ਨਵੀਂ ਦਿੱਲੀ, 28 ਅਪ੍ਰੈਲ (ਜਗਤਾਰ ਸਿੰਘ)-ਸਮਾਜ ਸੇਵਾ ਤੇ ਮਨੁੱਖਤਾ ਦੀ ਭਲਾਈ ਨੂੰ ਸਮਰਪਿਤ ਸੰਸਥਾ 'ਕੋਸ਼ਿਸ਼-ਏ-ਅਮਨ' ਵੱਲੋਂ ਹੋਰਨਾ ਦੇ ਸਹਿਯੋਗ ਨਾਲ ਇੱਕ ਕੈਂਡਲ ਮਾਰਚ ਕੱਢ ਕੇ ਪਹਿਲਗਾਮ ਅੱਤਵਾਦੀ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਯਾਦ ਕੀਤਾ ਗਿਆ ¢ ਸੰਸਥਾ ਦੇ ਮੁਖੀ ਗੁਰਲਾਡ ਸਿੰਘ ਕਾਹਲੋਂ (ਸੁਪਰੀਮ ਕੋਰਟ ਵਿਚ 1984 ਮਾਮਲਿਆਂ ਦੇ ਪਟੀਸ਼ਨਰ) ਨੇ ਦੱਸਿਆ ਕਿ ਪਹਿਲਗਾਮ ਅੱਤਵਾਦੀ ਹਮਲੇ ਵਿਚ ਮਾਰੇ ਗਏ ਨਿਰਦੋਸ਼ ਲੋਕਾਂ ਦੀ ਯਾਦਾਂ ਹਾਲੇ ਵੀ ਦਿਲਾਂ ਵਿਚ ਤਾਜ਼ਾ ਹਨ ਅਤੇ ਇਸੇ ਦੇ ਮੱਦੇਨਜ਼ਰ ਸ੍ਰੀਨਗਰ ਵਿਖੇ ਕੈਂਡਲ ਮਾਰਚ ਕੱਢ ਕੇ, ਹਮਲੇ ਵਿਚ ਜਾਨ ਗਵਾਉਣ ਵਾਲੇ ਤਮਾਮ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ¢ ਉਨ੍ਹਾਂ ਕਿਹਾ ਕਿ ਨਿਰਦੋਸ਼ ਲੋਕਾਂ 'ਤੇ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਇਹ ਹਮਲਾ ਬਹੁਤ ਕਾਇਰਾਨਾ ਤੇ ਮੰਦਭਾਗਾ ਸੀ,ਜਿਸ ਨੂੰ ਕਿਸੀ ਵੀ ਤਰੀਕੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ¢ ਉਨ੍ਹਾਂ ਦੱਸਿਆ ਕਿ ਇਸ ਕੈਂਡਲ ਮਾਰਚ ਦੌਰਾਨ ਅੱਤਵਾਦੀ ਹਮਲੇ ਦੀ ਜ਼ੋਰਦਾਰ ਨਿੰਦਾ ਕਰਨ ਦੇ ਨਾਲ ਹੀ ਅੱਤਵਾਦ ਵਿਰੁੱਧ ਇੱਕਜੁੱਟ ਹੋਣ ਦਾ ਪ੍ਰਣ ਵੀ ਕੀਤਾ ਗਿਆ ¢ ਇਸ ਮੌਕੇ ਐਡਵੋਕੇਟ ਸ਼ੌਕਤ ਨਕਸ਼ਬੰਦੀ, ਇਰਤੀਕਾ ਭੱਟ, ਉਮੀ ਗੁਲਜ਼ਾਰ, ਅਮਨ ਜਾਖੜ, ਡਾ. ਅਮੀਰ (ਯੈ?ਸ ਫਾਊਾਡੇਸ਼ਨ), ਸ਼ੌਕਤ ਮੀਰ, ਅਤੇ ਪਿ੍ਤਪਾਲ ਸਿੰਘ ਤੇ ਹੋਰਨਾ ਨੇ ਵੀ ਸ਼ਮੂਲੀਅਤ ਕਰਕੇ,ਹਮਲੇ ਵਿਚ ਜਾਨ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ¢