08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸ਼ਰੇਆਮ ਗੁੰਡਾਗਰਦੀ ਆਪਣੀ ਧੀ ਦਾ ਪਿੱਛਾ ਕਰਨ ਤੋਂ ਰੋਕਣ 'ਤੇ ਹਮਲਾ ਕਰਕੇ ਪਤੀ-ਪਤਨੀ ਨੂੰ ਜ਼ਖ਼ਮੀ ਕੀਤਾ

Ad Position 21
No active advertisement
ਅਜੀਤ ਡੈਸਕ 29-04-2026
ਰਾਮਾਂ ਮੰਡੀ, 28 ਅਪ੍ਰੈਲ (ਤਰਸੇਮ ਸਿੰਗਲਾ)-ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਬੇਸਵਾਲ ਨਾਲ ਲੈਸ ਇਕ ਟਰੈਕਟਰ 'ਤੇ ਸਵਾਰ ਦੋ ਸਕੇ ਭਾਈਆਂ ਸਮੇਤ ਚਾਰ ਵਿਅਕਤੀਆਂ ਵਲੋਂ ਪਿੰਡ ਦੇ ਹੀ ਇਕ ਮਜ਼ਦੂਰ ਵਿਅਕਤੀ 'ਤੇ ਹਮਲਾ ਕਰਕੇ ਉਸ ਦੀ ਅਤੇ ਉਸ ਦੀ ਪਤਨੀ ਦੀ ਕੁੱਟਮਾਰ ਕਰਨ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖ਼ਮੀ ਜਸਮੰਦਰ ਸਿੰਘ ਵਾਸੀ ਬੰਗੀ ਨਿਹਾਲ ਸਿੰਘ ਨੇ ਰਾਮਾਂ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਪਿੰਡ ਦਾ ਹੀ ਜਸਵਿੰਦਰ ਸਿੰਘ ਅਕਸਰ ਉਸ ਦੀ ਜਵਾਨ ਲੜਕੀ ਦਾ ਪਿੱਛਾ ਕਰਦਾ ਰਹਿੰਦਾ ਸੀ, ਪਰ ਬੀਤੇ ਦਿਨੀਂ ਉਸ ਸਮੇਂ ਉਸ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਮੇਰੀ ਧੀ ਦੀ ਲੱਜਾ ਭੰਗ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਮੈਂ ਉਕਤ ਜਸਵਿੰਦਰ ਸਿੰਘ ਨੂੰ ਰੋਕਿਆ ਤਾਂ ਜਸਵਿੰਦਰ ਸਿੰਘ ਨੇ ਆਪਣੇ ਸਾਥੀਆਂ ਪਿੰਡ ਦੇ ਹੀ ਹਰਨੇਕ ਸਿੰਘ ਅਤੇ ਦੋ ਸਕੇ ਭਾਈਆਂ ਗੁਰਤੇਜ ਸਿੰਘ ਅਤੇ ਨੱਥੂ ਸਿੰਘ ਨਾਲ ਮਿਲਕੇ ਮੇਰੇ ਘਰ ਅੱਗੇ ਆ ਕੇ ਮੇਰੇ ਪਰਿਵਾਰ ਨੂੰ ਘੇਰਾ ਪਾ ਲਿਆ ਅਤੇ ਬੇਸਵਾਲ ਨਾਲ ਮੇਰੀ ਅਤੇ ਮੇਰੀ ਪਤਨੀ ਦੀ ਕੁੱਟਮਾਰ ਕਰਕੇ ਸੱਟਾਂ ਮਾਰੀਆਂ | ਜ਼ਖ਼ਮੀ ਜਸਮੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਰਾਮਾਂ ਪੁਲਿਸ ਨੇ ਜਸਵਿੰਦਰ ਸਿੰਘ, ਹਰਨੇਕ ਸਿੰਘ ਗੁਰਤੇਜ ਸਿੰਘ ਅਤੇ, ਨੱਥੂ ਸਿੰਘ ਵਾਸੀਆਨ ਬੰਗੀ ਨਿਹਾਲ ਸਿੰਘ ਸਿੰਘ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ | ਮਾਮਲੇ ਦੀ ਜਾਂਚ ਏ ਐਸ ਆਈ ਇਕਬਾਲ ਸਿੰਘ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਬਹਾਲ ਦਾਸ ਦੀ 88ਵੀਂ ਬਰਸੀ ਧੂਮ-ਧਾਮ ਨਾਲ ਮਨਾਈ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਰਾਮਸਰਾ ਤੋਂ ਸ਼ਰਧਾਲੂਆਂ ਨੂੰ ਲੈ ਕੇ ਬੱਸ ਰਵਾਨਾ <br/>
Ad Position 24