22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

23-10-2026

23-10-2026

Ad Position 21
No active advertisement
ਅਜੀਤ ਡੈਸਕ 23-10-2026

ਸਾਈਕਲਾਂ ਵਾਲੇ ਬਰਾਤੀ 

ਅਜੋਕੇ ਚਕਾਚੌਂਧ ਵਾਲੀ ਜ਼ਿੰਦਗੀ ਵਿਚ ਸਧਾਰਨ ਜ਼ਿੰਦਗੀ ਜਿਉਣਾ ਕਿਸੇ ਵੀ ਵਿਅਕਤੀ ਦੀ ਮਾਨਸਿਕਤਾ ਨੂੰ ਅਸਾਧਾਰਨ ਸਥਿਤੀ ਵਿੱਚ ਧੱਕ ਸਕਦਾ ਹੈ,ਇਸ ਸੌੜੀ ਮਾਨਸਿਕਤਾ ਦੀ ਤਰਜਮਾਨੀ ਕਰਦੀ ਸੁਖਵਿੰਦਰ ਸਿੰਘ ਫੁੱਲ ਦੀ ਰਚਨਾਂ 'ਸਾਈਕਲਾਂ ਵਾਲੇ ਬਰਾਤੀ....' ਪੜ੍ਹੀ | ਉਹਨਾਂ ਬਹੁਤ ਹੀ ਸੌਖੇ ਸ਼ਬਦਾਂ ਵਿੱਚ ਇਹ ਪ੍ਰਸਥਿਤੀਆਂ ਦਾ ਚਿਤਰਨ ਕੀਤਾ ਹੈ | ਪਰ ਸੋਚਣ ਵਾਲੀ ਗੱਲ ਇਹ ਹੈ ਕਿ ਸਰਕਾਰੀ ਅਦਾਰਿਆਂ, ਹਸਪਤਾਲਾਂ, ਦਫ਼ਤਰਾਂ, ਸੱਤਾਧਾਰੀਆਂ ਦੇ ਬੂਹਿਆਂ ਤੋਂ ਕਿੰਨੇ ਅਜਿਹੇ ਪਹਿਰਾਵੇ ਵਾਲੇ ਸਧਾਰਨ ਲੋਕ ਸੌੜੀ ਮਾਨਸਿਕਤਾ ਕਾਰਨ ਬੇਇਨਸਾਫ਼ ਅਤੇ ਬੇਇਜ਼ਤ ਹੁੰਦੇ ਹੋਣਗੇ | ਕੁਦਰਤ ਨੇ ਜੋ ਲੱਜ਼ਤ ਅਤੇ ਖ਼ੁਸ਼ੀ ਸਧਾਰਨ ਜ਼ਿੰਦਗੀ ਜਿਊਣ ਵਿੱਚ ਬਖਸ਼ਿਸ਼ ਕੀਤੀ ਹੈ, ਉਹ ਚਕਾਚੌਂਧ ਵਾਲੀ ਜ਼ਿੰਦਗੀ ਜਿਉਣ ਵਿੱਚ ਨਹੀਂ ਹੈ | ਕਿਸੇ ਵੀ ਵਿਅਕਤੀ ਨੂੰ ਉਹਦੇ ਸਾਦੇ ਪਹਿਰਾਵੇ ਤੋਂ ਆਕਣਾਂ ਸਾਡੀ ਸੌੜੀ ਸੋਚ ਦਾ ਪ੍ਰਤੀਕ ਹੋ ਸਕਦੀ ਹੈ | ਅਧਿਆਤਮਵਾਦ ਨੇ ਸਾਨੂੰ ਮਾਨਵਤਾਵਾਦੀ ਬਣਨ ਦਾ ਸੰਦੇਸ਼ ਦਿੱਤਾ ਹੈ ਅਤੇ ਸਾਂਝੀਵਾਲਤਾ, ਮੁਹੱਬਤ, ਮਿਲਵਰਤਣ, ਸਤਿਕਾਰ ਦੇ ਧਾਰਨੀ ਬਣ ਕੇ ਬਰਾਬਰਤਾ ਦੇ ਸੰਦੇਸ਼ ਨੂੰ ਜ਼ਿੰਦਗੀ ਦਾ ਆਧਾਰ ਬਣਾਉਣ ਲਈ ਤਰੱਦਦ ਵਿੱਚ ਰਹਿਣਾ ਚਾਹੀਦਾ ਹੈ | 


