08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਤੇਜ਼ ਰਫ਼ਤਾਰ ਸਕਾਰਪਿਓ ਟਰਾਲੇ ਨਾਲ ਟਕਰਾਈ, ਚਾਲਕ ਬਾਲ-ਬਾਲ ਬਚਿਆ <br/>

Ad Position 21
No active advertisement
ਅਜੀਤ ਡੈਸਕ 29-04-2026
ਸੰਗਤ ਮੰਡੀ, 28 ਅਪ੍ਰੈਲ (ਧਾਲੀਵਾਲ): ਅੱਜ ਸਵੇਰੇ ਬਠਿੰਡਾ-ਡੱਬਵਾਲੀ ਮੁੱਖ ਮਾਰਗ 'ਤੇ ਪੈਂਦੇ ਪਿੰਡ ਮਛਾਣਾ ਅਤੇ ਸੰਗਤ ਕੈਂਚੀਆਂ ਦੇ ਵਿਚਕਾਰ ਇੱਕ ਕਾਲੇ ਰੰਗ ਦੀ ਸਕਾਰਪਿਓ ਗੱਡੀ ਅਣਪਛਾਤੇ ਟਰਾਲੇ ਨਾਲ ਟਕਰਾ ਗਈ | ਜਿਸ ਵਿਚ ਸਕਾਰਪਿਓ ਚਾਲਕ ਦੇ ਮਾਮੂਲੀ ਚੋਟਾਂ ਆਈਆਂ ਹਨ | ਜਿਸ ਨੂੰ ਐਂਬੂਲੈਂਸ ਰਾਹੀਂ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ | ਸਕਾਰਪਿਓ ਚਾਲਕ ਦੀ ਪਹਿਚਾਣ ਕਿ੍ਸ਼ਨ ਕੁਮਾਰ ਪੁੱਤਰ ਸਜੀਵ ਕੁਮਾਰ ਵਾਸੀ ਹਨਮਾਨਗੜ੍ਹ (ਰਾਜਸਥਾਨ) ਵਜੋਂ ਹੋਈ ਹੈ ਜੋ ਦੇਹਰਾਦੂਨ ਤੋਂ ਹਨੂਮਾਨਗੜ੍ਹ ਜਾ ਰਿਹਾ ਸੀ | ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਦੱਸਿਆ ਕਿ ਕਾਲੇ ਰੰਗ ਦੀ ਤੇਜ਼ ਰਫ਼ਤਾਰ ਸਕਾਰਪਿਓ ਗੱਡੀ ਬਠਿੰਡਾ ਤੋਂ ਡੱਬਵਾਲੀ ਵੱਲ ਨੂੰ ਆ ਰਹੀ ਸੀ | ਜਿਸ ਦੇ ਅੱਗੇ ਇੱਕ ਟਰਾਲਾ ਜਾ ਰਿਹਾ ਸੀ | ਸੰਗਤ ਕੈਂਚੀਆਂ ਨਜ਼ਦੀਕ ਓਵਰ ਬਿ੍ਜ ਦਾ ਕੰਮ ਚੱਲਣ ਕਰਕੇ ਸੜਕ 'ਤੇ ਬੈਰੀਕੇਟ ਕੀਤੇ ਹੋਏ ਸਨ | ਜਦ ਗੱਡੀ ਟਰਾਲੇ ਨੂੰ ਓਵਰ ਟੇਕ ਕਰਨ ਲੱਗੀ ਤਾਂ ਅੱਗੇ ਬੈਰੀਕੇਟ ਲੱਗੇ ਹੋਣ ਕਰਕੇ ਸਕਾਰਪਿਓ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਪਿੱਛੋਂ ਟਰਾਲੇ ਨਾਲ ਟਕਰਾਕੇ ਸੜਕ 'ਤੇ ਪਲਟ ਗਈ, ਜਿਸ ਕਾਰਨ ਗੱਡੀ ਦਾ ਅਗਲਾ ਹਿੱਸਾ ਬੂਰੀ ਤਰ੍ਹਾਂ ਨਾਲ ਨੁਕਸਾਨਿਆਂ ਗਿਆ | ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਮੌਕੇ 'ਤੇ ਪਹੁੰਚ ਕੇ ਸਕਾਰਪਿਓ ਗੱਡੀ ਨੂੰ ਸੜਕ ਤੋਂ ਪਾਸੇ ਕਰਕੇ ਆਵਾਜਾਈ ਬਹਾਲ ਕਰਵਾਈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਅਣਪਛਾਤਾ ਟਰਾਲਾ ਚਾਲਕ ਮੌਕਾ ਦੇਖਦਿਆਂ ਆਪਣੇ ਟਰਾਲੇ ਸਮੇਤ ਫਰਾਰ ਹੋ ਗਿਆ | ਮੌਕੇ 'ਤੇ ਪਹੁੰਚੀ ਥਾਣਾ ਸੰਗਤ ਦੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਕੱਟਾਂ ਦੇ ਵਿਰੋਧ 'ਚ ਅਕਾਲੀ ਦਲ ਵਲੋਂ ਪ੍ਰਦਰਸ਼ਨ 30 ਨੂੰ <br/> ਅਗਲੀ ਖ਼ਬਰ ਜਨਗਣਨਾ 2027 : 30 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ ਸਵੈ-ਗਿਣਤੀ
Ad Position 24