28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

29-10-2026

29-10-2026

Ad Position 21
No active advertisement
ਅਜੀਤ ਡੈਸਕ 29-10-2026

ਧਰਤੀ ਲਈ ਚਿੰਤਾ


ਲੇਖਕ ਡਾਕਟਰ ਅਰੁਣ ਮਿੱਤਰਾ ਦਾ ਲੇਖ 'ਜੰਗ ਪਰਮਾਣੂ ਖ਼ਤਰੇ 'ਤੇ ਡੂੰਘਾ ਹੁੰਦਾ ਜਲਵਾਜੂ ਸੰਕਟ' ਮਿਤੀ 10 ਅਕਤੂਬਰ ਦਿਨ ਸਨਿਚਰਵਾਰ ਨੂੰ  ਸੰਪਾਦਕੀ ਪੰਨੇ ਤੋਂ ਪੜਿ੍ਹਆ | ਯੂਰਪ ਦੇ ਵੱਖ-ਵੱਖ ਹਿੱਸਿਆਂ ਵਿਚ ਲੱਗ ਰਹੀਆਂ ਜੰਗਲੀ ਅੱਗਾਂ, ਕਈ ਪੱਛਮੀ ਦੇਸ਼ਾਂ ਵਿਚ ਪੈ ਰਹੀ ਵਿਨਾਸ਼ਕਾਰੀ ਗਰਮੀ, ਐਲ ਨੀਨੋ ਤੇ ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਬਾਰੇ ਵਧ ਰਹੀ ਚਿੰਤਾ ਅਤੇ ਗਲੇਸ਼ੀਅਰਾਂ ਦਾ ਤੇਜ਼ੀ ਨਾਲ ਪਿਘਲਣਾ ਇਹ ਸਭ ਇਕ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਧਰਤੀ ਲਈ ਚਿੰਤਾਜਨਕ ਸੰਕੇਤ ਹਨ | ਜੰਗਾਂ ਦੇ ਜਾਰੀ ਰਹਿਣ ਨਾਲ ਪਰਮਾਣੂ ਹਥਿਆਰ ਰੱਖਣ ਵਾਲੇ ਦੇਸ਼ਾਂ ਵਿਚਕਾਰ ਵੀ ਸਿੱਧੇ ਟਕਰਾਅ ਦੀ ਸੰਭਾਵਨਾ ਵਧਦੀ ਹੈ, ਜੋ ਵਿਨਾਸ਼ਕਾਰੀ ਨਤੀਜਿਆਂ ਵਾਲੇ ਪਰਮਾਣੂ ਹਥਿਆਰਾਂ ਦੀ ਵਰਤੋਂ ਵੱਲ ਲਿਜਾ ਸਕਦੀ ਹੈ | ਅਸੀਂ ਜੰਗਾਂ ਵਿਚ ਜੰਗਲਾਂ ਸ਼ਹਿਰ ਅਤੇ ਹੋਰ ਵਸੀਲਿਆਂ ਨੂੰ  ਤਬਾਹ ਕਰਕੇ ਇਹ ਉਮੀਦ ਨਹੀਂ ਕਰ ਸਕਦੇ ਕਿ ਸਿਰਫ ਟੈਕਨਾਲੋਜੀ ਹੀ ਇਸ ਨੁਕਸਾਨ ਦੀ ਭਰਾਈ ਕਰ ਦੇਵੇਗੀ | ਦੁਨੀਆ ਭਰ ਵਿਚ ਸੈਨਿਕ ਖਰਚੇ ਵੱਧ ਰਹੇ ਹਨ ਜਦੋਂ ਕਿ ਕਰੋੜਾਂ ਲੋਕ ਬੁਨਿਆਦੀ ਸਿਹਤ ਸੇਵਾਵਾਂ, ਭੋਜਨ, ਰਿਹਾਇਸ਼ ਅਤੇ ਸਿੱਖਿਆ ਤੋਂ ਵਾਂਝੇ ਹਨ | ਲੇਖਕ ਨੇ ਬਹੁਤ ਹੀ ਖੂਬਸੂਰਤ ਵਿਚਾਰਾਂ ਨਾਲ ਲੇਖ ਨੂੰ  ਰਚਿਤ ਕੀਤਾ | ਉਹ ਵਧਾਈ ਦੇ ਪਾਤਰ ਹਨ |