-ਇੰਜੀ. ਸਤਨਾਮ ਸਿੰਘ ਮੱਟੂ 
ਬੀਂਬੜ੍ਹ ਸੰਗਰੂਰ 

ਗੋਲੀਬਾਰੀ ਦੀਆਂ ਘਟਨਾਵਾਂ

ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ | ਕਿ ਅੱਜ ਪੰਜਾਬ ਗੋਲੀਆਂ ਦੇ ਪ੍ਰਛਾਵੇਂ ਹੇਠ ਜੀਅ ਰਿਹਾ ਹੈ | ਸ਼ਾਇਦ ਹੀ ਕੋਈ ਦਿਨ ਅਜਿਹਾ ਲੰਘਦਾ  ਹੋਵੇ, ਜਿਸ ਦਿਨ ਪੰਜਾਬ ਦੇ ਵਿੱਚ ਕੋਈ ਗੋਲੀ ਚੱਲਣ ਦੀ ਵਾਰਦਾਤ ਨਾ ਹੋਈ ਹੋਵੇ | ਰੋਜ਼ਾਨਾ ਅਨਿਆਈ  ਮੌਤ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ, ਵਪਾਰੀ ਵਰਗ ਆਪਣੀ ਥਾਂ 'ਤੇ ਤੜਫ਼ ਰਿਹਾ ਹੈ | ਫਿਰੌਤੀਆਂ ਦੀਆਂ ਲਗਾਤਾਰ ਕਾਲਾਂ ਉਨ੍ਹਾਂ ਨੂੰ ਸੌਣ ਨਹੀਂ ਦਿੰਦੀਆਂ | ਰਾਹਗੀਰਾਂ ਨੂੰ ਇਸ ਗੱਲ ਦਾ ਝੋਰਾ ਲੱਗਾ ਰਹਿੰਦਾ ਹੈ ਕਿ ਅਸੀਂ ਸਹੀ ਸਲਾਮਤ ਆਪਣੀ ਮੰਜ਼ਿਲ 'ਤੇ ਪਹੁੰਚਾਂਗੇ ਵੀ ਕਿ ਨਹੀਂ | ਜਿਨ੍ਹਾਂ ਪੁਲਸੀਆਂ ਨੇ ਲੋਕਾਂ ਦੀ ਹਿਫਾਜ਼ਤ ਕਰਨੀ ਹੈ | ਉਨ੍ਹਾਂ ਨੂੰ ਵੀ ਨਹੀਂ ਬਖ਼ਸਿਆ ਜਾ ਰਿਹਾ | ਜਿਸ ਪਾਸੇ ਵੀ ਧਿਆਨ ਮਾਰਿਆ ਜਾਵੇ | ਉਸ ਪਾਸੇ ਹੀ ਗੋਲੀ ਦੀ ਆਵਾਜ਼ ਕੰਨਾਂ ਵਿੱਚ ਸੁਣਾਈ ਦੇ ਰਹੀ ਹੈ | ਪੰਜਾਬ ਸਰਕਾਰ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ | ਹੋਰ ਕੰਮ ਨਾ ਵੀ ਹੋਣਗੇ ਤਾਂ ਵੀ ਚੱਲ ਸਕਦਾ ਹੈ | ਪਰ ਜ਼ਿੰਦਗੀ ਨਾ ਰਹੀ ਫਿਰ ਕੰਮ ਕਿਹੜੇ ਕੰਮ ਹਨ, ਜਾਨ ਹੈ ਤੇ ਜਹਾਨ ਹੈ | ਅੱਜ ਹਰ ਇੱਕ ਸਮੁਚੇ ਪੰਜਾਬੀ ਨੂੰ ਆਪਣੀ ਜਾਨ ਦਾ ਖ਼ਤਰਾ ਸਤਾਈ ਬੈਠਾ ਹੈ | ਗੋਲੀਬਾਰੀ ਲੋਕਾਂ ਦੇ ਲਈ ਇੱਕ ਗੰਭੀਰ ਸਮੱਸਿਆ ਬਣ ਗਈ ਹੈ |

