07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਗੁਰਪ੍ਰੀਤ ਮਲੂਕਾ ਨੇ ਪੜ੍ਹਾਇਆ ਭਾਜਪਾ ਆਗੂਆਂ ਨੂੰ ਸਮਰਪਿਤ ਭਾਵਨਾ ਦਾ ਪਾਠ <br/>

Ad Position 21
No active advertisement
ਅਜੀਤ ਡੈਸਕ 29-04-2026
ਰਾਮਪੁਰਾ ਫੂਲ, 28 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)-ਭਾਜਪਾ ਵਲੋਂ ਪਾਰਟੀ ਦੀ ਮਜ਼ਬੂਤੀ ਅਤੇ ਬੂਥ ਪੱਧਰ ਤੱਕ ਪਹੁੰਚ ਕਰਨ ਲਈ ਸਥਾਨਕ ਪੰਚਾਇਤੀ ਧਰਮਸ਼ਾਲਾ 'ਚ ਆਯੋਜਿਤ ਮਹਾਂ ਸਿਖਲਾਈ ਅਭਿਆਨ ਦੌਰਾਨ ਜਿੱਥੇ ਸੰਘ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਤੇ ਬੁਲਾਰਿਆ ਨੇ ਵਰਕਰਾਂ ਨੂੰ ਭਾਜਪਾ ਦੀ ਵਿਚਾਰਧਾਰਾ ਨੂੰ ਲਾਗੂ ਕਰਨ ਲਈ ਪ੍ਰੇਰਿਤ ਉਥੇ ਹੀ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਭਾਜਪਾ ਦੇ ਜ਼ਿਲ੍ਹਾ ਪੱਧਰੀ ਆਗੂਆਂ ਨੂੰ ਸਮਰਪਿਤ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ | ਗੁਰਪ੍ਰੀਤ ਮਲੂਕਾ ਨੇ ਕਿਹਾ ਕਿ ਜੇਕਰ ਪਾਰਟੀ 'ਚ ਜ਼ਿਲ੍ਹਾ ਪੱਧਰ ਦੇ ਆਗੂ ਸੂਬੇ 'ਚ ਭਾਜਪਾ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਜ਼ਮੀਨੀ ਪੱਧਰ 'ਤੇ ਸਖ਼ਤ ਮਿਹਨਤ ਕਰਨ ਦੀ ਲੋੜ ਹੈ | ਸੀਨੀਅਰ ਆਗੂ ਪਾਰਟੀ ਦੇ ਵੱਖ-ਵੱਖ ਪ੍ਰੋਗਰਾਮਾਂ 'ਚ ਦਿਲ ਨਾਲ ਕੰਮ ਕਰਨ ਜ਼ਿਲ੍ਹਾ ਪੱਧਰੀ ਆਗੂ ਹਰ ਪ੍ਰੋਗਰਾਮ 'ਚ ਵੱਧ ਤੋਂ ਵੱਧ ਵਰਕਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਪਾਰਟੀ ਲਈ ਕੰਮ ਕਰਨ ਲਈ ਨਿੱਜੀ ਰੁਝੇਵਿਆਂ ਨੂੰ ਵੀ ਅੱਖੋਂ ਪਰੋਖੇ ਕਰਨਾ ਪੈਂਦਾ ਹੈ | ਉਨ੍ਹਾਂ ਨੇ ਨਾਮ ਲਏ ਬਿਨ੍ਹਾਂ ਸਖਤ ਤਾੜਨਾ ਕਰਦਿਆਂ ਕਿਹਾ ਕੇ ਫੋਟੋ ਸ਼ੂਟ ਤੱਕ ਸੀਮਤ ਆਗੂ ਸਰਕਾਰ ਬਣਨ ਤੋਂ ਬਾਅਦ ਪਾਰਟੀ ਜਾਂ ਸਰਕਾਰ 'ਚ ਮਾਨ ਸਨਮਾਨ ਦੀ ਉਮੀਦ ਨਾ ਰੱਖਣ ਉਨ੍ਹਾਂ ਕਿਹਾ ਕੇ ਸੂਬੇ 'ਚ ਭਾਜਪਾ ਆਪਣੇ ਦਮ ਤੇ ਚੋਣਾਂ ਲੜਨ ਦਾ ਮਨ ਬਣਾ ਚੁੱਕੀ ਹੈ | ਸੂਬੇ 'ਚ ਮੌਜੂਦਾ ਅਤੇ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਨੂੰ ਲੋਕ ਨਕਾਰ ਚੁੱਕੇ ਹਨ ਸੂਬੇ 'ਚ ਭਾਜਪਾ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਸਰਕਾਰ ਬਣਾਉਣ ਲਈ ਸਾਰੇ ਸਮੀਕਰਨ ਭਾਜਪਾ ਦੇ ਹੱਕ 'ਚ ਹਨ ਸੀਨੀਅਰ ਆਗੂ ਵਰਕਰਾਂ ਨਾਲ ਮਿਲ ਕੇ ਬੂਥ ਪੱਧਰ ਤੱਕ ਪਹੁੰਚ ਕਰਨ ਆਉਣ ਵਾਲ਼ੇ ਕੁਝ ਮਹੀਨਿਆਂ ਦੀ ਤੁਹਾਡੀ ਮਿਹਨਤ ਨਾਲ ਸੂਬੇ ਦੀ ਨੁਹਾਰ ਬਦਲ ਸਕਦੀ ਹੈ | ਸੂਬਾ ਜਰਨਲ ਸਕੱਤਰ ਦਿਆਲ ਦਾਸ ਸੋਢੀ ਨੇ ਵੱਖ ਵੱਖ ਮੋਰਚਿਆਂ ਦੇ ਪ੍ਰਧਾਨਾਂ ਨੂੰ ਨਿਰਦੇਸ਼ ਦਿੱਤੇ ਕਿ ਮੋਰਚੇ ਦੇ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦੀ ਆਪਣੇ ਵਿੰਗ 'ਚ ਵੱਧ ਤੋਂ ਵੱਧ ਲੋਕਾਂ ਨੂੰ ਭਾਜਪਾ ਨਾਲ ਜੋੜਨ ਦੀ ਜ਼ਿੰਮੇਵਾਰੀ ਹੈ | ਇਹ ਜਾਣਕਾਰੀ ਜ਼ਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਨੇ ਸਾਂਝੀ ਕੀਤੀ |

Ad Position 22
No active advertisement
ਪਿਛਲੀ ਖ਼ਬਰ 4 ਨਸ਼ਾ ਤਸਕਰ ਕਾਬੂ-10.15 ਗ੍ਰਾਮ ਹੈਰੋਇਨ ਬਰਾਮਦ ਅਗਲੀ ਖ਼ਬਰ 29-04-26
Ad Position 24