-ਪਿ੍ੰਸੀਪਲ ਜਸਪਾਲ ਸਿੰਘ ਲੋਹਾਮ
 

ਪਾਣੀ ਦੀ ਵਿਗੜਦੀ ਗੁਣਵੱਤਾ


ਪੰਜਾਬ ਦੇ ਕੁਝ ਹਿੱਸਿਆਂ ਵਿਚ ਪੀਣ ਵਾਲੇ ਪਾਣੀ ਦੀ ਵਿਗੜ ਰਹੀ ਗੁਣਵੱਤਾ ਗੰਭੀਰ ਜਨਤਕ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ | ਦੂਸ਼ਿਤ ਪਾਣੀ ਦੀਆਂ ਰਿਪੋਰਟਾਂ ਪਾਣੀ ਦੀ ਸੁਰੱਖਿਆ ਅਤੇ ਲੋਕਾਂ ਦੀ ਸਿਹਤ ਪ੍ਰਤੀ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ | ਸਾਫ਼ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਹਰ ਵਿਅਕਤੀ ਦੀ ਮੁਢਲੀ ਲੋੜ ਹੈ, ਪਰ ਅਸੁਰੱਖਿਅਤ ਪਾਣੀ ਅਜੇ ਵੀ ਕਈ ਭਾਈਚਾਰਿਆਂ ਨੂੰ  ਪ੍ਰਭਾਵਿਤ ਕਰ ਰਿਹਾ ਹੈ |
ਲੋਕਾਂ ਨੂੰ  ਪਾਣੀ ਤੋਂ ਪੈਦਾ ਹੋਣ ਵਾਲੇ ਸਿਹਤ ਖ਼ਤਰਿਆਂ ਤੋਂ ਬਚਾਉਣ ਲਈ ਪਾਣੀ ਦੀ ਨਿਯਮਿਤ ਜਾਂਚ, ਪ੍ਰਭਾਵਸ਼ਾਲੀ ਇਲਾਜ ਅਤੇ ਗੁਣਵੱਤਾ ਦੀ ਸਖ਼ਤ ਨਿਗਰਾਨੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ | ਸੁਰੱਖਿਅਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ ਸੰਬੰਧਿਤ ਵਿਭਾਗਾਂ ਦੀ ਪ੍ਰਮੁੱਖ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ |

-ਪਿ੍ਆ, ਸਰਹਿੰਦ
 

ਰੁੱਖ ਲਗਾਓ, ਜੀਵਨ ਬਚਾਓ”