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ 

ਮਿਹਨਤ ਹੀ ਸਫਲਤਾ ਦੀ ਕੁੰਜੀ

ਹਰ ਮਨੁੱਖ ਦਾ ਜ਼ਿੰਦਗੀ ਵਿਚ ਕੋਈ ਨਾ ਕੋਈ ਉਦੇਸ਼ ਜ਼ਰੂਰ ਹੁੰਦਾ ਹੈ | ਉਸ ਉਦੇਸ਼ ਤੱਕ ਪਹੁੰਚਣ ਲਈ ਮਨੁੱਖ ਬਹੁਤ ਮਿਹਨਤ ਕਰਦਾ ਹੈ | ਲਗਾਤਾਰ ਕੋਸ਼ਿਸ਼ ਕਰਕੇ ਇਨਸਾਨ ਆਪਣੇ ਉਸ ਟੀਚੇ ਨੂੰ  ਹਾਸਿਲ ਵੀ ਕਰ ਲੈਂਦਾ ਹੈ | ਹਰ ਦਿਨ ਨਵੀਂ ਉਮੀਦ ਲੈ ਕੇ ਆਉਂਦਾ ਹੈ | ਜ਼ਰੂਰੀ ਨਹੀਂ ਕਿ ਪਹਿਲੀ ਵਾਰ ਹੀ ਇਨਸਾਨ ਸਫਲ ਹੋ ਜਾਵੇ | ਗ਼ਲਤੀਆਂ ਤੋਂ ਸਿਖ ਸਫਲਤਾ ਦੀ ਪੌੜੀਆਂ ਚੜਿ੍ਹਆ ਜਾਂਦਾ ਹੈ, ਜਿਸ ਮਨੁੱਖ ਦੇ ਅੰਦਰ ਕਿਸੇ ਵੀ ਟੀਚੇ ਨੂੰ  ਹਾਸਿਲ ਕਰਨ ਦਾ ਜਜ਼ਬਾ ਹੁੰਦਾ ਹੈ ਦੁਨੀਆ ਦੀ ਕੋਈ ਵੀ ਤਾਕਤ ਉਸ ਨੂੰ  ਮਾਤ ਨਹੀਂ ਦੇ ਸਕਦੀ, ਜੇਕਰ ਮਨੁੱਖ ਆਪ ਹਾਰ ਨਾ ਮੰਨੇ | ਆਪਣਾ ਆਤਮ-ਵਿਸ਼ਵਾਸ ਮਜ਼ਬੂਤ ਰੱਖੋ | ਨਿਮਰਤਾ, ਸਹਿਣਸ਼ੀਲਤਾ ਅਪਣਾਓ ਅਤੇ ਨਫ਼ਰਤ, ਈਰਖਾ, ਗੁੱਸਾ, ਪ੍ਰੇਸ਼ਾਨੀ, ਨਕਾਰਾਤਮਿਕ ਵਿਚਾਰਾਂ ਤੋਂ ਦੂਰੀ ਬਣਾ ਕੇ ਰੱਖੋ | ਸਹਿਜਤਾ ਨਾਲ ਅੱਗੇ ਵਧਦਾ ਹੋਇਆ ਇਨਸਾਨ ਆਪਣਾ ਮਨ-ਚਾਹਿਆ ਟੀਚਾ ਵੀ ਹਾਸਿਲ ਕਰ ਲੈਂਦਾ ਹੈ |


