29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

30-10-2026

30-10-2026

Ad Position 21
No active advertisement
ਅਜੀਤ ਡੈਸਕ 30-10-2026

ਪਰਾਲੀ ਸਾੜਨਾ ਹੀ ਪ੍ਰਦੂਸ਼ਣ ਦੀ ਵਜ੍ਹਾ ਨਹੀਂ
ਭਾਵੇਂ ਹਮੇਸ਼ਾ ਹੀ ਸਰਕਾਰਾਂ ਵਲੋਂ ਕਿਸਾਨਾਂ ਨੂੰ  ਪਰਾਲੀ ਸਾੜਨ ਕਾਰਨ ਪ੍ਰਦੂਸ਼ਣ ਲਈ ਦੋਸ਼ੀ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ  ਭਾਰੀ ਜੁਰਮਾਨੇ, ਰੈੱਡ ਐਂਟਰੀ, ਐਫ.ਆਈ.ਆਰ. ਦਰਜ ਕੀਤੀਆਂ ਜਾਂਦੀਆਂ ਹਨ | ਜਦਕਿ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਸਿਰਫ਼ ਪਰਾਲੀ ਸਾੜਨ ਨਾਲ ਹੀ ਨਹੀਂ ਫੈਲਦਾ ਅਤੇ ਪਰਾਲੀ ਸਾੜਨ ਨੂੰ  ਹੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਹੈ, ਉਥੇ ਹੀ ਕੁਝ ਸਾਲ ਪਹਿਲਾਂ ਕੇਂਦਰੀ ਮੰਤਰੀ ਵਲੋਂ ਵੀ ਕਿਹਾ ਗਿਆ ਸੀ ਪਰਾਲੀ ਸਾੜਨਾ ਕੋਈ ਅਪਰਾਧ ਨਹੀਂ ਹੈ | ਫੈਕਟਰੀਆਂ ਵਿਚੋਂ ਨਿਕਲਦਾ ਧੰੂਆਂ, ਦਿਨ-ਰਾਤ ਚਲਦੇ ਵਾਹਨ, ਸੜਕਾਂ 'ਤੇ ਉੱਡੀ ਧੂੜ-ਮਿੱਟੀ ਬਹੁਤ ਜ਼ਿਆਦਾ ਪ੍ਰਦੂਸ਼ਣ ਵਿਚ ਵਾਧਾ ਕਰਦੇ ਹਨ ਅਤੇ ਹਵਾ ਵਿਚ ਜ਼ਹਿਰ ਘੋਲਦੇ ਹਨ | ਸਰਕਾਰ ਨੇ ਨਾਕਾਫੀ ਪ੍ਰਬੰਧਾਂ ਕਾਰਨ ਕਿਸਾਨ ਪਰਾਲੀ ਤੇ ਫਸਲਾਂ ਦੀ ਰਹਿੰਦ-ਖੰੂਹਦ ਸਾੜਨ ਲਈ ਮਜਬੂਰ ਹਨ ਅਤੇ ਇਹ ਵੀ ਮੰਨਿਆ ਗਿਆ ਹੈ ਕਿ ਪਰਾਲੀ ਸਾੜਨਾ ਇਕ ਮੌਸਮੀ ਘਟਨਾ ਹੈ, ਜੋ ਦਿੱਲੀ ਐਨ.ਸੀ.ਆਰ. ਦੇ ਪ੍ਰਦੂਸ਼ਣ ਵਿਚ ਯੋਗਦਾਨ ਪਾਉਂਦੀ ਹੈ |  ਕਿਸਾਨਾਂ ਨੂੰ  ਵੀ ਅਪੀਲ ਹੈ ਕਿ ਉਹ ਪਰਾਲੀ ਨਾ ਸਾੜਨ |
-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਮਿੱਠਾਪੁਰ ਰੋਡ, ਜਲੰਧਰ |
ਸੱਚ ਨੂੰ  ਅਣਗੌਲਿਆਂ ਨਾ ਕਰੇ ਸਰਕਾਰ
ਸੋਨਮ ਵਾਂਗਚੁਕ ਨੇ ਲੱਦਾਖ ਦੇ ਲੋਕਾਂ ਦੇ ਹੱਕਾਂ, ਵਾਤਾਵਰਨ ਦੀ ਰੱਖਿਆ ਅਤੇ ਵਿਕਾਸ ਨਾਲ ਜੁੜੇ ਮੁੱਦਿਆਂ ਲਈ ਸ਼ਾਂਤੀਪੂਰਨ ਤਰੀਕੇ ਨਾਲ ਆਵਾਜ਼ ਉਠਾਈ | ਦੂਜੇ ਪਾਸੇ, ਨੀਟ ਪੇਪਰ ਲੀਕ ਕਾਰਨ ਲੱਖਾਂ ਮਿਹਨਤੀ ਵਿਦਿਆਰਥੀਆਂ ਦਾ ਭਰੋਸਾ ਹਿੱਲ ਗਿਆ | ਕਈ ਵਿਦਿਆਰਥੀਆਂ ਨੇ ਸਾਲਾਂ ਦੀ ਮਿਹਨਤ ਕੀਤੀ, ਪਰ ਕੁਝ ਲੋਕਾਂ ਦੀ ਬੇਈਮਾਨੀ ਨੇ ਉਨ੍ਹਾਂ ਦੇ ਸੁਪਨਿਆਂ 'ਤੇ ਸਵਾਲ ਖੜ੍ਹੇ ਕਰ ਦਿੱਤੇ | ਇਹ ਦੋਵੇਂ ਘਟਨਾਵਾਂ ਸਾਨੂੰ ਸਿਖਾਉਂਦੀਆਂ ਹਨ ਕਿ ਲੋਕਤੰਤਰ ਵਿਚ ਇਨਸਾਫ਼, ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਬਹੁਤ ਜ਼ਰੂਰੀ ਹਨ | ਸਰਕਾਰ ਨੂੰ  ਪ੍ਰੀਖਿਆ ਪ੍ਰਣਾਲੀ ਨੂੰ  ਹੋਰ ਸੁਰੱਖਿਅਤ ਬਣਾਉਣਾ ਚਾਹੀਦਾ ਹੈ ਅਤੇ ਅਜਿਹੇ ਮਾਮਲਿਆਂ ਵਿਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ | ਨਾਲ ਹੀ, ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ  ਵੀ ਗੰਭੀਰਤਾ ਨਾਲ ਸੁਣਿਆ ਜਾਣਾ ਚਾਹੀਦਾ ਹੈ

-ਮਨਪ੍ਰੀਤ, ਜਲੰਧਰ

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦੀ ਖੂਨ ਨਾਲ ਲੱਥਪਥ ਮਿਲੀ ਲਾਸ਼ ਅਗਲੀ ਖ਼ਬਰ ਵਿਚਾਰ-ਪ੍ਰਵਾਹ
Ad Position 24