ਆਲਮੀ ਤਪਸ਼, ਹਵਾ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਸਮੱਸਿਆਵਾਂ ਦਿਨੋ-ਦਿਨ ਤੇਜ਼ੀ ਨਾਲ ਵੱਧ ਰਹੀਆਂ ਹਨ | ਵੱਧ ਰਹੀ ਆਬਾਦੀ, ਉਦਯੋਗੀਕਰਨ ਅਤੇ ਜੰਗਲਾਂ ਦੀ ਕਟਾਈ ਕਾਰਨ ਵਾਤਾਵਰਨ ਦਾ ਸੰਤੁਲਨ ਵਿਗੜ ਚੁੱਕਾ ਹੈ  | ਇਨ੍ਹਾਂ ਤੋਂ ਬਚਣ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਅਤੇ ਲਗਾਏ ਹੋਏ ਰੁੱਖਾਂ ਦੀ ਸੰਭਾਲ ਕਰਨਾ ਬਹੁਤ ਜ਼ਰੂਰੀ ਹੈ | ਹਰ ਵਿਅਕਤੀ ਨੂੰ  ਆਪਣੇ ਜੀਵਨ ਵਿਚ ਘੱਟੋ-ਘੱਟ ਇਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ  | ਸਿਰਫ਼ ਰੁੱਖ ਲਗਾਉਣਾ ਹੀ ਨਹੀਂ, ਸਗੋਂ ਉਸ ਦੀ ਨਿਯਮਿਤ ਦੇਖਭਾਲ ਕਰਨੀ ਵੀ ਸਾਡੀ ਜ਼ਿੰਮੇਵਾਰੀ ਹੈ | ਜੇ ਹਰ ਪਰਿਵਾਰ ਹਰ ਸਾਲ ਇਕ ਰੁੱਖ ਵੀ ਲਗਾਏ, ਤਾਂ ਦੇਸ਼ ਵਿਚ ਹਰਿਆਲੀ ਵਧੇਗੀ ਅਤੇ ਵਾਤਾਵਰਨ ਸੁਰੱਖਿਅਤ ਰਹੇਗਾ |
ਰੁੱਖ ਕੁਦਰਤ ਦਾ ਅਨਮੋਲ ਤੋਹਫ਼ਾ ਹਨ | ਰੁੱਖ ਸਾਡੇ ਜੀਵਨ ਦਾ ਆਧਾਰ ਹਨ | ਰੁੱਖਾਂ ਤੋਂ ਬਿਨਾਂ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ | ਇਹ ਸਾਨੂੰ ਸ਼ੁੱਧ ਹਵਾ, ਫਲ, ਫੁੱਲ, ਲੱਕੜ, ਔਸ਼ਧੀਆਂ ਅਤੇ ਜੀਵਨ ਲਈ ਲੋੜੀਂਦੀ ਆਕਸੀਜਨ ਪ੍ਰਦਾਨ ਕਰਦੇ ਹਨ | ਇਸੇ ਉਦੇਸ਼ ਨਾਲ ਹਰ ਸਾਲ “ਰੁੱਖ ਲਗਾਓ ਮੁਹਿੰਮ” ਚਲਾਈ ਜਾਂਦੀ ਹੈ | ਸਕੂਲਾਂ, ਕਾਲਜਾਂ, ਸਰਕਾਰੀ ਸੰਸਥਾਵਾਂ ਅਤੇ ਸਮਾਜਿਕ ਸੰਸਥਾਵਾਂ ਵਲੋਂ ਸਮੇਂ-ਸਮੇਂ 'ਤੇ ਰੁੱਖ ਲਗਾਉਣ ਦੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ, ਤਾਂ ਜੋ ਲੋਕਾਂ ਵਿਚ ਜਾਗਰੂਕਤਾ ਪੈਦਾ ਹੋਵੇ | ਸਾਨੂੰ ਸਾਰਿਆਂ ਨੂੰ  ਮਿਲ ਕੇ ਧਰਤੀ ਨੂੰ  ਹਰਿਆ-ਭਰਿਆ ਅਤੇ ਪ੍ਰਦੂਸ਼ਣ-ਮੁਕਤ ਬਣਾਉਣ ਦਾ ਸੰਕਲਪ ਕਰਨਾ ਚਾਹੀਦਾ ਹੈ  |

-ਸ਼ਰਨਜੀਤ ਸਿੰਘ ਰਟੌਲ,
ਪੰਜਾਬੀ ਲੈਕਚਰਾਰ, ਪਟਿਆਲਾ

Ad Position 22
No active advertisement
ਪਿਛਲੀ ਖ਼ਬਰ ਵਿਚਾਰ-ਪ੍ਰਵਾਹ ਅਗਲੀ ਖ਼ਬਰ ਵਧਦੀ ਚੋਣ ਸਰਗਰਮੀ
Ad Position 24