07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

29-04-26

Ad Position 21
No active advertisement
ਅਜੀਤ ਡੈਸਕ 29-04-2026

 ਬਿੰਜ਼ ਵਾਚ ਦਾ ਵਧਦਾ ਟ੍ਰੈਂਡ

ਅੱਜ ਦੇ ਡਿਜੀਟਲ ਦੌਰ 'ਚ ਨੌਜਵਾਨ ਪੀੜ੍ਹੀ ਵਿਚ ਬਿੰਜ਼ ਵਾਚਿੰਗ ਭਾਵ ਇਕੋ ਬੈਠਕ ਵਿਚ ਲਗਾਤਾਰ ਕਈ ਘੰਟੇ ਮੋਬਾਈਲ ਜਾਂ ਟੀਵੀ 'ਤੇ ਫ਼ਿਲਮਾਂ ਅਤੇ ਵੈੱਬ ਸਿਰੀਜ਼ ਦੇਖਣਾ ਇਕ ਟ੍ਰੈਂਡ ਬਣ ਚੁੱਕਾ ਹੈ। ਹਾਲਾਂਕਿ ਵੇਖਣ ਵਿਚ ਇਹ ਮਨੋਰੰਜਕ ਲਗਦਾ ਹੈ ਪਰ ਇਸ ਨਾਲ ਨੌਜਵਾਨ ਪੀੜ੍ਹੀ 'ਤੇ ਬੁਰਾ ਪ੍ਰਭਾਵ ਵੀ ਪੈਂਦਾ ਹੈ, ਕਿਉਂਕਿ ਬਹੁਤ ਸਾਰੇ ਨੌਜਵਾਨ ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ 'ਤੇ ਪੂਰੀ-ਪੂਰੀ ਰਾਤ ਲਗਾਤਾਰ ਸ਼ੋਅ ਦੇਖਦੇ ਰਹਿੰਦੇ ਹਨ, ਜਿਸ ਕਰਕੇ ਉਨ੍ਹਾਂ ਦਾ ਸੌਣ ਦਾ ਸਮਾਂ ਵੀ ਬਦਲ ਜਾਂਦਾ ਹੈ, ਲਗਾਤਾਰ ਸਕ੍ਰੀਨ ਵੇਖਣ ਕਰਕੇ ਉਹ ਅਸਲ ਦੁਨੀਆ, ਦੋਸਤਾਂ ਨਾਲ ਸਮਾਂ ਬਿਤਾਉਣ ਦੀ ਬਜਾਏ ਕਾਲਪਨਿਕ ਦੁਨੀਆ ਵਿਚ ਗੁਆਚੇ ਰਹਿੰਦੇ ਹਨ, ਜਿਸ ਕਰਕੇ ਉਨ੍ਹਾਂ ਦੀ ਮਾਨਸਿਕ ਤੇ ਸਰੀਰਕ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ।

-ਕਸ਼ਿਸ਼ ਵਰਮਾ

ਦਾਸਦਾਨ ਇਕ ਯੋਧੇ ਦੀ

ਐਤਵਾਰ ਮੈਗਜ਼ੀਨ ਤੇ ਸਤਿਕਾਰਯੋਗ ਗੁਰਜੋਤ ਕੌਰ ਜੀ ਦਾ ਲੇਖ ਪੜ੍ਹਿਆ, ਬਹੁਤ ਹੀ ਜਾਣਕਾਰੀ ਭਰਪੂਰ ਹੈ। ਸੁੱਖ-ਦੁੱਖ ਜ਼ਿੰਦਗੀ ਦੇ ਪਰਛਾਵੇਂ ਹਨ। ਹਰ ਇਕ ਇਨਸਾਨ ਨੂੰ ਇਨ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸ ਤਰ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਕੇ ਆਹਲੂਵਾਲੀਆ ਜੀ ਨੇ ਇਕ ਮਿਸਾਲ ਕਾਇਮ ਕੀਤੀ। ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਲਗਨ ਕਰਕੇ ਅੱਜ ਸਾਰੇ ਭਾਰਤ ਨੂੰ ਉਨ੍ਹਾਂ 'ਤੇ ਮਾਣ ਹੈ। ਭਾਰਤੀ ਫ਼ੌਜ ਵਿਚ ਉਨ੍ਹਾਂ ਨੇ ਨੌਕਰੀ ਕੀਤੀ। 1965 ਵਿਚ ਐਵਰੇਸਟ ਦੀ ਚੜ੍ਹਾਈ ਚੜ੍ਹਨ ਲਈ ਨੌ ਲੋਕਾਂ ਦੀ ਟੀਮ ਤਿਆਰ ਕੀਤੀ. ਇਕ ਨਵਾਂ ਰਿਕਾਰਡ ਕਾਇਮ ਕੀਤਾ। ਬਹੁਤ ਜ਼ਿਆਦਾ ਨਾਂਮਣਾ ਖੱਟਿਆ। ਹੋਰਾਂ ਪਰਬਤਾਂਰੋਹੀਆਂ ਲਈ ਇਕ ਉਹ ਇਕ ਪ੍ਰੇਰਨਾਦਾਇਕ ਸਰੋਤ ਹਨ। ਕਿਤਾਬਾਂ ਪੜ੍ਹਨ ਦਾ ਉਨ੍ਹਾਂ ਨੂੰ ਬਹੁਤ ਸ਼ੌਂਕ ਸੀ, ਉਨ੍ਹਾਂ ਨੇ 13 ਕਿਤਾਬਾਂ ਲਿਖੀਆਂ। ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਵੀ ਸਨ। ਰੀੜ੍ਹ ਦੀ ਹੱਡੀ ਦੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਤਕਲੀਫ਼ ਸੀ। ਇਸ ਸੋਚ ਨੇ ਦਾ ਇੰਡੀਅਨ ਸਪਾਈਨਲ ਇੰਜਰੀਜ਼ ਸੈਂਟਰ ਨੂੰ ਜਨਮ ਦਿੱਤਾ। ਸਾਨੂੰ ਸਾਰਿਆਂ ਨੂੰ ਅਜਿਹੀ ਮਹਾਨ ਲੋਕਾਂ ਦੀ ਜ਼ਿੰਦਗੀ ਤੋਂ ਜ਼ਰੂਰ ਸਿੱਖਣਾ ਚਾਹੀਦਾ ਹੈ। ਉਨ੍ਹਾਂ ਸ਼ਖ਼ਸੀਅਤਾਂ ਨੂੰ ਦਿਲੋਂ ਸਲਾਮ ਹੈ। ਹਮੇਸ਼ਾ ਇਨ੍ਹਾਂ ਦਾ ਜਜ਼ਬਾ ਲੋਕਾਂ ਦੇ ਦਿਲਾਂ ਵਿਚ ਅਮਰ ਰਹੇ।

-ਸੰਜੀਵ ਸਿੰਘ ਸੈਣੀ
ਮੁਹਾਲੀ।

ਚੋਰਾਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ

ਪੰਜਾਬ ਵਿਚ ਚੋਰਾਂ ਨੇ ਲੋਕਾਂ ਅਤੇ ਪੁਲਿਸ ਦੇ ਨੱਕ ਵਿਚ ਦਮ ਕਰ ਰੱਖਿਆ ਹੈ। ਪਹਿਲਾਂ ਚੋਰ ਰਾਤ ਸਮੇਂ ਹੀ ਚੋਰੀਆਂ ਕਰਦੇ ਸਨ ਪਰ ਅੱਜਕੱਲ੍ਹ ਉਨ੍ਹਾਂ ਦਾ ਕੋਈ ਟਾਈਮ ਨਹੀਂ ਹੈ। ਉਹ ਲੋਕਾਂ ਦੇ ਭਰੇ ਇਕੱਠਾਂ ਅਤੇ ਦਿਨ-ਦਿਹਾੜੇ ਬੇਖੌਫ਼ ਹੋ ਕੇ ਚੋਰੀਆਂ ਕਰਨ ਲੱਗੇ ਹਨ। ਚੋਰ ਕੁਝ ਵੀ ਨਹੀਂ ਛੱਡਦੇ। ਸਭ ਕੁਝ ਚੋਰੀ ਕਰੀ ਜਾਂਦੇ ਹਨ। ਸਰਕਾਰ ਅਤੇ ਪੁਲਿਸ ਨੂੰ ਚਾਹੀਦਾ ਹੈ ਕਿ ਚੋਰ ਜਿੱਥੇ ਵੀ ਜਾ ਕੇ ਚੋਰੀ ਦਾ ਸਾਮਾਨ ਵੇਚਦੇ ਹਨ ਚੋਰੀ ਦਾ ਸਾਮਾਨ ਖਰੀਦਣ ਵਾਲੇ ਲੋਕਾਂ ਦੇ ਖ਼ਿਲਾਫ਼ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕਰ ਕੇ ਚੋਰੀ ਦਾ ਪਰਚਾ ਦਰਜ ਕਰੇ। ਲੋਕ ਪੁਲਿਸ ਨੂੰ ਚੋਰਾਂ ਦੇ ਨਾਂਅ ਅਤੇ ਪਤੇ ਵੀ ਦੱਸ ਦਿੰਦੇ ਹਨ। ਪਰ ਪੁਲਿਸ ਚੋਰਾਂ ਦੇ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕਰਦੀ। ਜ਼ਿਆਦਾਤਰ ਲੋਕ ਚੋਰਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰਦੇ ਹਨ। ਫਿਰ ਵੀ ਚੋਰਾਂ ਦੇ ਖ਼ਿਲਾਫ਼ ਪੁਲਿਸ ਦੀ ਢਿੱਲੀ ਹੀ ਕਾਰਵਾਈ ਹੁੰਦੀ ਹੈ।

-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।

Ad Position 22
No active advertisement
ਪਿਛਲੀ ਖ਼ਬਰ ਗੁਰਪ੍ਰੀਤ ਮਲੂਕਾ ਨੇ ਪੜ੍ਹਾਇਆ ਭਾਜਪਾ ਆਗੂਆਂ ਨੂੰ ਸਮਰਪਿਤ ਭਾਵਨਾ ਦਾ ਪਾਠ <br/> ਅਗਲੀ ਖ਼ਬਰ ਮੋਮਬੱਤੀ ਮਾਰਚ ਰਾਹੀਂ ਪਹਿਲਗਾਮ ਅੱਤਵਾਦੀ ਹਮਲੇ 'ਚ ਜਾਨ ਗਵਾਉਣ ਵਾਲਿਆਂ ਨੂੰ ਦਿੱਤੀ ਸ਼ਰਧਾਂਜਲੀ ਕਾਇਰਾਨਾ ਹਮਲੇ ਨੂੰ...
Ad Position 24