ਭਾਈਰੂਪਾ, 4 ਮਈ (ਵਰਿੰਦਰ ਲੱਕੀ)-ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨਿੱਨ ਸੇਵਕ ਧੰਨ ਧੰਨ ਬਾਬਾ ਭਾਈ ਰੂਪ ਚੰਦ ਦੇ ਜਨਮ ਦਿਵਸ ਦੀ ਖੁਸ਼ੀ 'ਚ ਐਡਮਿੰਟਨ (ਕੈਨੇਡਾ) ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਖੋਖਰ ਨੇ ਦੱਸਿਆ ਕਿ ਇੱਥੇ ਐਡਮਿੰਟਨ ਵਿਖੇ ਕਸਬਾ ਭਾਈਰੂਪਾ ਅਤੇ ਸਮਾਧ ਭਾਈ ਦੀ ਸੰਗਤ ਵਲੋਂ ਸਾਝੇਂ ਤੌਰ 'ਤੇ ਗੁਰਦੁਆਰਾ ਸਾਹਿਬ ਮਿਲਵੁੱਡਜ਼ ਐਡਮਿੰਟਨ ਅਲਬਰਟਾ ਵਿਖੇ ਸ੍ਰੀ ਆਖੰਡ ਪਾਠ ਦੇ ਬੀਤੇ ਦਿਨ੍ਹੀਂ ਭੋਗ ਪਾਏ ਗਏ | ਇਸ ਮੌਕੇ ਢਾਡੀ ਜੱਥੇ ਵਲੋਂ ਸੰਗਤਾਂ ਨੂੰ ਬਾਬਾ ਭਾਈ ਰੂਪ ਚੰਦ ਨਾਲ ਸਬੰਧਿਤ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਜਦਕਿ ਕੀਰਤਨੀ ਜਥੇ ਵਲੋਂ ਰਸਭਿੰਨਾ ਕੀਰਤਨ ਕਰਦੇ ਹੋਏ ਗੁਰੂ ਜਸ ਕੀਤਾ ਗਿਆ | ਇਸ ਦੌਰਾਨ ਕਥਾਵਾਚਕਾਂ ਵਲੋਂ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ | ਭੋਗ ਉਪਰੰਤ ਗ੍ਰੰਥੀ ਸਿੰਘ ਵਲੋਂ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਾਸਟਰ ਗੁਲਜ਼ਾਰ ਸਿੰਘ ਤੇ ਮੁਖਤਿਆਰ ਸਿੰਘ ਦਾਤਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਬੰਧਕਾਂ ਵਲੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਮੌਕੇ 'ਤੇ ਪ੍ਰਧਾਨ ਸ਼ਿੰਦਰ ਸਿੰਘ ਬਰਾੜ, ਮਲਕੀਤ ਸਿੰਘ ਸਮਾਧ ਭਾਈ, ਸੁਖਜੀਤ ਸਿੰਘ ਲੋਢਗਰੀਆ, ਰੱਮੀ ਧਾਲੀਵਾਲ, ਅਮਨਦੀਪ ਗੱਗੀ, ਜੰਗੀਰ ਸਿੰਘ ਜੈਨੀਕਾ, ਇੰਦਰਜੀਤ ਸਿੰਘ ਰਾਜੂ, ਜਗਤਵੀਰ ਸਿੰਘ, ਜਸਕਰਨ ਬਰਾੜ, ਅਮਿ੍ਤ ਬਰਾੜ, ਜਗਪ੍ਰੀਤ ਬਰਾੜ, ਜੰਗੀਰ ਸਿੰਘ ਮੱਲਕਾ, ਰਣਧੀਰ ਸਿੰਘ ਖੋਖਰ, ਮਨਦੀਪ ਮੰਡੀ, ਜੱਸੂ ਧਾਲੀਵਾਲ ਜੈਨੀਕਾ, ਪੁਨੀਤ ਖੋਖਰ, ਜੀਵਨ ਖੋਖਰ, ਜਸ਼ਨ ਸਿੱਧੂ, ਰੂਪੀ ਸਿੱਧੂ, ਮਨਿੰਦਰ ਸਿੱਧੂ ਤੇ ਗੁਰਸਿਮਰਨ ਖੋਖਰ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |