08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਟੀ-ਪੁਆਇੰਟ 'ਤੇ ਸਵਾਰੀਆਂ ਲਈ ਸ਼ੈੱਡ ਲਗਾਉਣ ਦੀ ਮੰਗ <br/>

Ad Position 21
No active advertisement
ਰਾਮਪੁਰਾ ਫੂਲ ਦੇ ਟੀ-ਪੁਆਇੰਟ ਦੀ ਤਸਵੀਰ¢ ਤਸਵੀਰ: ਹੇਮੰਤ ਸ਼ਰਮਾ <br/> 29-04-2026
ਰਾਮਪੁਰਾ ਫੂਲ, 28 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)- ਇਨ੍ਹਾਂ ਦਿਨਾਂ ਦੌਰਾਨ ਪੈ ਰਹੀ ਸਖ਼ਤ ਗਰਮੀ ਦੇ ਕਾਰਨ ਸਥਾਨਕ ਸ਼ਹਿਰ ਦੇ ਟੀ ਪੁਆਇੰਟ ਉਪਰ ਹਰ ਰੋਜ ਬਠਿੰਡਾ-ਬਰਨਾਲਾ ਸਾਈਡ ਜਾਣ ਲਈ ਸਵਾਰੀਆਂ ਨੂੰ ਸਖ਼ਤ ਗਰਮੀ ਵਿਚ ਖੜ੍ਹ ਕੇ ਬੱਸਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ¢ ਸਥਾਨਕ ਸ਼ਹਿਰ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਦੇ ਟੀ-ਪੁਆਇੰਟ ਉਪਰ ਸਵਾਰੀਆਂ ਨੂੰ ਇਸ ਗਰਮੀ ਦੇ ਮੌਸਮ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਲਈ ਇਸ ਸਥਾਨ 'ਤੇ ਆਰਜ਼ੀ ਤੌਰ 'ਤੇ ਸ਼ੈੱਡਾਂ ਦਾ ਪ੍ਰਬੰਧ ਕੀਤਾ ਜਾਵੇ¢ ਉਨ੍ਹਾਂ ਕਿਹਾ ਕਿ ਇਸ ਸਖ਼ਤ ਗਰਮੀ ਕਾਰਨ ਜਿੱਥੇ ਹਰ ਵਿਅਕਤੀ ਪ੍ਰੇਸ਼ਾਨ ਹੈ ਉਥੇ ਹੀ ਹਰ ਰੋਜ਼ ਆਪਣੇ ਕੰਮ ਧੰਦੇ 'ਤੇ ਜਾਣ ਵਾਲੀਆਂ ਸਵਾਰੀਆਂ ਨੂੰ ਇਸ ਗਰਮੀ ਤੋਂ ਬਚਾਉਣ ਲਈ ਸਥਾਨਕ ਨਗਰ ਕੌਂਸਲ ਜਾਂ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾ ਨੂੰ ਉਪਰਾਲਾ ਕਰਨਾ ਚਾਹੀਦਾ ਹੈ¢ ਇੱਥੇ ਜ਼ਿਕਰਯੋਗ ਹੈ ਕਿ ਸ਼ਹਿਰ ਦੇ ਟੀ-ਪੁਆਇੰਟ 'ਤੇ ਲੰਬੇ ਰੂਟ ਦੀਆਂ ਬੱਸਾਂ ਜ਼ਿਆਦਾਤਰ ਖੜ੍ਹਦੀਆਂ ਹਨ ਸਵੇਰ ਸਮੇਂ ਜ਼ਿਆਦਾਤਰ ਵਿਦਿਆਰਥੀਆਂ ਨੂੰ ਵੀ ਇਸ ਗਰਮੀ ਦੇ ਮੌਸਮ ਦੌਰਾਨ ਪ੍ਰੇਸ਼ਾਨ ਹੋਣਾ ਪੈਂਦਾ ਹੈ¢ ਇੱਥੇ ਦੱਸਣਾ ਬਣਦਾ ਹੈ ਕਿ ਇਸ ਸਖ਼ਤ ਗਰਮੀ ਦੇ ਮੌਸਮ ਨੂੰ ਦੇਖਦਿਆਂ ਹੋਇਆਂ ਸ਼ਹਿਰ ਦੇ ਟੀ-ਪੁਆਇੰਟ ਕੋਲ ਆਉਣ-ਜਾਣ ਵਾਲੀਆਂ ਸਵਾਰੀਆਂ ਲਈ ਠੰਡੇ ਪਾਣੀ ਦਾ ਪ੍ਰਬੰਧ ਕਰਨ ਲਈ ਸ਼ਹਿਰ ਦੇ ਸਮਾਜ ਸੇਵੀ ਪਰਿਵਾਰ ਵਲੋਂ ਇਕ ਹਜ਼ਾਰ ਲੀਟਰ ਪਾਣੀ ਦੀ ਟੈਂਕੀ ਅਤੇ ਵਾਟਰ ਕੂਲਰ ਦਾ ਪ੍ਰਬੰਧ ਕੀਤਾ ਗਿਆ ਜੋ ਕਿ ਇਸ ਗਰਮੀ ਦੇ ਮੌਸਮ ਵਿਚ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ¢

Ad Position 22
No active advertisement
ਪਿਛਲੀ ਖ਼ਬਰ ਯਾਦਗਾਰੀ ਹੋ ਨਿੱਬੜੇ ਕਲੇਰ ਸਕੂਲ ਵਿਖੇ ਲੜਕੀਆਂ ਦੇ ਇੰਟਰ ਹਾਊਸ ਖੇਡ ਮੁਕਾਬਲੇ ਅਗਲੀ ਖ਼ਬਰ ਸਮਾਜ ਸੇਵੀ ਪਰਿਵਾਰ ਨੇ ਟੀ-ਪੁਆਇੰਟ 'ਤੇ ਲਗਾਇਆ ਵਾਟਰ ਕੂਲਰ <br/> ਟੀ-ਪੁਆਇੰਟ 'ਤੇ ਸਵਾਰੀਆਂ ਲਈ ਸ਼ੈੱਡ ਲਗਾਉਣ ਦੀ...
Ad Position 24