ਭਗਤਾ ਭਾਈਕਾ, 28 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ ਸੈਸ਼ਨ 2026-27 ਦੇ ਇੰਟਰ ਹਾਊਸ ਖੇਡ ਮੁਕਾਬਲੇ ਕਰਵਾਏ | ਅੰਡਰ 14, 17, 19 ਕੁੜੀਆਂ ਵਿਚਕਾਰ ਹੈਂਡਬਾਲ ਮੁਕਾਬਲੇ ਹੋਏ | ਇਹ ਮੁਕਾਬਲੇ ਹਾਊਸ ਕੋਆਰਡੀਨੇਟਰ ਕਰਮਜੀਤ ਕੌਰ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ, ਜਿਸ ਵਿਚ ਅੰਡਰ 14 ਦਾ ਸੈਮੀਫਾਈਨਲ ਹੈਂਡਬਾਲ ਮੁਕਾਬਲਾ ਹਿਮਾਲਿਆ ਹਾਊਸ ਤੇ ਸ਼ਿਵਾਲਿਕ ਹਾਊਸ ਵਿਚਕਾਰ ਹੋਇਆ ਅਤੇ ਫਾਈਨਲ ਵਿਚ ਮੁਕਾਬਲਾ ਸਤਲੁਜ ਹਾਊਸ ਨੇ ਮਾਲਵਾ ਹਾਊਸ ਨੂੰ ਹਰਾਇਆ, ਤੀਜਾ ਸਥਾਨ ਸ਼ਿਵਾਲਿਕ ਹਾਊਸ ਨੇ ਪ੍ਰਾਪਤ ਕੀਤਾ | ਅੰਡਰ 17 ਲੜਕੀਆਂ ਦੇ ਹੈਂਡਬਾਲ ਮੁਕਾਬਲੇ ਦੌਰਾਨ ਹਿਮਾਲਿਆ ਹਾਊਸ ਨੇ ਪਹਿਲਾ ਸਥਾਨ, ਸਤਲੁਜ ਹਾਊਸ ਨੇ ਦੂਜਾ ਤੇ ਮਾਲਵਾ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਅੰਡਰ 19 ਲੜਕੀਆਂ ਦੇ ਹੈਂਡਬਾਲ ਫਾਈਨਲ ਮੁਕਾਬਲੇ ਦੌਰਾਨ ਮਾਲਵਾ ਹਾਊਸ ਨੇ ਪਹਿਲਾ ਸਥਾਨ, ਹਿਮਾਲਿਆ ਹਾਊਸ ਨੇ ਦੂਜਾ ਸਥਾਨ, ਸਤਲੁਜ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਮੁਕਾਬਲਿਆਂ ਵਿਚ ਕੁੜੀਆਂ ਦਾ ਬਹੁਤ ਸ਼ਾਨਦਾਰ ਪ੍ਰਦਰਸ਼ਨ ਰਿਹਾ ਤੇ ਉਹਨਾਂ ਨੇ ਪੂਰੇ ਜੋਸ਼ ਨਾਲ ਇਹ ਮੈਚ ਖੇਡੇ ਤੇ ਜਿੱਤ ਪ੍ਰਾਪਤ ਕੀਤੀ | ਸਕੂਲ ਵਲੋਂ ਜੇਤੂ ਬੱਚੀਆਂ ਨੂੰ ਸਰਟੀਫਿਕੇਟ ਦੇਖ ਕੇ ਸਨਮਾਨਿਤ ਵੀ ਕੀਤਾ ਗਿਆ | ਹਾਊਸ ਇੰਚਾਰਜ ਸੰਜੀਵ ਰਾਏ ਸ਼ਰਮਾ, ਵੀਰਦਵਿੰਦਰ ਕੌਰ, ਜਸਮੀਤ ਕੌਰ ਤੇ ਨਵਪ੍ਰੀਤ ਕੌਰ ਤੇ ਖਿਡਾਰਨਾਂ ਨੂੰ ਵਧਾਈ ਦਿੱਤੀ | ਇਸ ਮੌਕੇ ਡਾਇਰੈਕਟਰ ਕੋਹਿਨੂਰ ਸਿੱਧੂ ਨੇ ਇਹਨਾਂ ਬੱਚੀਆਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਤੁਸੀਂ ਮੈਦਾਨ ਵਿਚ ਖੜੀਆਂ ਹੋ, ਇਹ ਸਿਰਫ ਖੇਡ ਨਹੀਂ ਤੁਹਾਡੀ ਹਿੰਮਤ ਮਿਹਨਤ ਤੇ ਜਜ਼ਬੇ ਦੀ ਪਰਖ ਹੁੰਦੀ ਹੈ | ਹਰ ਜਿੱਤ ਮਿਹਨਤ ਨੂੰ ਮਿਲਣ ਵਾਲਾ ਇਨਾਮ ਹੈ, ਪਰ ਸੱਚੀ ਜਿੱਤ ਕੋਸ਼ਿਸ਼ ਅਤੇ ਹਿੰਮਤ ਵਿਚ ਹੈ | ਇਸ ਮੌਕੇ ਤੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਰਣਧੀਰ ਕੌਰ, ਪਿ੍ੰਸੀਪਲ ਸ਼ਸ਼ੀਕਾਂਤ, ਸੀਨੀ: ਕੋਆਰਡੀਨੇਟਰ ਰੰਜੀਵ ਸ਼ਰਮਾ, ਐਗਜ਼ਾਮੀਨੇਸ਼ਨ ਇੰਚਾਰਜ ਦਮਨਜੋਤ ਕੌਰ ਬਰਾੜ, ਜੂਨੀਅਰ ਕੋਆਰਡੀਨੇਟਰ ਰੁਪਿੰਦਰ ਕੌਰ, ਪ੍ਰਾਇਮਰੀ ਕੋਆਰਡੀਨੇਟਰ ਪੁਸ਼ਪ ਕਲਾ ਰੇਥੀਸ਼ ਹਾਊਸ ਕੋਆਰਡੀਨੇਟਰ ਕਰਮਜੀਤ ਕੌਰ, ਸਪੋਰਟਸ ਕੋਆਡੀਨੇਟਰ ਸੰਦੀਪ ਕੌਰ, ਆਈਟੀ ਕੋਆਰਡੀਨੇਟਰ ਗੁਰਵਿੰਦਰ ਸਿੰਘ ਤੇ ਸਕੂਲ ਦੇ ਕੋਚ ਹਾਜ਼ਰ ਰਹੇ |