08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਖ਼ਾਲਸਾ ਏਡ ਦੇ 'ਸਾਂਝੀ ਖੇਤੀ ਪ੍ਰੋਜੈਕਟ' ਦਾ ਇਕ ਵਰ੍ਹਾ ਪੂਰਾ ਹੋਣ 'ਤੇ ਕਿਸਾਨਾਂ ਵਲੋਂ ਭਾਈ ਰਵੀ ਸਿੰਘ ਖ਼ਾਲਸਾ ਦਾ ਧੰਨਵਾਦ

Ad Position 21
No active advertisement
ਅਜੀਤ ਡੈਸਕ 29-04-2026
ਬਾਲਿਆਂਵਾਲੀ, 28 ਅਪ੍ਰੈਲ (ਕੁਲਦੀਪ ਮਤਵਾਲਾ)-ਪਿੰਡ ਮੰਡੀ ਖ਼ੁਰਦ ਵਿਖੇ ਖ਼ਾਲਸਾ ਏਡ ਇੰਟਰਨੈਸ਼ਨਲ ਵੱਲੋਂ, ਸਾਂਝਾਂ ਪੰਜ ਆਬ ਦੀਆਂ ਲੋਕ ਸੇਵਾ ਸੁਸਾਇਟੀ ਦੀ ਨਿਗਰਾਨੀ ਹੇਠ ਅਤੇ ਖ਼ਾਲਸਾ ਏਡ ਇੰਡੀਆ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ 'ਸਾਂਝੀ ਖੇਤੀ ਪ੍ਰੋਜੈਕਟ' ਦਾ ਸਫਲਤਾ ਪੂਰਵਕ ਇਕ ਵਰ੍ਹਾ ਪੂਰਾ ਹੋ ਗਿਆ ਹੈ¢ ਸੁਸਾਇਟੀ ਦੇ ਜਨਰਲ ਸਕੱਤਰ ਜਗਤਾਰ ਅਨਜਾਣ ਨੇ ਦੱਸਿਆ ਕਿ ਪ੍ਰੋਜੈਕਟ ਉਨ੍ਹਾਂ ਕਿਸਾਨਾਂ ਲਈ ਲਾਹੇਵੰਦ ਹੈ¢ ਜਿਨ੍ਹਾਂ ਕੋਲ 2 ਤੋਂ 5 ਏਕੜ ਜ਼ਮੀਨ ਹੈ, ਤੇ ਇਸ ਪ੍ਰੋਜੈਕਟ ਸੰਦਾਂ ਨਾਲ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਵੱਡਾ ਆਰਥਿਕ ਲਾਭ ਮਿਲ ਰਿਹਾ ਹੈ¢ ਸੁਸਾਇਟੀ ਦੇ ਪ੍ਰਧਾਨ ਗੁਰਤੇਜ ਸਿੰਘ ਨੇ ਕਿਹਾ ਕਿ ਸਾਂਝੀ ਖੇਤੀ ਦਾ ਇਹ ਮਾਡਲ ਪਿੰਡਾਂ ਚ ਖੇਤੀ ਦੀਆਂ ਵਧਦੀਆਂ ਲਾਗਤਾਂ ਨੂੰ ਘਟਾਉਣ ਲਈ ਹੈ ਕਿਉਂਕਿ ਇਕੱਲੇ ਕਿਸਾਨ ਲਈ ਖੇਤੀਬਾੜੀ ਸੰਦ ਖ਼ਰੀਦਣਾ ਮੁਸ਼ਕਿਲ ਹੰੁਦਾ ਹੈ ਪਰ ਸਾਂਝੇ ਤÏਰ 'ਤੇ ਸੰਦ ਵਰਤਣ ਨਾਲ ਖਰਚਾ ਵੀ ਘਟਦਾ ਹੈ, ਸਗੋਂ ਆਪਸੀ ਸਾਂਝ ਮਜ਼ਬੂਤ ਹੁੰਦੀ ਹੈ¢ ਉਨ੍ਹਾਂ ਖਾਲਸਾ ਏਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਮੱਧਵਰਗੀ ਪਰਿਵਾਰਾਂ ਲਈ ਉਮੀਦ ਹੈ¢ ਸਰਪੰਚ ਗੁਰਪ੍ਰੀਤ ਸਿੰਘ ਕਿਹਾ ਕਿ ਭਵਿੱਖ 'ਚ ਵੀ ਖ਼ਾਲਸਾ ਏਡ ਵੱਲੋਂ ਇਸ ਤਰ੍ਹਾਂ ਦੇ ਲੋਕ-ਹਿਤ ਕਾਰਜ ਹੁੰਦੇ ਰਹਿਣਗੇ¢ ਇਸ ਮÏਕੇ ਪਿ੍ਥੀ ਸਿੰਘ, ਸੁਖਜੀਤ ਸਿੰਘ, ਗਮਦੂਰ ਸਿੰਘ ਨੇ ਕਿਹਾ ਕਿ ਛੋਟੇ ਕਿਸਾਨਾਂ ਕੋਲ ਇੰਨੀ ਸਮਰੱਥਾ ਨਹੀਂ ਹੁੰਦੀ ਕਿ ਉਹ ਹਰ ਖੇਤੀ ਸੰਦ ਖ਼ੁਦ ਖ਼ਰੀਦ ਸਕਣ, ਪਹਿਲਾਂ ਅਸੀਂ ਕਿਰਾਏ ਦੇ ਸੰਦਾਂ 'ਤੇ ਨਿਰਭਰ ਸੀ¢ ਇਸ ਪ੍ਰੋਜੈਕਟ ਨਾਲ ਜੁੜ ਕੇ ਉਨ੍ਹਾਂ ਨੂੰ ਵੱਡਾ ਲਾਭ ਹੋਇਆ, ਪ੍ਰੋਜੈਕਟ ਨੂੰ ਸ਼ੁਰੂ ਕਰਨ ਸਮੇਂ ਇੱਕ ਟਰੈਕਟਰ ਅਤੇ ਛੇ ਵਾਹੀ ਯੋਗ ਸੰਦ ਦਿੱਤੇ ਸਨ¢ ਇਕ ਸਾਲ ਪੂਰਾ ਹੋਣ ਤੇ ਲਾਭਪਾਤਰੀ ਕਿਸਾਨਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਸੰਦਾਂ ਦੀ ਸੰਭਾਲ ਕਰਨ ਵਾਲੇ ਗੁਰਦਿੱਤ ਸਿੰਘ ਤੇ ਪ੍ਰਗਟ ਸਿੰਘ ਨੂੰ ਸਨਮਾਨਿਤ ਕੀਤਾ¢ ਇਸ ਮੌਕੇ ਸੁਸਾਇਟੀ ਪ੍ਰਧਾਨ ਗੁਰਤੇਜ ਸਿੰਘ, ਸਰਪੰਚ ਗੁਰਪ੍ਰੀਤ ਸਿੰਘ, ਕਿਸਾਨਾਂ ਵਲੋਂ ਖ਼ਾਲਸਾ ਏਡ ਦੇ ਭਾਈ ਸਾਹਿਬ ਰਵੀ ਸਿੰਘ ਖ਼ਾਲਸਾ ਦਾ ਧੰਨਵਾਦ ਕੀਤਾ¢ ਜਿਨ੍ਹਾਂ ਨੇ ਦਰਮਿਆਨੇ ਕਿਸਾਨਾਂ ਦੀ ਬਾਂਹ ਫੜੀ ਹੈ¢ ਇਸ ਮੌਕੇ ਕਿਸਾਨ ਭੋਲਾ ਸਿੰਘ, ਗੱਗੀ ਸਿੰਘ, ਗਮਦੂਰ ਸਿੰਘ, ਪਿ੍ਥੀ ਸਿੰਘ, ਰਾਜਪਾਲ ਸਿੰਘ, ਪਿਆਰਾ ਸਿੰਘ, ਗੁਰਜੰਟ ਸਿੰਘ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਪਰਿਵਾਰ ਨੇ ਟੀ-ਪੁਆਇੰਟ 'ਤੇ ਲਗਾਇਆ ਵਾਟਰ ਕੂਲਰ <br/> ਟੀ-ਪੁਆਇੰਟ 'ਤੇ ਸਵਾਰੀਆਂ ਲਈ ਸ਼ੈੱਡ ਲਗਾਉਣ ਦੀ... ਅਗਲੀ ਖ਼ਬਰ ਸੇਂਟ ਜ਼ੇਵੀਅਰਜ ਸਕੂਲ ਕੌਂਸਲ ਇੰਡਕਸ਼ਨ 2026- ਇਨਵੈਸਟਰ ਸਾਲਾਨਾ ਸਮਾਗਮ ਕਰਵਾਇਆ <br/>
Ad Position 24