-ਸੰਜੀਵ ਸਿੰਘ ਸੈਣੀ, 
ਮੋਹਾਲੀ |


ਨਸ਼ਿਆਂ ਦਾ ਪ੍ਰਕੋਪ


ਜਦੋਂ ਦਾ ਰਾਹੁਲ ਗਾਂਧੀ ਜੀ ਨੇ ਪੰਜਾਬ ਆ ਕੇ ਨਸ਼ਿਆਂ ਬਾਰੇ ਬਿਆਨ ਦਿੱਤਾ ਉਸ ਸਮੇਂ ਤੋਂ ਹੀ ਉੜਤਾ ਪੰਜਾਬ ਬਣਿਆ ਪਿਆ ਹੈ | ਸਰਕਾਰਾਂ ਉਪਰਾਲੇ ਕਰ ਰਹੀਆਂ ਹਨ, ਪਰ ਵਿਦੇਸ਼ੀ ਤਾਕਤਾਂ ਇਨ੍ਹਾਂ ਉਪਰਾਲਿਆਂ ਨੂੰ ਸੱਟ ਮਾਰ ਰਹੀਆਂ ਹਨ | ਪੰਜਾਬ ਵਿੱਚ ਤਾਂ ਗੁਆਂਢੀ ਮੁਲਕ ਹੀ ਕਾਫੀ ਹੈ | ਗੁਜਰਾਤ ਦੀ ਬੰਦਰਗਾਹ ਦੀ ਤਾਂ ਲੋੜ ਹੀ ਨਹੀਂ ਹੈ | ਪਤਾ ਨਹੀਂ ਅੰਦਰੋਂ ਬਾਹਰੋਂ ਨਸ਼ਿਆਂ ਲਈ ਪੰਜਾਬ ਹੀ ਕਿਉਂ ਦਿਖਦਾ ਹੈ | ਹੁਣ ਤਾਜ਼ਾ ਮਿਸਾਲ ਹੈ ਕਿ ਲਕਸ਼ਦੀਪ ਨੇੜੇ ਇੱਕ ਇਰਾਨੀ ਕਿਸ਼ਤੀ ਵਿੱਚੋਂ 526 ਕਿੱਲੋਗ੍ਰਾਮ ਹੈਰੋਇਨ ਅਤੇ ਮੈਥਾਮਫੇਟਾਮੀਨ ਦੀ  ਬਰਾਮਦਗੀ ਸਾਡੇ ਦੇਸ਼ ਦੀ ਸੁਰੱਖਿਆ ਪ੍ਰਬੰਧ ਦੀ ਕਾਬਲੇ-ਤਾਰੀਫ਼ ਮਿਸਾਲ ਹੈ | ਨਸ਼ੇ ਦੀ ਇਹ ਖੇਡ ਇੱਕ ਨਾਇਜੀਰਿਅਨ ਨਾਗਰਿਕ ਵਲੋਂ ਬੁੱਕ ਕੀਤੀ ਗਈ ਸੀ ਜਿਸ ਨੂੰ ਤਾਮਿਲਨਾਡੂ ਰਾਹੀਂ ਪੰਜਾਬ ਪਹੁੰਚਾਉਣਾ ਸੀ | ਤਾਮਿਲਨਾਡੂ ਤੋਂ ਪੰਜਾਬ ਤੱਕ ਕਿਸੇ ਰਾਜ ਵਿੱਚ ਇਹ ਕਿਉਂ ਨਹੀਂ ਵਿਕਦਾ? ਇਹ ਵੀ ਚਰਚਾ ਦਾ ਵਿਸ਼ਾ ਹੈ | ਨਸ਼ੇ ਦੀ ਇੰਨੀ ਤਕੜੀ ਸਿੰਡੀਕੇਟ ਸਿਰਫ ਪੰਜਾਬ ਵੱਲ ਹੀ ਕਿਉਂ ਮੂੰਹ ਕਰਦੀ ਹੈ? ਇਹ ਪੰਜਾਬ ਦੀਆਂ ਸਰਕਾਰਾਂ ਅਤੇ ਪੰਜਾਬੀਆਂ ਲਈ ਰਲ ਮਿਲ ਕੇ ਵਿਚਾਰਨ ਦਾ ਮੁੱਦਾ ਹੈ ਨਾ ਕਿ ਚੋਣਾਂ ਸਮੇਂ ਦੂਸ਼ਣਬਾਜ਼ੀ ਕਰ ਕੇ ਬੁੱਤਾਂ ਸਾਰਨ ਦਾ ਮੁੱਦਾ ਹੈ |


