08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਪਿੰਡ ਕਾਹਨਗੜ੍ਹ ਕੋਆਪ੍ਰੇਟਿਵ ਸੁਸਾਇਟੀ ਦੀ ਚੋਣ ਹੋਈ ਰੱਦ

Ad Position 21
No active advertisement
ਅਜੀਤ ਡੈਸਕ 29-04-2026
ਬਰੇਟਾ, 28 ਅਪ੍ਰੈਲ (ਪਾਲ ਸਿੰਘ ਮੰਡੇਰ)- ਪਿੰਡ ਕਾਹਨਗੜ੍ਹ ਕੋਆਪੇ੍ਰਟਿਵ ਸੁਸਾਇਟੀ ਦੀ ਚੋਣ ਮੌਕੇ 'ਤੇ ਰੱਦ ਕਰ ਦਿੱਤੀ ਗਈ | ਸਾਬਕਾ ਸਰਪੰਚ ਸੱਤਪਾਲ ਸਿੰਘ, ਨੰਬਰਦਾਰ ਜਸਕਰਨ ਸਿੰਘ ਅਤੇ ਕਰਮਜੀਤ ਸਿੰਘ ਨੇ ਦੱਸਿਆ ਕਿ 27 ਅਪ੍ਰੈਲ ਨੂੰ ਨਾਮਜ਼ਦਗੀਆਂ ਭਰਨੀਆਂ ਸਨ | ਚੋਣ ਸਬੰਧੀ ਪ੍ਰਜ਼ਾਈਡਿੰਗ ਅਫ਼ਸਰ ਪਹੁੰਚ ਚੁੱਕੇ ਸਨ ਅਤੇ ਨਾਮਜ਼ਦਗੀ ਪੱਤਰ ਵੀ ਵੰਡ ਦਿੱਤੇ ਸਨ ਪਰ ਮੌਕੇ 'ਤੇ ਅੱਜ ਚੋਣ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ | ਉਨ੍ਹਾਂ ਰੱਦ ਦੇ ਹੁਕਮ ਦਿਖਾਉਣ ਲਈ ਵੀ ਕਿਹਾ ਪਰ ਉੱਚ ਅਧਿਕਾਰੀਆਂ ਨੇ ਕੋਈ ਉੱਤਰ ਨਾ ਦਿੱਤਾ ਅਤੇ ਕਿਹਾ ਕਿ ਡੀ.ਐਸ.ਪੀ. ਦੀ ਈ-ਮੇਲ ਆਈ ਹੈ ਕਿ ਚੋਣ ਰੱਦ ਕਰ ਦਿੱਤੀ ਜਾਵੇ | ਉਨ੍ਹਾਂ ਦੋਸ਼ ਲਗਾਇਆ ਕਿ ਇਹ ਚੋਣ ਹਲਕਾ ਵਿਧਾਇਕ ਅਤੇ ਕੁਝ ਆਪ ਵਰਕਰਾਂ ਦੇ ਦਬਾਅ ਹੇਠ ਰੱਦ ਕੀਤੀ ਗਈ ਹੈ | ਉਨ੍ਹਾਂ ਆਖਿਆ ਕਿ ਪਿੰਡਾਂ ਦੀਆਂ ਸੁਸਾਇਟੀ ਚੋਣਾਂ 'ਚ 'ਆਪ' ਸਰਕਾਰ ਦੀ ਦਖ਼ਲ-ਅੰਦਾਜ਼ੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇ | ਇਸ ਮੌਕੇ ਲਛਮਣ ਸਿੰਘ, ਹਰਪਾਲ ਸਿੰਘ, ਬਲਵੀਰ ਸਿੰਘ, ਤਰਨਜੀਤ ਸਿੰਘ, ਜਸਵੰਤ ਸਿੰਘ, ਸੁਖਵਿੰਦਰ ਸਿੰਘ, ਲਾਭ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਅਗਲੀ ਖ਼ਬਰ ਭਾਰਤ ਗਰੁੱਪ ਆਫ਼ ਕਾਲਜਿਜ਼ ਵਲੋਂ ਨਵੇਂ ਤੇ ਪੁਰਾਣੇ ਵਿਦਿਆਰਥੀਆਂ ਲਈ 'ਸਾਂਝ ਪਾਰਟੀ' <br/>
Ad Position 24