08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਡਿਪਟੀ ਕਮਿਸ਼ਨਰ ਵਲੋਂ 'ਗਿਆਨ ਭਾਰਤਯਮ ਮਿਸ਼ਨ' ਸੰਬੰਧੀ ਸਮੀਖਿਆ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 29-04-2026
ਮਾਨਸਾ, 28 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਦੇਸ਼ ਦੀ ਸਭਿਆਚਾਰਕ ਅਤੇ ਵਿਰਾਸਤੀ ਸੰਪਤੀ ਨੂੰ ਸਾਂਭਣ ਲਈ ਵਿੱਢੀ ਮੁਹਿੰਮ 'ਗਿਆਨ ਭਾਰਤਯਮ ਮਿਸ਼ਨ' ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਵਲੋਂ ਇੱਥੇ ਜ਼ਿਲ੍ਹਾ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚੋਂ ਮਿਲੇ ਇਤਿਹਾਸਕ ਅਤੇ ਸਾਹਿੱਤਿਕ ਦਸਤਾਵੇਜ਼ ਆਉਂਦੇ ਦਿਨਾਂ 'ਚ ਰਾਸ਼ਟਰੀ ਦਸਤਾਵੇਜ਼ ਭੰਡਾਰ ਦਾ ਹਿੱਸਾ ਬਣਨਗੇ | ਉਨ੍ਹਾਂ ਦੱਸਿਆ ਕਿ ਮਿਸ਼ਨ ਦਾ ਮੁੱਖ ਉਦੇਸ਼ ਦਸਤਾਵੇਜ਼ਾਂ ਨੂੰ ਸਿਰਫ਼ ਸਾਂਭਣਾ ਹੀ ਨਹੀਂ ਸਗੋਂ ਡਿਜੀਟਲ ਰੂਪ ਦੇ ਕੇ ਕੇਂਦਰੀ ਪ੍ਰਣਾਲੀ ਨਾਲ ਜੋੜਨਾ ਹੈ | ਇਸ ਅੰਕੀਕਰਨ ਉਪਰੰਤ ਇਹ ਇਤਿਹਾਸਕ ਰਿਕਾਰਡ 'ਰਾਸ਼ਟਰੀ ਦਸਤਾਵੇਜ਼ ਭੰਡਾਰ' 'ਤੇ ਉਪਲਬਧ ਹੋਣਗੇ, ਜਿਸ ਨਾਲ ਖੋਜਾਰਥੀ ਅਤੇ ਆਮ ਲੋਕ ਆਸਾਨੀ ਨਾਲ ਆਨਲਾਈਨ ਵੇਖ-ਪੜ੍ਹ ਸਕਣਗੇ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਧਾਰਮਿਕ ਅਸਥਾਨਾਂ, ਨਿੱਜੀ ਸੰਗ੍ਰਹਿਆਂ, ਵਿਅਕਤੀਆਂ ਅਤੇ ਲਾਇਬਰੇਰੀਆਂ ਤੋਂ ਇਕੱਠੀਆਂ ਕੀਤੀਆਂ ਗਈਆਂ ਪੁਰਾਤਨ ਹੱਥ-ਲਿਖਤਾਂ ਅਤੇ ਸਾਹਿੱਤਿਕ ਖਰੜਿਆਂ ਦੀਆਂ ਕਾਪੀਆਂ ਨੂੰ ਅਤਿ-ਆਧੁਨਿਕ ਤਕਨੀਕ ਰਾਹੀਂ ਸਕੈਨ ਕਰ ਕੇ ਸੁਰੱਖਿਅਤ ਕੀਤਾ ਜਾ ਰਿਹਾ ਹੈ | ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਿਰੰਤਰ ਪ੍ਰਾਚੀਨ ਸਾਹਿੱਤਿਕ ਤੇ ਇਤਿਹਾਸਿਕ ਲਿਖਤਾਂ ਨੂੰ ਇਕੱਤਰ ਕਰਨ ਲਈ ਉਪਰਾਲੇ ਕਰਦੇ ਰਹਿਣ | ਇਸ ਮੌਕੇ ਏ.ਡੀ.ਸੀ. ਅਨੁਪਿ੍ਤਾ ਜੌਹਲ, ਉਪ ਮੰਡਲ ਮੈਜਿਸਟਰੇਟ ਬਲਜੀਤ ਕੌਰ, ਗਗਨਦੀਪ ਸਿੰਘ, ਹਰਜਿੰਦਰ ਸਿੰਘ ਜੱਸਲ ਕ੍ਰਮਵਾਰ ਮਾਨਸਾ, ਬੁਢਲਾਡਾ ਤੇ ਸਰਦੂਲਗੜ੍ਹ, ਜ਼ਿਲ੍ਹਾ ਸਿੱਖਿਆ ਅਫ਼ਸਰ ਨੀਲਮ ਰਾਣੀ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਕਵਿਤਾ ਗਰਗ, ਜ਼ਿਲ੍ਹਾ ਭਾਸ਼ਾ ਅਫ਼ਸਰ ਤਜਿੰਦਰ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰੀ-ਐਸ.ਆਈ.ਆਰ. ਗਤੀਵਿਧੀਆਂ 'ਚ ਮਾਨਸਾ ਪੰਜਾਬ ਭਰ 'ਚੋਂ ਤੀਜੇ ਸਥਾਨ 'ਤੇ-ਡੀ.ਸੀ. <br/> ਅਗਲੀ ਖ਼ਬਰ ਵਿਕਾਸ ਵੈੱਲਫੇਅਰ ਟਰੱਸਟ ਦੇ ਖ਼ੂਨਦਾਨ ਕੈਂਪ 'ਚ 40 ਯੂਨਿਟ ਖ਼ੂਨ ਇਕੱਤਰ <br/>
Ad Position 24