ਬਠਿੰਡਾ, 28 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ ਸ਼ਹਿਰ ਵਿਚ ਪਿਛਲੇ ਕੁੱਝ ਦਿਨਾਂ ਤੋਂ ਸਮਾਜਸੇਵੀ ਸੰਸਥਾਵਾਂ ਵਲੋਂ ਇੱਥੇ ਵੱਖ-ਵੱਖ ਥਾਵਾਂ 'ਤੇ ਅਣ ਅਧਿਕਾਰਿਤ ਤੌਰ 'ਤੇ ਝੁੱਗੀਆਂ ਬਣਾ ਕੇ ਬੈਠੇ ਅਤੇ ਸ਼ਹਿਰ ਦਾ ਪੌਣ-ਪਾਣੀ ਖ਼ਰਾਬ ਕਰਨ ਵਾਲੇ ਲੋਕਾਂ ਖ਼ਿਲਾਫ਼ ਮੁਹਿੰਮ ਵਿੱਢੀ ਗਈ ਹੈ, ਜਿਸ ਦੇ ਚੱਲਦਿਆਂ ਜਿੱਥੇ ਇੱਥੋਂ ਦੀਆਂ ਝੀਲਾਂ ਨੇੜੇ ਥਰਮਲ ਵਾਲੇ ਪੁਲ ਹੇਠਾਂ ਵਸੇ ਲੋਕਾਂ ਨੂੰ ਉਠਾ ਦਿੱਤਾ ਗਿਆ ਹੈ, ਉੱਥੇ ਹੁਣ ਸਥਾਨਕ ਵਾਰਡ ਨੰਬਰ 48 ਦੇ ਲੋਕ ਉੱਥੋਂ ਦੀਆਂ ਕੁੱਝ ਝੁੱਗੀਆਂ ਵਿਚ ਸ਼ਰੇਆਮ ਵਿੱਕਦੇ ਨਸ਼ੇ ਖ਼ਿਲਾਫ਼ ਇੱਕਜੁੱਟ ਹੋਏ ਹਨ! ਇੱਥੋਂ ਦੀ ਦੁੱਗਲ ਪੈਲੇਸ ਦੇ ਪਿਛਲੇ ਪਾਸੇ ਸਥਿਤ ਝੁੱਗੀਆਂ ਵਿਚ ਵਿੱਕਦੇ ਨਸ਼ੇ ਅਤੇ ਨਸ਼ੇੜੀਆਂ ਤੋਂ ਪ੍ਰੇਸ਼ਾਨ ਲੋਕਾਂ ਦੀ ਅਗਵਾਈ ਕਰ ਰਹੇ ਬਠਿੰਡਾ ਦੇ ਕੌਂਸਲਰ ਅਤੇ ਕਾਂਗਰਸੀ ਆਗੂ ਹਰਵਿੰਦਰ ਸਿੰਘ ਲੱਡੂ ਨੇ ਕਿਹਾ ਕਿ ਉਕਤ ਝੁੱਗੀਆਂ ਨਸ਼ੇ ਦੀ ਵਿੱਕਰੀ ਦਾ ਗੜ ਬਣੀਆਂ ਹੋਈਆਂ ਹਨ, ਜਿੱਥੇ ਨੌਜਵਾਨ ਨਸੇ ਨਾਲ ਟੁੰਨ ਹੋ ਕੇ ਨੇੜਲੇ ਘਰਾਂ ਵਿਚ ਰਾਤ ਅਤੇ ਦਿਨ ਸਮੇਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਰਾਹਗੀਰਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਂਦੇ ਹਨ, ਜਿਸ ਤੋਂ ਆਸ ਪਾਸ ਦੇ ਲੋਕ ਬਹੁਤ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਪੁਲਿਸ ਕੋਲ ਸ਼ਿਕਾਇਤਾਂ ਕਰਨ ਦੇ ਬਾਵਜੂਦ ਕਦੇ ਇੰਨਾ ਝੁੱਗੀਆਂ ਵਿਚ ਪੁਲਿਸ ਨੇ ਜਾਂਚ ਅਭਿਆਨ ਨਹੀਂ ਚਲਾਇਆ ਅਤੇ ਇੱਥੇ ਵਸੇ ਪ੍ਰਵਾਸੀ ਲੋਕਾਂ ਦੀ ਕਦੇ ਜਾਂਚ ਪੜਤਾਲ ਨਹੀਂ ਕੀਤੀ ਗਈ | ਇਹ ਝੁੱਗੀਆਂ ਦਹਿਸ਼ਤ ਗਰਦਾ ਦੀ ਲੁਕਣਗਾਹ ਬਣੀਆਂ ਹੋਈਆਂ ਹਨ | ਲੋਕਾਂ ਵਲੋਂ ਸੜਕਾਂ 'ਤੇ ਆਉਣ ਦਾ ਪਤਾ ਲੱਗਦਿਆਂ ਹੀ ਦੋ-ਤਿੰਨ ਪੁਲਿਸ ਕਰਮਚਾਰੀ ਘਟਨਾ ਸਥਾਨ 'ਤੇ ਪੁੱਜੇ, ਪਰ ਉਨ੍ਹਾਂ ਦੇ ਪੱਲੇ ਕੁੱਝ ਨਹੀਂ ਪਿਆ, ਕਿਉਂਕਿ ਲੋਕਾਂ ਦੇ ਇਕੱਠ ਅਤੇ ਪੁਲਿਸ ਦਾ ਪਤਾ ਲੱਗਦਿਆਂ ਹੀ ਨਸ਼ੇੜੀ ਪੱਤਰੇ ਵਾਚ ਗਏ | ਹਰਵਿੰਦਰ ਸਿੰਘ ਲੱਡੂ ਅਤੇ ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਅਤੇ ਬਠਿੰਡਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇੰਨ੍ਹਾਂ ਝੁੱਗੀਆਂ ਵਿਚ ਜਾਂਚ ਅਭਿਆਨ ਚਲਾਇਆ ਜਾਵੇ ਅਤੇ ਨਸ਼ੇ ਦੇ ਧੰਦੇ ਨਾਲ ਜੁੜੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਅਤੇ ਨਜਾਇਜ਼ ਕਬਜ਼ੇ ਹਟਾਏ ਜਾਣ, ਨਹੀਂ ਤਾਂ ਆਉਣ ਵਾਲੇ ਦਿਨਾਂ ਅੰਦਰ ਵੱਡੀ ਜਨਤਕ ਲਾਮਬੰਦੀ ਕਰਕੇ ਸੰਘਰਸ਼