08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸੇਂਟ ਜ਼ੇਵੀਅਰਜ ਸਕੂਲ ਕੌਂਸਲ ਇੰਡਕਸ਼ਨ 2026- ਇਨਵੈਸਟਰ ਸਾਲਾਨਾ ਸਮਾਗਮ ਕਰਵਾਇਆ <br/>

Ad Position 21
No active advertisement
ਸੇਂਟ ਜੇਵੀਅਰ ਸਕੂਲ ਵਿਖੇ ਕਰਵਾਏ ਸਾਲਾਨਾ ਸਮਾਗਮ ਦÏਰਾਨ ਦੀ ਤਸਵੀਰ¢ ਤਸਵੀਰ: ਹੇਮੰਤ ਸ਼ਰਮਾ <br/> 29-04-2026
ਰਾਮਪੁਰਾ ਫੂਲ, 28 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)- ਸੇਂਟ ਜ਼ੇਵੀਅਰਜ ਸਕੂਲ ਰਾਮਪੁਰਾ ਫੂਲ ਵਿਖੇ ਇਨਵੈਸਟਰ ਸੈਰੇਮਨੀ ਸਮਾਗਮ 'ਕਾਉਂਸਿਲ ਇੰਡਕਸ਼ਨ ਲੀਡਰਸ਼ਿਪ ਦਾ ਇਕਰਾਰਨਾਮਾ ਥੀਮ ਅਨੁਸਾਰ ਬੜੇ ਹੀ ਉਤਸ਼ਾਹ ਨਾਲ ਕਰਵਾਇਆ ਗਿਆ¢ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਨਾਲ ਜਾਣ-ਪਛਾਣ ਕਰਵਾ ਕੇ ਕੀਤੀ ਗਈ¢ ਜਿਸ ਤੋਂ ਬਾਅਦ ਮੁੱਖ ਮਹਿਮਾਨ ਸਿਵਲ ਜੱਜ ਮਿਸ ਪ੍ਰੀਆ ਮਿੱਤਲ ਪੁੱਤਰੀ ਮਿਸਟਰ ਜਗਦੀਸ਼ ਮਿੱਤਲ ਦਾ ਸਕੂਲ ਦੇ ਮੈਨੇਜਰ ਫਾਦਰ ਆਂਦਰੇ ਫਰਨਾਂਡਿਜ, ਪਿ੍ੰਸੀਪਲ ਫਾਦਰ ਯੂਲਾਲੀਓ ਫਰਨਾਂਡਿਜ ਅਤੇ ਕੋਆਰਡੀਨੇਟਰ ਮੈਡਮ ਪ੍ਰੇਮ ਲਤਾ ਤੇ ਮੈਡਮ ਅੰਜੂ ਬਾਲਾ ਨੇ ਨਿੱਘਾ ਸਵਾਗਤ ਕੀਤਾ ਗਿਆ¢ ਮੁੱਖ ਮਹਿਮਾਨ ਕੋਲੋਂ ਦੀਪ ਜਗਵਾ ਕੇ ਪ੍ਰਮਾਤਮਾ ਤੋਂ ਪ੍ਰੋਗਰਾਮ ਸ਼ੁਰੂ ਕਰਨ ਦਾ ਅਸ਼ੀਰਵਾਦ ਲਿਆ¢ ਸਕੂਲ ਦੇ ਵਿਦਿਆਰਥੀਆਂ ਨੇ ਸਵਾਗਤੀ ਗੀਤ ਗਾ ਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ¢ ਵਿਦਿਆਰਥੀਆਂ ਨੇ ਕਲਾਸੀਕਲ ਡਾਂਸ ਪੇਸ਼ ਕਰਕੇ ਭਾਰਤੀ ਸੱਭਿਆਚਾਰ ਦੀ ਇੱਕ ਖ਼ੂਬਸੂਰਤ ਤਸਵੀਰ ਸਭ ਦੇ ਮਨਾਂ ਵਿੱਚ ਉਜਾਗਰ ਕਰ ਦਿੱਤੀ¢ ਗਰੁੱਪ ਡਾਂਸ ਰਾਹੀਂ ਵਿਦਿਆਰਥੀਆਂ ਨੇ ਪ੍ਰੋਗਰਾਮ ਨੂੰ ਸਿਖਰ 'ਤੇ ਪਹੁੰਚਾ ਦਿੱਤਾ¢ ਪਿ੍ੰਸੀਪਲ ਫਾਦਰ ਯੂਲਾਲੀਓ ਫਰਨਾਂਡਿਜ ਨੇ ਨਵੇਂ ਚੁਣੇ ਹੋਏ ਕੈਬਨਿਟ ਮੈਂਬਰਾਂ ਨੂੰ ਮੁਬਾਰਕਾਂ ਦਿੰਦੇ ਹੋਏ ਆਪਣੀਆਂ ਜਿੰਮੇਵਾਰੀਆਂ ਨਿਮਰਤਾ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ¢ ਮੁੱਖ ਮਹਿਮਾਨ ਸਿਵਲ ਜੱਜ ਮਿਸ ਪ੍ਰੀਆ ਮਿੱਤਲ ਨੇ ਆਪਣੇ ਪ੍ਰੇਰਨਾਦਾਇਕ ਭਾਸ਼ਣ ਵਿੱਚ ਵਿਦਿਆਰਥੀਆਂ ਨਾਲ ਸੇਂਟ ਜ਼ੇਵੀਅਰਜ ਸਕੂਲ ਤੋਂ ਪ੍ਰਾਪਤ ਕੀਤੀ ਵਿੱਦਿਆ ਬਾਰੇ ਵਿਚਾਰ ਸਾਂਝੇ ਕੀਤੇ¢ ਸਕੂਲ ਮੈਨੇਜਮੈਂਟ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ¢ ਪ੍ਰੋਗਰਾਮ ਦੀ ਸਮਾਪਤੀ ਨਵੇਂ ਚੁਣੇ ਕੈਬਨਿਟ ਮੈਂਬਰ ਦੁਆਰਾ ਧੰਨਵਾਦ ਕਰਦੇ ਹੋਏ ਤੇ ਰਾਸ਼ਟਰੀ ਗੀਤ ਨਾਲ ਕੀਤੀ ਗਈ¢

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਏਡ ਦੇ 'ਸਾਂਝੀ ਖੇਤੀ ਪ੍ਰੋਜੈਕਟ' ਦਾ ਇਕ ਵਰ੍ਹਾ ਪੂਰਾ ਹੋਣ 'ਤੇ ਕਿਸਾਨਾਂ ਵਲੋਂ ਭਾਈ ਰਵੀ ਸਿੰਘ ਖ਼ਾਲਸਾ ਦਾ ਧੰਨ... ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਵਿਸ਼ਵ ਪੁਸਤਕ ਦਿਵਸ ਨੂੰ ਸਮਰਪਿਤ ਸੈਮੀਨਾਰ ਪੁਸਤਕ ਸੱਭਿਆਚਾਰ ਅਪਨਾਉਣਾ ਸਮੇਂ ਦੀ ਲੋੜ:...
Ad Position 24