-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ 


ਬਿਮਾਰੀਆਂ ਤੋਂ ਬਚਣ ਲਈ ਯੋਗ ਜ਼ਰੂਰੀ

ਜੀਵਨ ਨੂੰ  ਸਫ਼ਲ ਬਣਾਉਣ ਲਈ ਸਭ ਤੋਂ ਪਹਿਲਾਂ ਸਰੀਰ ਨੂੰ  ਤਾਕਤਵਰ ਤੇ ਨਿਰੋਗ ਬਣਾਉਣਾ ਬਹੁਤ ਜ਼ਰੂਰੀ ਹੈ, ਜਿਸ ਲਈ ਸਾਡੇ ਵਡੇਰਿਆਂ ਨੇ ਯੋਗ ਆਸਨਾਂ ਦਾ ਮਾਰਗ ਲੱਭਿਆ ਸੀ | ਯੋਗ ਕਰਨ ਨਾਲ ਗੁੱਸੇ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ | ਮਨ ਵਿਚ ਵਧੀਆ ਅਤੇ ਸਕਾਰਾਤਮਕ ਵਿਚਾਰ ਆਉਂਦੇ ਹਨ | ਤੁਸੀਂ ਖ਼ੁਸ਼ ਰਹਿਣ ਲੱਗਦੇ ਹੋ | ਯੋਗ ਤੁਹਾਨੂੰ ਬਾਹਰੋਂ ਹੀ ਨਹੀਂ ਅੰਦਰੋਂ ਵੀ ਬਦਲ ਦਿੰਦਾ ਹੈ | 
ਰੋਜ਼ਾਨਾ ਯੋਗ ਕਰਨ ਨਾਲ ਰੀੜ੍ਹ ਦੀ ਹੱਡੀ ਮਜ਼ਬੂਤ ਤੇ ਲਚਕੀਲੀ ਹੋ ਜਾਂਦੀ ਹੈ | ਤਿ੍ਕੋਣ ਆਸਨ ਕਰਨ ਨਾਲ ਰੀੜ੍ਹ ਦੀ ਹੱਡੀ ਨਾਲ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਤਾੜ ਆਸਨ ਨਾਲ ਰੀੜ੍ਹ ਦੀ ਟਰੈਕਸ਼ਨ ਕਰਨ ਨਾਲ ਰੀੜ੍ਹ ਦਾ ਉਪਰੀ ਹਿੱਸਾ ਲਚਕੀਲਾ ਰਹਿੰਦਾ ਹੈ | ਸਰੀਰ ਦਾ ਖ਼ੂਨ ਵਧੀਆ ਦੌਰਾ ਕਰਨ ਲੱਗ ਪੈਂਦਾ ਹੈ | ਯੋਗ ਨਾਲ ਚਿਹਰੇ ਦੀ ਤਾਜ਼ਗੀ ਅਤੇ ਚਮਕ ਬਰਕਰਾਰ ਰਹਿੰਦੀ ਹੈ |

-ਵਨੀਤਾ ਬਜਾਜ
ਯੋਗਾ ਟ੍ਰੇਨਰ, ਫ਼ਿਰੋਜ਼ਪੁਰ |

Ad Position 22
No active advertisement
ਪਿਛਲੀ ਖ਼ਬਰ ਗੁਰਤੇਜ ਸਿੰਘ ਰਾਣਾ ਮਾਨ ਜ਼ਿਲ੍ਹਾ ਵਾਈਸ ਪ੍ਰਧਾਨ ਤੇ ਚੇਲਾ ਭਾਈ ਰੂਪਾ ਵਾਈਸ ਪ੍ਰਧਾਨ ਕਿਸਾਨ ਮੋਰਚਾ ਨਿਯੁਕਤ ਅਗਲੀ ਖ਼ਬਰ ਔਰਤਾਂ ਦੇ ਸਨਮਾਨ ਨਾਲ ਹੀ ਸੱਭਿਅਤਾ ਦੀ ਪਛਾਣ ਹੁੰਦੀ ਹੈ | ¸ਕਰਟਿਸ
Ad Position 24