08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਬਾਬਾ ਬਹਾਲ ਦਾਸ ਦੀ 88ਵੀਂ ਬਰਸੀ ਧੂਮ-ਧਾਮ ਨਾਲ ਮਨਾਈ

Ad Position 21
No active advertisement
ਅਜੀਤ ਡੈਸਕ 29-04-2026
ਕੋਟਫੱਤਾ, 28 ਅਪ੍ਰੈਲ (ਰਣਜੀਤ ਸਿੰਘ ਬੱਟਰ)-ਸ਼੍ਰੀਮਾਨ 108 ਸੰਤ ਬਾਬਾ ਬਹਾਲ ਦਾਸ ਦੀ 88ਵੀਂ ਬਰਸੀ ਉਦਾਸੀਨ ਆਸ਼ਰਮ ਪਿੰਡ ਜੱਸੀ ਪੌ ਵਾਲੀ ਵਿਖੇ ਡੇਰਾ ਬਾਬਾ ਬਹਾਲ ਦਾਸ ਦੇ ਮੌਜੂਦਾ ਗੱਦੀ ਨਸ਼ੀਨ ਮੁੱਖ ਸੇਵਾਦਾਰ ਮਹੰਤ ਵਿਵੇਕਾਨੰਦ ਪ੍ਰਧਾਨ ਉਦਾਸੀਨ ਭੇਖ ਮਹਾਂ ਮੰਡਲ ਪੰਜਾਬ ਦੀ ਅਗਵਾਈ ਹੇਠ ਧੂਮ ਧਾਮ ਨਾਲ ਮਨਾਈ ਗਈ | ਬਰਸੀ ਸਮਾਗਮਾਂ ਮੌਕੇ ਸ਼ਰਧਾਂਜਲੀ ਸਮਾਰੋਹ 'ਚ ਸ੍ਰੀ ਮਾਨ ਮਹੰਤ ਗਿਆਨ ਸਰੂਪ ਗੁਰੂਸਰ, ਮਹੰਤ ਅਮਰਦਾਸ ਕੋਟਫੱਤਾ, ਮਹੰਤ ਭਰਪੂਰ ਦਾਸ ਮਲਕਾਣਾ, ਮਹੰਤ ਸ਼ਿਵਾ ਨੰਦ ਕਿਉਲ, ਮਹੰਤ ਸਤਮੁਨੀ ਭਗਤੂਆਣਾ, ਮਹੰਤ ਗੋਪਾਲ ਦਾਸ ਨਸੀਬਪੁਰਾ, ਮਹੰਤ ਕਿ੍ਸ਼ਨ ਦਾਸ ਪੂਹਲਾ, ਮਹੰਤ ਬੀਰਮ ਦਾਸ ਜੋਧਪੁਰ ਵਾਲੇ, ਮਹੰਤ ਊਦੇ ਕਰਨ ਸੈਦੋਕੇ, ਮਹੰਤ ਮਹਾਤਮਾ ਮੁਨੀ ਖੇੜਾ ਬੇਟ, ਮਹੰਤ ਕੇਸ਼ਵ ਮੁਨੀ ਮਾਨਸਾ, ਮਹੰਤ ਬਸੰਤ ਦਾਸ ਆਕਲੀਆਂ, ਮਹੰਤ ਮੱਖਣ ਮੁਨੀ ਡੂੰਮ, ਮਹੰਤ ਚੰਦਰਮਣੀ ਸ਼ੇਰੋ ਨੇ ਹਾਜਰੀ ਲਗਵਾਈ | ਪਿਛਲੇ ਇਕ ਮਹੀਨੇ ਤੋਂ ਚੱਲ ਰਹੇ ਸ਼੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਉਣ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਦੂਰੋਂ ਨੇੜੋਂ ਆਏ ਸੰਤਾਂ ਮਹਾਂਪੁਰਸ਼ਾਂ ਨੇ ਬਾਬਾ ਬਹਾਲ ਦਾਸ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ | ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਮਹੰਤ ਕਰਨ ਦਾਸ ਜੰਗੀ ਆਣਾ ਨੇ ਨਿਭਾਈ | ਮਹੰਤ ਸੁਦਾਮਾ ਨੇ ਗੱਦੀਨਸ਼ੀਨ ਮਹੰਤ ਵਿਵੇਕਾਨੰਦ ਵਲੋਂ ਪਹੁੰਚੀਆਂ ਸੰਗਤਾਂ ਤੇ ਸਾਧੂ ਮਹਾਤਮਾ ਦਾ ਧੰਨਵਾਦ ਕੀਤਾ ਅਤੇ ਜੀ ਆਇਆਂ ਆਖਿਆ | ਸਾਧੂ ਮਹਾਤਮਾ ਨੂੰ ਲੰਗਰ ਛਕਾਉਣ ਉਪਰੰਤ ਮਹੰਤ ਵਿਵੇਕਾਨੰਦ ਨੰਦ ਨੇ ਦਕਸ਼ਨਾ ਦਿੱਤੀ | ਇਸ ਮੌਕੇ ਮਹੰਤ ਨਿਰਮਲ ਦਾਸ, ਮਹੰਤ ਰਾਮ ਦਾਸ ਚੱਠਾ ਰੋਟੀ ਰਾਮ, ਮਹੰਤ ਮੱਖਣੀ ਦਾਸ ਜਾਲਖੀ, ਮਹੰਤ ਸ਼ਾਮ ਸੁੰਦਰ ਦਾਸ ਨਿਮੋਲ, ਮਹੰਤ ਕਰਨ ਦਾਸ ਜੰਗੀਆਣਾ, ਮਹੰਤ ਨਾਲ ਨਾਥ ਡੇਰਾ ਟੱਲੇਵਾਲਾ ਕੋਟਸ਼ਮੀਰ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਕੋਟਸ਼ਮੀਰ, ਆਪ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਛਿੰਦਾ ਨੰਦਗੜ੍ਹ, ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਚਰਨ ਸਿੰਘ ਸਿੱਧੂ, ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਸੰਗਤ, ਸਾਬਕਾ ਵਿਧਾਇਕ ਰੁਪਿੰਦਰ ਕੌਰ ਰੂਬੀ, ਸਾਬਕਾ ਸਰਪੰਚ ਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਗੁਰਵਿੰਦਰ ਕੌਰ ਦੇ ਪਤੀ ਗੁਰਤੇਜ ਸਿੰਘ ਅÏਲਖ ਫੂਸ ਮੰਡੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਇਕਬਾਲ ਸਿੰਘ ਬਰਾੜ ਸੈਣੇਵਾਲਾ, ਜਸਕਰਨ ਸਿੰਘ ਗਹਿਰੀ ਬੁੱਟਰ ਸੂਬਾ ਪ੍ਰਧਾਨ ਨਹਿਰੀ ਪਟਵਾਰ ਯੂਨੀਅਨ, ਜੱਸੀ ਪੌ ਵਾਲੀ ਦੇ ਸਰਪੰਚ ਗੁਰਵਿੰਦਰ ਸਿੰਘ, ਯੂਥ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਵੀਰ ਸਿੰਘ ਜੱਸੀ ਪੌ ਵਾਲੀ, ਸਾਬਕਾ ਸਰਪੰਚ ਜਗਦੇਵ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ | ਸਮਾਗਮ ਮੌਕੇ ਜੋੜਿਆਂ ਦੀ ਸੇਵਾ ਬਠਿੰਡਾ ਵਾਸੀ ਬਾਬੂ ਸਿੰਘ ਤੇ ਗੋਬਿੰਦ ਸਿੰਘ ਦੇ ਪਰਿਵਾਰ ਦੀ ਤੀਜੀ ਤੇ ਚੌਥੀ ਪੀੜ੍ਹੀ ਵੱਲੋਂ ਨਿਭਾਈ ਗਈ | ਬਰਸੀ ਸਮਾਗਮਾਂ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਜਨਗਣਨਾ 2027 : 30 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ ਸਵੈ-ਗਿਣਤੀ ਅਗਲੀ ਖ਼ਬਰ ਸ਼ਰੇਆਮ ਗੁੰਡਾਗਰਦੀ ਆਪਣੀ ਧੀ ਦਾ ਪਿੱਛਾ ਕਰਨ ਤੋਂ ਰੋਕਣ 'ਤੇ ਹਮਲਾ ਕਰਕੇ ਪਤੀ-ਪਤਨੀ ਨੂੰ ਜ਼ਖ਼ਮੀ ਕੀਤਾ
Ad Position 24