ਸਰਦੂਲਗੜ੍ਹ, 28 ਅਪ੍ਰੈਲ (ਜੀ.ਐਮ. ਅਰੋੜਾ)- ਸਥਾਨਕ ਭਾਰਤ ਗਰੁੱਪ ਆਫ਼ ਕਾਲਜਿਜ਼ ਨੇ ਕਾਲਜ ਵਿਖੇ 'ਸਾਂਝ ਪਾਰਟੀ' ਕਰਵਾਈ | ਸੀ.ਈ.ਓ. ਰਾਜੇਸ਼ ਗਰਗ ਅਤੇ ਐਡਮਿਸ਼ਨ ਡਾਇਰੈਕਟਰ ਮੋਹਿਤ ਜੈਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ ਦਾ ਉਦੇਸ਼ ਨਵੇਂ ਵਿਦਿਆਰਥੀਆਂ ਦਾ ਸਵਾਗਤ ਅਤੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੂੰ ਨਿੱਘੀ ਵਿਦਾਇਗੀ ਦੇਣਾ ਸੀ | ਸ਼ੁਰੂਆਤ ਰਵਾਇਤੀ ਦੀਵੇ ਜਗਾਉਣ ਸਮਾਰੋਹ ਨਾਲ ਹੋਈ | ਵਿਦਿਆਰਥੀਆਂ ਨੇ ਸੰਗੀਤ, ਡਾਂਸ, ਰੈਂਪ ਵਾਕ ਆਦਿ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ | ਹਰਵੀਰ ਕੌਰ ਨਾਨ-ਮੈਡੀਕਲ ਪਹਿਲਾ ਸਾਲ ਤੇ ਕੋਮਲ ਨਾਨ-ਮੈਡੀਕਲ ਅੰਤਿਮ ਸਾਲ ਨੂੰ ਚੰਗੇ ਪ੍ਰਦਰਸ਼ਨ ਅਤੇ ਸ਼ਖ਼ਸੀਅਤ ਦੇ ਆਧਾਰ 'ਤੇ ਮਿਸ ਫਰੈਸ਼ਰ ਤੇ ਮਿਸ ਫੇਅਰਵੈੱਲ ਐਲਾਨਿਆ ਗਿਆ | ਪ੍ਰੋਗਰਾਮ ਦੀ ਸਟਾਰ ਹਰਮਨ ਬੀ.ਸੀ.ਏ. ਪਹਿਲਾ ਸਾਲ ਰਹੀ | ਡਾਇਰੈਕਟਰ-ਪਿ੍ੰਸੀਪਲ ਡਾ. ਗੀਤੇਸ਼ ਗੋਗਾ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਉੱਜਵਲ ਭਵਿੱਖ ਲਈ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਦੀ ਲੋੜ ਹੈ ਅਤੇ ਜੀਵਨ 'ਚ ਉੱਚ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਕਾਲਜ ਦਾ ਉਦੇਸ਼ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨਾ ਹੈ |