08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਵਿਕਾਸ ਵੈੱਲਫੇਅਰ ਟਰੱਸਟ ਦੇ ਖ਼ੂਨਦਾਨ ਕੈਂਪ 'ਚ 40 ਯੂਨਿਟ ਖ਼ੂਨ ਇਕੱਤਰ <br/>

Ad Position 21
No active advertisement
ਅਜੀਤ ਡੈਸਕ 29-04-2026
ਬੋਹਾ, 28 ਅਪ੍ਰੈਲ (ਰਮੇਸ਼ ਤਾਂਗੜੀ)- ਵਿਕਾਸ ਵੈੱਲਫੇਅਰ ਟਰੱਸਟ ਬੋਹਾ ਵਲੋਂ ਨੇਕੀ ਫਾਊਾਡੇਸ਼ਨ ਦੇ ਸਹਿਯੋਗ ਨਾਲ ਸਥਾਨਕ ਪੰਜਾਬ ਮਹਾਂਵੀਰ ਦਲ ਧਰਮਸ਼ਾਲਾ ਵਿਖੇ 9ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਸਰਕਾਰੀ ਹਸਪਤਾਲ ਮਾਨਸਾ ਦੇ ਬਲੱਡ ਬੈਂਕ ਟੀਮ ਵਲੋਂ 40 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ | ਸੰਬੋਧਨ ਕਰਦਿਆਂ ਨਿਖੀਲ ਗੋਇਲ ਨੇ ਕਿਹਾ ਕਿ ਖ਼ੂਨਦਾਨ ਪਵਿੱਤਰ ਦਾਨ ਹੈ, ਜਿਸ ਨਾਲ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਲੋਕ ਭਲਾਈ ਕਾਰਜਾਂ 'ਚ ਸਹਿਯੋਗ ਦੇਣ | ਇਸ ਮੌਕੇ ਸਾਬਕਾ ਪ੍ਰਧਾਨ ਨਗਰ ਪੰਚਾਇਤ ਬੋਹਾ ਸੁਨੀਲ ਗੋਇਲ, ਜਥੇਦਾਰ ਜੋਗਾ ਸਿੰਘ ਬੋਹਾ, ਜੱਗਾ ਸਿੰਘ ਐਮ.ਸੀ., ਬੱਗਾ ਸਿੰਘ ਸਾਬਕਾ ਐਮ.ਸੀ., ਕਮਲਦੀਪ ਬਾਵਾ, ਭਾਜਪਾ ਆਗੂ ਗਗਨਦੀਪ ਸ਼ਰਮਾ, ਕਾਂਗਰਸ ਆਗੂ ਨਵੀਨ ਕਾਲਾ, ਬਿਪਨ ਗੋਇਲ ਪ੍ਰਧਾਨ ਗਊਸ਼ਾਲਾ ਬੋਹਾ, ਤਰਸੇਮ ਚੰਦ ਸਕੱਤਰ, ਹਰਪਾਲ ਸਿੰਘ ਪੰਮੀ, ਮੁਕੇਸ਼ ਅਗਰਵਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ 'ਗਿਆਨ ਭਾਰਤਯਮ ਮਿਸ਼ਨ' ਸੰਬੰਧੀ ਸਮੀਖਿਆ ਮੀਟਿੰਗ <br/> ਅਗਲੀ ਖ਼ਬਰ ਵਿਸ਼ਵ ਮਲੇਰੀਆ ਦਿਵਸ ਮੌਕੇ ਮਲਕੋਂ ਸਕੂਲ 'ਚ ਜਾਗਰੂਕਤਾ ਕੈਂਪ ਲਗਾਇਆ <br/>
Ad Position 24