08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਪ੍ਰੀ-ਐਸ.ਆਈ.ਆਰ. ਗਤੀਵਿਧੀਆਂ 'ਚ ਮਾਨਸਾ ਪੰਜਾਬ ਭਰ 'ਚੋਂ ਤੀਜੇ ਸਥਾਨ 'ਤੇ-ਡੀ.ਸੀ. <br/>

Ad Position 21
No active advertisement
ਅਜੀਤ ਡੈਸਕ 29-04-2026
ਮਾਨਸਾ, 28 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਤੋਂ ਪਹਿਲਾਂ (ਪ੍ਰੀ-ਐਸ.ਆਈ.ਆਰ.) ਵੋਟਰਾਂ ਦੀ ਮੈਪਿੰਗ ਦੇ ਕਾਰਜ 'ਚ ਮਾਨਸਾ ਜ਼ਿਲੇ੍ਹ ਨੇ ਪੰਜਾਬ ਭਰ 'ਚੋਂ ਤੀਜਾ ਸਥਾਨ ਹਾਸਲ ਕੀਤਾ ਹੈ | ਇਹ ਜਾਣਕਾਰੀ ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੇ ਸਾਂਝੀ ਕਰਦਿਆਂ ਉਪ ਮੰਡਲ ਮੈਜਿਸਟਰੇਟ ਅਤੇ ਫ਼ੀਲਡ ਸਟਾਫ਼ ਦੀ ਸ਼ਲਾਘਾ ਕੀਤੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 5 ਲੱਖ 93 ਹਜ਼ਾਰ 212 ਵੋਟਰਾਂ 'ਚੋਂ 5 ਲੱਖ 47 ਹਜ਼ਾਰ 229 ਵੋਟਰਾਂ ਦੀ ਮੈਪਿੰਗ ਮੁਕੰਮਲ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ 645 ਪੋਲਿੰਗ ਬੂਥਾਂ ਵਿਚੋਂ 353 ਬੂਥ ਅਜਿਹੇ ਹਨ, ਜਿਨ੍ਹਾਂ ਨੇ 95 ਫ਼ੀਸਦੀ ਤੋਂ ਵੱਧ ਦਾ ਅੰਕੜਾ ਪਾਰ ਕਰ ਲਿਆ ਹੈ | ਉਨ੍ਹਾਂ ਹੋਰ ਦੱਸਿਆ ਕਿ ਇੱਕ ਵੀ ਬੂਥ ਅਜਿਹਾ ਨਹੀਂ ਹੈ, ਜਿੱਥੇ ਪ੍ਰਗਤੀ 50 ਫ਼ੀਸਦੀ ਤੋਂ ਘੱਟ ਹੋਵੇ | ਡਿਪਟੀ ਕਮਿਸ਼ਨਰ ਅਨੁਸਾਰ ਬੁਢਲਾਡਾ ਹਲਕੇ ਨੇ 94.32 ਪ੍ਰਤੀਸ਼ਤ ਅਤੇ ਸਰਦੂਲਗੜ੍ਹ ਨੇ 93.43 ਫ਼ੀਸਦੀ ਅੰਕਾਂ ਨਾਲ 'ਮਾਡਲ ਹਲਕਿਆਂ' ਵਜੋਂ ਉੱਭਰ ਕੇ ਮਿਸਾਲ ਪੇਸ਼ ਕੀਤੀ ਹੈ ਜਦਕਿ ਮਾਨਸਾ ਵਿਧਾਨ ਸਭਾ ਹਲਕੇ ਦੀ ਪ੍ਰਗਤੀ 89.38 ਫ਼ੀਸਦੀ ਹੈ, ਜਿਸ 'ਚ ਸ਼ਹਿਰੀ ਖੇਤਰ ਹੋਣ ਕਾਰਨ ਕੁਝ ਚੁਣੌਤੀਆਂ ਹਨ ਪਰ ਹੁਣ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ | ਪੇਂਡੂ ਖੇਤਰਾਂ 'ਚ 95.69 ਫ਼ੀਸਦੀ ਕੰਮ ਹੋ ਚੁੱਕਾ ਹੈ, ਜੋ ਕਿ ਸੂਬੇ 'ਚ ਸਭ ਤੋਂ ਉੱਤਮ ਹੈ | ਉਨ੍ਹਾਂ ਦੱਸਿਆ ਕਿ ਅਗਲਾ ਨਿਸ਼ਾਨਾ ਜ਼ਿਲੇ੍ਹ ਨੂੰ ਪੰਜਾਬ 'ਚ ਪਹਿਲੇ ਸਥਾਨ 'ਤੇ ਲਿਆਉਣਾ ਹੈ | ਇਸ ਲਈ ਮਾਨਸਾ ਸ਼ਹਿਰੀ ਖੇਤਰ ਲਈ 5 ਦਿਨਾਂ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ | ਉਨ੍ਹਾਂ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਮਾਨਸਾ ਨੂੰ ਸ਼ਹਿਰੀ ਬੀ.ਐਲ.ਓਜ਼ ਦੇ ਕੰਮ ਦੀ ਨਿੱਜੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਹਨ | ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਇਲਾਕੇ ਦੇ ਬੀ.ਐਲ.ਓਜ਼ ਨੂੰ ਪੂਰਾ ਸਹਿਯੋਗ ਦੇਣ |

Ad Position 22
No active advertisement
ਪਿਛਲੀ ਖ਼ਬਰ ਭਾਰਤ ਗਰੁੱਪ ਆਫ਼ ਕਾਲਜਿਜ਼ ਵਲੋਂ ਨਵੇਂ ਤੇ ਪੁਰਾਣੇ ਵਿਦਿਆਰਥੀਆਂ ਲਈ 'ਸਾਂਝ ਪਾਰਟੀ' <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ 'ਗਿਆਨ ਭਾਰਤਯਮ ਮਿਸ਼ਨ' ਸੰਬੰਧੀ ਸਮੀਖਿਆ ਮੀਟਿੰਗ <br/>
Ad Position 24