚਿਆਂ ਅਤੇ ਅਧਿਆਪਕਾਂ ਸਮੇਤ 119 ਕਰਮਚਾਰੀਆਂ ਅਤੇ ਮਹਿਲਾਵਾਂ ਨੂੰ ਅੱਗ ਸੁਰੱਖਿਆ ਸੰਬੰਧੀ ਜਾਗਰੂਕ ਕੀਤਾ ਗਿਆ | ਇਸ ਤੋਂ ਇਲਾਵਾ, ਅੱਗ ਲੱਗਣ ਦੀ ਸਥਿਤੀ ਵਿਚ ਬਚਾਅ ਦੇ ਤਰੀਕਿਆਂ ਸਬੰਧੀ ਸੀਆਈਐਸਫ ਫਾਇਰ ਵਿੰਗ ਦੇ ਜਵਾਨਾਂ ਵਲੋਂ ਪੈ੍ਰਕਟੀਕਲ ਡੈਮੋ ਵੀ ਕਰਵਾਏ ਗਏ, ਜਿਨ੍ਹਾਂ ਨੇ ਲੋਕਾਂ ਵਿਚ ਖ਼ਾਸ ਰੁਚੀ ਪੈਦਾ ਕੀਤੀ | ਸਮਾਗਮ ਦੇ ਅੰਤ ਮੁੱਖ ਮਹਾਂਪ੍ਰਬੰਧਕ ਤਰੁਣ ਕੁਮਾਰ ਬਤਰਾ ਨੇ ਕਿਹਾ ਕਿ ਦੇਸ਼ ਦੀ ਸੰਪਤੀ ਦੀ ਰੱਖਿਆ ਵਿਚ ਸੀਆਈਐਸਐਫ ਦੇ ਫਾਇਰ ਵਿੰਗ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਅਤੇ ਜਵਾਨਾਂ ਦੀ ਸੇਵਾ ਕਾਬਿਲ-ਏ-ਤਾਰੀਫ਼ ਹੈ | ਉਨ੍ਹਾਂ ਨੇ ਲੋਕਾਂ ਨੂੰ ਅੱਗ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ | ਉਪ-ਕਮਾਂਡੈਂਟ ਕੁਮਾਰ ਸ਼ਿਵੇਂਦਰ ਨੇ ਕਿਹਾ ਕਿ ਅੱਗ ਤੋਂ ਬਚਾਅ ਅਤੇ ਕਾਬੂ ਪਾਉਣ ਲਈ ਪਲਾਂਟ ਅਤੇ ਟਾਊਨਸ਼ਿਪ ਖੇਤਰਾਂ ਵਿਚ ਦਿੱਤੀ ਗਈ ਟਰੇਨਿੰਗ ਵਿਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ | ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਲੋਕਾਂ ਵਿਚ ਜਾਗਰੂਕਤਾ ਵਧਾਉਣ 'ਚ ਮਦਦਗਾਰ ਸਾਬਤ ਹੁੰਦੇ ਹਨ | ਇਸ ਮੌਕੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਅੰਤ ਵਿਚ ਸਹਾਇਕ ਕਮਾਂਡੈਂਟ ਮੁਕੇਸ਼ ਚਤੁਰਵੇਦੀ ਨੇ ਸਮਾਗਮ ਵਿਚ ਪਹੁੰਚੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਸੀਆਈਐਸਐਫ ਐਨਐਫਐਲ ਬਠਿੰਡਾ ਦੀ ਫਾਇਰ ਵਿੰਗ ਭਵਿੱਖ ਵਿਚ ਵੀ ਅੱਗ
Ad Position 22
No active advertisement
ਪਿਛਲੀ ਖ਼ਬਰ ਐਨ. ਐਫ. ਐਲ. ਬਠਿੰਡਾ 'ਚ ਅੱਗ ਬੁਝਾਊ ਸੇਵਾ ਹਫ਼ਤਾ ਸਮਾਪਤ ਅਗਲੀ ਖ਼ਬਰ ਪਿੰਡ ਦੁੱਲੇਵਾਲਾ ਵਿਖੇ ਕਣਕ ਦੇ ਟਾਂਗਰ ਨੂੰ ਅੱਗ ਲੱਗੀ
Ad Position 24